27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਹੜ੍ਹਾਂ ਦੇ ਪਾਣੀ 'ਚ ਡੁੱਬਣ ਨਾਲ ਗਰੀਬ ਪਰਿਵਾਰ ਦੇ ਨÏਜਵਾਨ ਪੁੱਤ ਦੀ ਮÏਤ •ਪਿਛਲੇ 3 ਦਿਨਾਂ ਤੋਂ ਲਾਪਤਾ ਸੀ •ਭਾਰਤੀ ਫ਼Ïਜ ਦੀ ਟੀਮ ਨੇ ਲਾਸ਼ ਨੂੰ ਪਾਣੀ 'ਚੋਂ ਬਾਹਰ ਕੱਢਿਆ

ਅਜੀਤ ਡੈਸਕ 31-08-2025
ਅਜਨਾਲਾ, ਗੱਗੋਮਾਹਲ, (ਗੁਰਪ੍ਰੀਤ ਸਿੰਘ ਢਿੱਲੋਂ/ਬਲਵਿੰਦਰ ਸਿੰਘ ਸੰਧੂ)-ਸਰਹੱਦੀ ਵਿਧਾਨ ਸਭਾ ਹਲਕਾ ਅਜਨਾਲਾ ਅੰਦਰ ਆਏ ਭਿਆਨਕ ਹੜ੍ਹਾਂ ਦੇ ਪਾਣੀ 'ਚ ਡੁੱਬਣ ਨਾਲ ਗਰੀਬ ਪਰਿਵਾਰ ਦੇ ਨÏਜਵਾਨ ਪੁੱਤਰ ਦੀ ਮÏਤ ਹੋ ਜਾਣ ਨਾਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ¢ਸਿਵਲ ਹਸਪਤਾਲ ਅਜਨਾਲਾ ਪਹੁੰਚੀ ਮਿ੍ਤਕ ਨÏਜਵਾਨ ਗੁਰਜੋਤ ਸਿੰਘ (18) ਦੀ ਮਾਤਾ ਨੇ ਰੋਂਦਿਆਂ ਕਰਲਾਉਂਦਿਆਂ ਦੱਸਿਆ ਕਿ ਮੇਰਾ ਪੁੱਤਰ ਗੁਰਜੋਤ ਸਿੰਘ 28 ਅਗਸਤ ਨੂੰ ਮਿਹਨਤ ਮਜ਼ਦੂਰੀ ਕਰਨ ਲਈ ਗਿਆ ਸੀ ਪਰ ਘਰ ਵਾਪਸ ਨਹੀਂ ਪਰਤਿਆ, ਜਿਸ ਦੀ ਅਸੀਂ ਕਾਫੀ ਭਾਲ ਕੀਤੀ ਪਰ ਉਹ ਕਿਧਰੇ ਨਹੀਂ ਮਿਲਿਆ¢ ਉਨ੍ਹਾਂ ਦੱਸਿਆ ਕਿ ਅੱਜ ਪਿੰਡ ਦੇ ਕੋਲੋਂ ਹੀ ਪਾਣੀ 'ਚ ਤੈਰਦੀ ਹੋਈ ਉਸ ਦੀ ਲਾਸ਼ ਮਿਲੀ ਹੈ, ਜਿਸ ਨੂੰ ਭਾਰਤੀ ਫÏਜ ਦੇ ਜਵਾਨਾਂ ਵਲੋਂ ਬਾਹਰ ਕੱਢ ਕੇ ਆਪਣੀ ਗੱਡੀ ਰਾਹੀਂ ਸਿਵਲ ਹਸਪਤਾਲ ਅਜਨਾਲਾ ਲਿਆਂਦਾ ਹੈ¢ ਉਨ੍ਹਾਂ ਦੱਸਿਆ ਕਿ ਗੁਰਜੋਤ ਸਿੰਘ ਜਦੋਂ ਆਪਣੇ ਕੰਮ ਤੋਂ ਵਾਪਸ ਆ ਰਿਹਾ ਸੀ ਤਾਂ ਅਚਾਨਕ ਉਸ ਦਾ ਪੈਰ ਫਿਸਲ ਗਿਆ ਜਿਸ ਕਾਰਨ ਉਹ ਡੰੂਘੇ ਪਾਣੀ 'ਚ ਡੁੱਬ ਗਿਆ, ਜਿਸ ਕਰਕੇ ਉਸ ਦੀ ਮÏਤ ਹੋਈ ਹੈ¢ਗੁਰਜੋਤ ਸਿੰਘ ਦੀ ਮਾਤਾ ਅਤੇ ਹੋਰਨਾਂ ਪਰਿਵਾਰਕ ਮੈਂਬਰਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਇਸ ਦੁੱਖ ਦੀ ਘੜੀ 'ਚ ਸਾਡੀ ਮਾਲੀ ਮਦਦ ਕੀਤੀ ਜਾਵੇ¢
ਪਿਛਲੀ ਖ਼ਬਰ ਪੰਜਾਬ 'ਚ ਵਾਰ-ਵਾਰ ਹੜ੍ਹ ਆਉਣ ਦੇ ਕਾਰਨਾਂ ਦੀ ਜਾਂਚ ਕਰਕੇ ਸੱਚ ਸਾਹਮਣੇ ਲਿਆਂਦਾ ਜਾਵੇ : ਜਥੇਦਾਰ ਗੜਗੱਜ ਅਗਲੀ ਖ਼ਬਰ ਬੀ. ਐੱਲ. ਏ. ਵਲੋਂ 8 ਪਾਕਿ ਫ਼ੌਜੀਆਂ ਦੀ ਹੱਤਿਆ, ਕਈ ਵਾਹਨ ਨਸ਼ਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।