ਅੰਮਿ੍ਤਸਰ, 29 ਅਗਸਤ (ਰੇਸ਼ਮ ਸਿੰਘ)-ਫੋਰਟਿਸ ਐਸਕਾਰਟਸ ਹਸਪਤਾਲ ਵਲੋਂ ਦਿੱਲੀ ਤੇ ਮੁੰਬਈ ਤੋਂ ਬਾਅਦ ਉਤਰੀ ਭਾਰਤ 'ਚ ਪਹਿਲੀ ਵਾਰ ਸਾਈਟੋਰੇਡਕਟਿਵ ਸਰਜਰੀ (ਸੀ. ਆਰ. ਐੱਸ.) ਅਤੇ ਐੱਚ. ਆਈ. ਪੀ. ਈ. ਸੀ. (ਹਾਈਪਰਥਰਮਿਕ ਇੰਟਰਾਪੇਰੀਟੋਨੀਅਲ ਕੀਮੋਥੈਰੇਪੀ) ਨਾਲ ਤੀਜ਼ੀ ਸਟੇਜ਼ ਦੀ ਓਵਰਰੀਅਨ ਕੈਂਸਰ ਪੀੜਤ 67 ਸਾਲਾ ਔਰਤ ਦਾ ਸਫਲਤਾਪੂਰਵਕ ਅਪਰੇਸ਼ਨ ਤੇ ਇਲਾਜ਼ ਕੀਤਾ ਗਿਆ ਹੈ | ਇਹ ਅਪ੍ਰੇਸ਼ਨ ਪੂਰੇ ਖੇਤਰ ਵਿਚ ਕੈਂਸਰ ਦੀ ਦੇਖਭਾਲ ਲਈ ਇਕ ਮਹੱਤਵਪੂਰਨ ਮੀਲ ਦਾ ਪੱਥਰ ਹੈ ਤੇ ਇਹ ਮਰੀਜ ਔਰਤ ਜੋੋ ਪਹਿਲਾਂ ਰਵਾਇਤੀ ਕੀਮੋਥੈਰੇਪੀ ਕਰਵਾ ਰਿਹਾ ਸੀ ਨੂੰ ਇਸ ਅਤਿ ਆਧੁਨਿਕ ਜੀਵਨ-ਰੱਖਿਅਕ ਸਰਜਰੀ ਤੋਂ ਇਕ ਹਫ਼ਤੇ ਦੇ ਅੰਦਰ-ਅੰਦਰ ਹੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ | ਇਹ ਪ੍ਰਗਟਾਵਾ ਡਾ: ਹਕੀਮ ਅੰਸਾਰ ਸਲਾਹਕਾਰ ਮੈਡੀਕਲ ਓਨਕੋਲੋਜੀ, ਡਾ: ਹਸਤਾ ਨਿਤਿਨ ਸਲਾਹਕਾਰ ਗਾਇਨੀਕੋਲੋਜੀ ਤੇ ਡਾ: ਅਨੀਸ਼ ਭਾਟੀਆ ਸਲਾਹਕਾਰ ਸਰਜ਼ੀਕਲ ਓਨਕੋਲੋਜ਼ੀ ਵਲੋਂ ਅੱਜ ਇਥੈ ਪ੍ਰੈਸ ਕਾਨਫੰਰਸ ਦੌਰਾਨ ਕੀਤਾ ਗਿਆ | ਜਿਨ੍ਹਾਂ ਦੱਸਿਆ ਕਿ ਇਹ ਗੁੰਝਲਦਾਰ ਸਰਜੀਕਲ ਪ੍ਰਕਿਰਿਆ ਸੀ ਜਿਸ ਦੇ ਲਈ ਸੀ. ਆਰ. ਐੱਸ. -ਐੱਚ. ਆਈ. ਪੀ. ਈ. ਸੀ. ਇਕ ਆਧੁਨਿਕ ਇਲਾਜ ਹੈ | ਉਨ੍ਹਾਂ ਕਿਹਾ ਕਿ ਗੁੰਝਲਦਾਰ ਪ੍ਰਕਿਰਿਆ ਦਾ ਸਫਲਤਾਪੂਰਵਕ ਪੂਰਾ ਹੋਣਾ ਅੰਮਿ੍ਤਸਰ ਲਈ ਇਕ ਵੱਡਾ ਮੀਲ ਪੱਥਰ ਹੈ ਕਿਉਂਕਿ ਇਹ ਪਹਿਲੀ ਵਾਰ ਸਾਡੇ ਸ਼ਹਿਰ ਵਿਚ ਦੁਨੀਆ ਦੇ ਸਭ ਤੋਂ ਆਧੁਕਿ ਕੈਂਸਰ ਇਲਾਜਾਂ ਵਿਚੋਂ ਇਕ ਲਿਆਉਂਦਾ ਹੈ | ਹੁਣ ਤੱਕ ਬਹੁਤ ਸਾਰੇ ਮਰੀਜ਼ਾਂ ਨੂੰ ਅਜਿਹੇ ਇਲਾਜ ਪ੍ਰਾਪਤ ਕਰਨ ਲਈ ਨੇੜਲੇ ਵੱਡੇ ਸ਼ਹਿਰਾਂ ਜਾਣਾ ਪੈਂਦਾ ਸੀ ਜਦੋਂ ਕਿ ਹੁਣ ਫੋਰਟਿਸ ਵਿਖੇ ਹੀ ਸਾਡੀ ਵਚਨਬੱਧਤਾ ਨਾ ਸਿਰਫ਼ ਅਤਿ-ਆਧੁਨਿਕ ਇਲਾਜ ਪ੍ਰਦਾਨ ਕਰਨਾ ਹੈ, ਸਗੋਂ ਇਹ ਵੀ ਯਕੀਨੀ ਬਣਾਉਣਾ ਹੈ ਕਿ ਹਰੇਕ ਮਰੀਜ਼ ਨੂੰ ਸਫਲਤਾਪੂਰਵਕ ਉਚ ਦਰਜ਼ੇ ਦਾ ਇਲਾਜ਼ ਮਿਲੇ |