28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ 'ਕੌਮੀ ਖੇਡ ਦਿਵਸ' ਮੌਕੇ ਖੇਡ ਮੁਕਾਬਲੇ ਕਰਵਾਏ

ਅਜੀਤ ਡੈਸਕ 30-08-2025
ਵੇਰਕਾ, 29 ਅਗਸਤ (ਪਰਮਜੀਤ ਸਿੰਘ ਬੱਗਾ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੀ ਅਗਵਾਈ ਹੇਠ ਚੱਲ ਰਹੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਪ੍ਰੋਫੈਸਰ ਡਾ. ਸਰੋਜ ਅਰੋੜਾ ਡੀਨ ਸੀ. ਡੀ. ਸੀ ਜੀ.ਐੱਨ.ਡੀ.ਯੂ. ਅੰਮਿ੍ਤਸਰ ਦੇ ਦਿਸ਼ਾ-ਨਿਰਦੇਸ਼ਾਂ ਹੇਠਾਂ ਅੱਜ ਮੇਜਰ ਧਿਆਨ ਚੰਦ ਦੇ ਜਨਮ ਦਿਨ ਨੂੰ ਸਮਰਪਿਤ 'ਵਰਸਿਟੀ ਕਾਲਜ ਵੇਰਕਾ ਵਿਖੇ 'ਕੌਮੀ ਖੇਡ ਦਿਵਸ' ਮਨਾਇਆ ਗਿਆ | ਇਸ ਮੌਕੇ ਕਾਲਜ ਦੇ ਪਿ੍ੰ: ਪ੍ਰੋ: ਪੁਨੀਤ ਰੰਧਾਵਾ ਦੀ ਅਗਵਾਈ ਹੇਠ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਦੀ ਸ਼ੁਰੂਆਤ ਐੱਨ.ਐੱਸ.ਐੱਸ. ਦੇ ਕੋ-ਆਰਡੀਨੇਟਰ ਡਾ. ਮਨਜੀਤ ਕੌਰ ਅਤੇ ਡਾ. ਜਤਿੰਦਰ ਕੌਰ ਦੁਆਰਾ ਕੀਤੀ ਗਈ | ਜਿਸ ਵਿਚ ਉਨ੍ਹਾਂ ਨੇ ਦੱਸਿਆ ਕਿ ਮੇਜਰ ਧਿਆਨ ਚੰਦ ਨੂੰ 'ਹਾਕੀ ਦਾ ਜਾਦੂਗਰ' ਕਿਹਾ ਜਾਂਦਾ ਹੈ, ਜਿਨ੍ਹਾਂ ਨੇ 1928, 1932 ਅਤੇ 1936 ਦੀਆਂ ਉਲੰਪਿਕ ਖੇਡਾਂ ਵਿਚ ਭਾਰਤ ਨੂੰ ਸੋਨ ਤਗਮੇ ਜਿਤਾਏ ਅਤੇ ਆਪਣੇ ਅੰਤਰਰਾਸ਼ਟਰੀ ਕੈਰੀਅਰ ਵਿਚ ਇਕ ਹਜ਼ਾਰ ਤੋਂ ਵੱਧ ਗੋਲ ਕੀਤੇ, ਜੋ ਕਿ ਇਕ ਵਿਸ਼ਵ ਰਿਕਾਰਡ ਹੈ | ਇਸ ਤੋਂ ਉਪਰੰਤ ਵਿਦਿਆਰਥਣ ਤਨੀਸ਼ਾ ਸੈਨੀ ਦੁਆਰਾ ਮੇਜਰ ਧਿਆਨ ਚੰਦ ਦੇ ਜੀਵਨ ਅਤੇ ਖੇਡ ਦੇ ਜਗਤ ਵਿਚ ਉਨ੍ਹਾਂ ਦੇ ਯੋਗਦਾਨ ਬਾਰੇ ਵਿਦਿਆਰਥੀਆਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਰੋਹਿਨੀ ਨੇ ਨੈਸ਼ਨਲ ਸਪੋਰਟਸ ਡੇ ਅਤੇ ਖੇਡਾਂ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ | ਸਮਾਗਮ ਦੌਰਾਨ ਕਾਲਜ ਦੇ ਵਿਦਿਆਰਥੀਆਂ ਲਈ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ | ਜਿਸ ਵਿਚ ਬੈਡਮਿੰਟਨ, ਸ਼ਤਰੰਜ, ਅਤੇ ਆਰਮਸ ਰੈਸਲਿੰਗ ਸ਼ਾਮਿਲ ਸਨ | ਬੈਡਮਿੰਟਨ ਦੀ ਖੇਡ ਵਿਚ ਤਕਸ਼, ਜਸਕਰਨ ਅਤੇ ਨੀਰਜ ਨੇ ਲੜੀਵਾਰ ਪਹਿਲਾਂ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਤਰ੍ਹਾਂ ਹੀ ਸ਼ਤਰੰਜ ਵਿਚ ਜੇਤੂ ਵਿਦਿਆਰਥੀ ਨੀਤੀਸ਼, ਨਿਮਾਂਸ਼ੂ, ਹਨੀ ਅਤੇ ਸ਼ਿਵਪਾਲ ਹਨ | ਆਰਮਸ ਰੈਸਲਿੰਗ ਵਿਚ ਰਵੀ, ਇੰਦਰ ਯਾਦਵ ਅਤੇ ਸੋਮਿਲ ਜੇਤੂ ਰਹੇ | ਖੇਡ ਮੁਕਾਬਲਿਆ ਉਪਰੰਤ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ | ਪਿ੍ੰਸੀਪਲ ਪ੍ਰੋਫੈਸਰ ਪੁਨੀਤ ਰੰਧਾਵਾ ਨੇ ਵਿਦਿਆਰਥੀਆਂ ਦੀ ਉਤਸ਼ਾਹਜਨਕ ਸ਼ਮੂਲੀਅਤ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬੇਹੱਦ ਮਹੱਤਵਪੂਰਨ ਹਨ | ਸਮਾਗਮ ਦਾ ਅੰਤ ਖੇਡ ਦਿਵਸ ਦੀ ਸਹੁੰ ਨਾਲ ਹੋਇਆ, ਜੋ ਕਿ ਜਸਸਿਮਰਨਪ੍ਰੀਤ ਕੌਰ ਦੁਆਰਾ ਦਿਵਾਈ ਗਈ, ਜਿਸ ਵਿਚ ਸਾਰੇ ਵਿਦਿਆਰਥੀਆਂ ਨੇ ਖੇਡਾਂ ਨੂੰ ਉਤਸ਼ਾਹਿਤ ਕਰਨ ਦਾ ਪ੍ਰਣ ਲਿਆ |
ਪਿਛਲੀ ਖ਼ਬਰ ਪਹਿਲੀ ਵਾਰ ਤੀਜੀ ਸਟੇਜ਼ ਦੀ ਓਵਰੀਅਨ ਕੈਂਸਰ ਤੋਂ ਪੀੜਤ 67 ਸਾਲਾ ਔਰਤ ਦਾ ਫੋਰਟਿਸ ਐਸਕਾਰਟ ਹਸਪਤਾਲ ਵਿਖ ਕੀਤਾ ਸਫਲ ਇਲਾਜ... ਅਗਲੀ ਖ਼ਬਰ ਮੀਂਹ ਤੇ ਹੜ੍ਹਾਂ ਕਾਰਨ ਸਬਜ਼ੀਆਂ ਤੇ ਫਲਾਂ ਦੀਆਂ ਕੀਮਤਾਂ 'ਚ ਹੋਇਆ ਭਾਰੀ ਵਾਧਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।