ਫ਼ਾਜ਼ਿਲਕਾ, 30 ਅਗਸਤ (ਦਵਿੰਦਰ ਪਾਲ ਸਿੰਘ)-ਰਾਸ਼ਟਰੀ ਨਿਆਇਕ ਮਾਨਵ ਅਧਿਕਾਰ ਪ੍ਰੀਸ਼ਦ ਦੇ ਹਰਿਆਣਾ ਪ੍ਰਾਂਤ ਦੇ ਪ੍ਰਧਾਨ ਅੰਕੁਰ ਸ਼ਰਮਾ ਤੇ ਆਸ਼ਾ ਨਰੂਲਾ ਦੀ ਅਗਵਾਈ 'ਚ ਇਕ ਟੀਮ ਅੰਬਾਲਾ ਤੋਂ ਫ਼ਾਜ਼ਿਲਕਾ ਦੇ ਸਰਹੱਦੀ ਹੜ੍ਹ ਪ੍ਰਭਾਵਿਤ ਖੇਤਰ ਵਿਚ ਮਦਦ ਲਈ ਆਈ | ਪ੍ਰੀਸ਼ਦ ਦੇ ਰਾਸ਼ਟਰੀ ਪ੍ਰਧਾਨ ਅਨੰਦ ਕੁਮਾਰ ਸ੍ਰੀ ਵਾਸਤਵ ਦੇ ਦਿਸ਼ਾ-ਨਿਰਦੇਸ਼ਾਂ 'ਤੇ ਟੀਮ ਨੇ ਹੜ੍ਹ ਪੀੜਤਾਂ 'ਚ ਰਾਹਤ ਸਮਗਰੀ ਵੰਡੀ | ਇਸ ਮੌਕੇ ਉਨ੍ਹਾਂ ਦੇ ਨਾਲ ਬਾਰਡਰ ਏਰੀਆ ਵਿਕਾਸ ਫ਼ਰੰਟ ਦੇ ਪ੍ਰਧਾਨ ਲੀਲਾਧਰ ਸ਼ਰਮਾ, ਸਮਾਜ ਸੇਵਕ ਸੁਰਿੰਦਰ ਮੂਲੜੀ ਤੇ ਸ੍ਰੀਮਤੀ ਪਰਮਜੀਤ ਮੂਲੜੀ ਵੀ ਨਾਲ ਸਨ | ਅੰਕੁਰ ਸ਼ਰਮਾ ਨੇ ਦੱਸਿਆ ਕਿ ਪ੍ਰੀਸ਼ਦ ਦੇ ਹੋਰ ਸਥਾਨਾਂ ਤੋਂ ਵੀ ਮੈਂਬਰ ਆਉਣਗੇ ਤੇ ਹੜ੍ਹ ਪੀੜਤਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨਗੇ | ਇਸ ਪ੍ਰੀਸ਼ਦ ਵਲੋਂ ਕਾਸ਼ੀ ਧਾਮ 'ਤੇ ਲੱਗੇ ਮਹਾ ਕੰੁਭ ਵਿਚ ਵੀ ਕਈ ਮਹੀਨੇ ਭਰ ਸ਼ਰਧਾਲੂਆਂ ਦੀ ਸੇਵਾ ਕੀਤੀ ਗਈ ਸੀ |