ਅੰਮਿ੍ਤਸਰ, 19 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਹਨੂੰਮਾਨ ਸੇਵਾ ਪਰਿਵਾਰ ਟਰੱਸਟ (ਰਜਿ.) ਦੀ ਮੀਟਿੰਗ ਸ੍ਰੀ ਹਨੂੰਮਾਨ ਧਾਮ ਮਾਲ ਮੰਡੀ ਵਿਖੇ ਮੁੱਖ ਸਰਪ੍ਰਸਤ ਸੁਦਰਸ਼ਨ ਕੁਮਾਰ ਵਧਵਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਜਨਰਲ ਸਕੱਤਰ ਆਦੇਸ਼ ਮਹਿਰਾ ਨੇ ਮੰਦਰ ਨਿਰਮਾਣ ਸੰਬੰਧੀ ਪੂਰੀ ਜਾਣਕਾਰੀ ਪ੍ਰਦਾਨ ਕੀਤੀ | ਇਸ ਮੌਕੇ ਪ੍ਰਚਾਰ ਮੰਤਰੀ ਮਨੋਜ ਜੈਨ ਨੇ ਦੱਸਿਆ ਕਿ ਟਰੱਸਟ ਵਲੋਂ 21 ਸਤੰਬਰ (ਐਤਵਾਰ) ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਸ੍ਰੀ ਹਨੂੰਮਾਨ ਧਾਮ ਵਿਖੇ ਮੁਫਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ, ਜਿਸਦੀ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ | ਮੈਨੇਜਰ ਅਮਿਤ ਸੇਠ ਅਤੇ ਵਾਈਸ ਚੇਅਰਮੈਨ ਸੁਰੇਂਦਰ ਅਰੋੜਾ ਨੇ ਦੱਸਿਆ ਕਿ ਮਰੀਜ਼ਾਂ ਦੇ ਟੈਸਟ, ਬਲੱਡ ਪ੍ਰੈਸ਼ਰ, ਸ਼ੂਗਰ, ਥਾਇਰਾਇਡ ਅਤੇ ਫੇਫੜਿਆਂ ਨਾਲ ਸੰਬੰਧਿਤ ਸਪਾਈਰੋਮੈਟਰੀ ਟੈਸਟ, ਡਾਕਟਰ ਦੀ ਸਲਾਹ ਦੇ ਆਧਾਰ 'ਤੇ ਵੀ ਮੁਫਤ ਕੀਤੇ ਜਾਣਗੇ | ਟਰੱਸਟ ਉਨ੍ਹਾਂ ਦੇ ਇਲਾਜ ਲਈ ਲੋੜੀਂਦੀਆਂ ਦਵਾਈਆਂ ਵੀ ਮੁਫਤ ਪ੍ਰਦਾਨ ਕਰੇਗਾ | ਵਾਈਸ ਚੇਅਰਮੈਨ ਰਾਜੇਸ਼ ਮਹਿਰਾ ਨੇ ਦੱਸਿਆ ਕਿ ਟਰੱਸਟ ਇਸ ਮੌਕੇ ਲੰਗਰ ਦਾ ਵੀ ਪ੍ਰਬੰਧ ਕਰੇਗਾ | ਟਰੱਸਟ ਦੇ ਸਾਰੇ ਮੈਂਬਰਾਂ ਨੇ ਅੰਮਿ੍ਤਸਰ ਵਾਸੀਆਂ ਨੂੰ ਨਰਾਤਿਆਂ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ | ਇਸ ਮੌਕੇ ਰਮੇਸ਼ ਖੰਨਾ, ਮਨੀਸ਼ ਸੇਠ, ਰਿਸ਼ੀ ਮਹਿਰਾ, ਸੰਜੀਵ ਖੰਨਾ, ਰਾਕੇਸ਼ ਠੁਕਰਾਲ, ਇਲਾਕਾ ਨਿਵਾਸੀ ਸ਼ਿਆਮ ਸੁੰਦਰ ਸ਼ਰਮਾ, ਸ਼ਿਵ ਕੁਮਾਰ ਪ੍ਰੇਮ, ਫੂਲ ਚੰਦ, ਰਕਸ਼ਪਾਲ ਠਾਕੁਰ, ਰਸ਼ਮੀ ਜੈਨ, ਅਨੰਨਿਆ ਜੈਨ ਸਮੇਤ ਪ੍ਰਮੁੱਖ ਤੌਰ 'ਤੇ ਮੌਜੂਦ ਸਨ |