29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਹਿ ਇੰਚਾਰਜ ਰਵਿੰਦਰ ਡਾਲਵੀ ਵਲੋਂ ਹਲਕਾ ਬੱਲੂਆਣਾ ਦੇ ਬਲਾਕ ਤੇ ਬੂਥ ਪੱਧਰੀ ਕਮੇਟੀ ਨਾਲ ਮੀਟਿੰਗ

ਅਜੀਤ ਡੈਸਕ 30-08-2025
ਅਬੋਹਰ, 29 ਅਗਸਤ (ਤੇਜਿੰਦਰ ਸਿੰਘ ਖ਼ਾਲਸਾ)-ਕਾਂਗਰਸ ਹਾਈਕਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਕਾਂਗਰਸ ਨੂੰ ਬਲਾਕ ਤੇ ਬੂਥ ਪੱਧਰ 'ਤੇ ਮਜ਼ਬੂਤੀ ਦੇਣ ਲਈ ਪੰਜਾਬ ਵਿਧਾਨ ਸਭਾ ਦੇ ਹਰ ਹਲਕੇ 'ਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ | ਜਿਸ ਤਹਿਤ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਹਿ ਇੰਚਾਰਜ ਰਵਿੰਦਰ ਡਾਲਵੀ ਨੇ ਵਿਧਾਨ ਸਭਾ ਹਲਕਾ ਬੱਲੂਆਣਾ ਦੇ ਬਹਾਵਵਾਲਾ ਬਲਾਕ ਤੇ ਬੱਲੂਆਣਾ ਬਲਾਕ ਦੇ 31 ਮੈਂਬਰੀ ਕਮੇਟੀ ਨਾਲ ਮੀਟਿੰਗ ਕਰਕੇ ਪਾਰਟੀ ਹਾਈਕਮਾਨ ਦੇ ਦਿਸ਼ਾ ਨਿਰਦੇਸ਼ਾਂ ਸੰਬੰਧੀ ਜਾਣਕਾਰੀ ਦਿੱਤੀ | ਅਬੋਹਰ ਦੀ ਅਰੋੜਵੰਸ਼ ਧਰਮਸ਼ਾਲਾ ਵਿਖੇ ਹੋਈ ਮੀਟਿੰਗ ਦੌਰਾਨ ਪੰਜਾਬ ਕਾਂਗਰਸ ਕਮੇਟੀ ਦੇ ਸਹਿ ਇੰਚਾਰਜ ਰਵਿੰਦਰ ਡਾਲਵੀ ਦਾ ਪੁੱਜਣ 'ਤੇ ਹਲਕਾ ਇੰਚਾਰਜ ਰਜਿੰਦਰ ਕੌਰ, ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ, ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਘੁਬਾਇਆ ਸਣੇ ਸੀਨੀਅਰ ਲੀਡਰਸ਼ਿਪ ਨੇ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ | ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਬੋਲਦੇ ਹੋਏ ਰਵਿੰਦਰ ਡਾਲਵੀ ਨੂੰ ਬੱਲੂਆਣੇ ਹਲਕੇ ਦੀ ਸਥਿਤੀ ਤੇ ਹਾਲਾਤਾਂ ਤੋਂ ਜਾਣੂ ਕਰਵਾਇਆ | ਇਸ ਤੋਂ ਇਲਾਵਾ ਵਰਕਰਾਂ ਨੇ ਮਿਹਨਤੀ ਤੇ ਯੋਗ ਆਗੂ ਰਜਿੰਦਰ ਕੌਰ ਨੂੰ ਬੱਲੂਆਣਾ ਹਲਕੇ ਦੀ ਮੁੜ ਤੋਂ ਨੁਮਾਇੰਦਗੀ ਦੇਣ ਦਾ ਦਾਅਵਾ ਵੀ ਰੱਖਿਆ | ਹਲਕਾ ਇੰਚਾਰਜ ਰਜਿੰਦਰ ਕੌਰ ਨੇ ਬਲਾਕ ਬਹਾਵਵਾਲਾ ਤੇ ਬਲਾਕ ਬੱਲੂਆਣਾ ਵਿਚ ਬਣਾਈਆਂ ਬੂਥ ਕਮੇਟੀਆਂ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ | ਇਸ ਮੌਕੇ ਜ਼ਿਲ੍ਹਾ ਉਪ ਪ੍ਰਧਾਨ ਸੁਧੀਰ ਭਾਦੂ, ਸੁਖਵੰਤ ਸਿੰਘ ਬਰਾੜ ਖਿੱਪਾਵਾਲੀ, ਕਿੰਗਪਾਲ ਸਿੰਘ ਦਾਨੇਵਾਲੀਆ ਸਰਪੰਚ, ਸਰਕਲ ਪ੍ਰਧਾਨ ਹਰਪ੍ਰੀਤ ਸਿੰਘ ਸਿੱਧੂ ਦੌਲਤਪੁਰਾ, ਬਲਾਕ ਬੱਲੂਆਣਾ ਪ੍ਰਧਾਨ ਸ਼ਪਿੰਦਰ ਸਿੰਘ ਜਾਖੜ, ਬਲਾਕ ਬਹਾਵਵਾਲਾ ਪ੍ਰਧਾਨ ਰਾਜਿੰਦਰ ਪੂਨੀਆਂ, ਹਰਦੀਪ ਸਿੰਘ ਕਿੰਗਰਾ, ਸਾਬਕਾ ਸਰਪੰਚ ਯੋਗੇਸ਼ ਸਹਾਰਨ, ਸੰਦੀਪ ਕੰਬੋਜ, ਅਬਜ਼ਰਵਰ ਦੀਪਕ ਗਰਗ, ਕੋਆਰਡੀਨੇਟਰ ਗੁਰਬੀਰ ਸਿੰਘ ਬਰਾੜ, ਅਮਨਦੀਪ ਸਿੰਘ ਧਾਲੀਵਾਲ ਸਰਪੰਚ ਬੁਰਜ ਮੁਹਾਰ ਕਾਲੋਨੀ, ਸਤਪਾਲ ਸਿੰਘ ਬਰਾੜ ਕੁੰਡਲ, ਜਗਸੀਰ ਸਿੰਘ ਬਰਾੜ ਗੱਦਾ ਡੋਬ, ਹਰਜੀਵਨ ਸਿੰਘ ਮਾਨ ਬਹਾਵਵਾਲਾ, ਤਵਿੰਦਰ ਹੇਅਰ ਕਾਲਾ ਟਿੱਬਾ, ਰਾਜਿੰਦਰ ਕੰਬੋਜ ਫ਼ਾਜ਼ਿਲਕਾ, ਅਮਨਦੀਪ ਸਿਆਗ, ਅਮਰਦੀਪ ਸਿੱਧੂ, ਬਾਲ ਕਿ੍ਸ਼ਨ ਸਹਾਰਨ ਵਕੀਲ, ਯੂਥ ਪ੍ਰਧਾਨ ਦੀਪ ਬਰਾੜ ਕੁੰਡਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਭਾਗ ਸਿੰਘ ਖ਼ਾਲਸਾ ਕੰਨਿਆ ਕਾਲਜ ਵਲੋਂ ਰਾਸ਼ਟਰੀ ਖੇਡ ਦਿਵਸ ਮਨਾਇਆ ਅਗਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੀ ਸਿਹਤ ਪ੍ਰਤੀ ਵੀ ਸੁਚੇਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।