28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵਿਕਾਸ ਕੌਂਸਲ ਦੀ ਅਹਿਮ ਮੀਟਿੰਗ <br/>

ਅਜੀਤ ਡੈਸਕ 20-09-2025
ਅੰਮਿ੍ਤਸਰ, 19 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿੰਡੀਕੇਟ ਰੂਮ ਵਿਖੇ ਕਾਲਜ ਵਿਕਾਸ ਕੌਂਸਲ (ਸੀਡੀਸੀ) ਦੀ ਇਕ ਅਹਿਮ ਮੀਟਿੰਗ ਉਪ ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਕਾਲਜਾਂ ਦੇ ਵਿਕਾਸ ਅਤੇ ਤਰੱਕੀ ਨਾਲ ਸੰਬੰਧਤ ਮੁੱਦਿਆਂ 'ਤੇ ਚਰਚਾ ਹੋਈ | ਮੀਟਿੰਗ ਦੀ ਅਗਵਾਈ ਡੀਨ, ਸੀਡੀਸੀ, ਡਾ. ਸਰੋਜ ਅਰੋੜਾ ਨੇ ਕੀਤੀ, ਜਿਨ੍ਹਾਂ ਨੇ ਵਿਦਿਅਕ ਖੇਤਰ ਨੂੰ ਬਿਹਤਰ ਬਣਾਉਣ, ਉੱਦਮਤਾ, ਹੁਨਰ ਵਿਕਾਸ, ਵਿਦਿਆਰਥੀਆਂ ਦੀ ਪਲੇਸਮੈਂਟ, ਅਲੂਮਨੀ ਨੈੱਟਵਰਕ ਨੂੰ ਮਜ਼ਬੂਤ ਕਰਨ ਅਤੇ ਵਿਦਿਅਕ ਉੱਤਮਤਾ ਨੂੰ ਉਤਸ਼ਾਹਿਤ ਕਰਨ ਦੇ ਏਜੰਡੇ ਨੂੰ ਪੇਸ਼ ਕੀਤਾ | ਮੀਟਿੰਗ ਤੋਂ ਪਹਿਲਾਂ ਹੜ੍ਹ ਪੀੜਤ ਲੋਕਾਂ ਲਈ ਸਾਰਿਆਂ ਨੇ ਰਲ ਕੇ ਅਰਦਾਸ ਕੀਤੀ | ਇਸ ਮੌਕੇ ਡੀਨ ਅਕਾਦਮਿਕ ਮਾਮਲੇ, ਪ੍ਰੋ. ਪਲਵਿੰਦਰ ਸਿੰਘ, ਰਜਿਸਟਰਾਰ ਪ੍ਰੋ. ਕੇ.ਐੱਸ. ਚਾਹਲ ਅਤੇ ਵੱਖ ਵੱਖ ਕਾਲਜਾਂ ਦੇ ਪਿ੍ੰਸੀਪਲ ਮੌਜੂਦ ਸਨ | ਇਸ ਮੌਕੇ ਉਪ ਕੁਲਪਤੀ ਨੇ ਪ੍ਰੋਫੈਸ਼ਨਲ ਕੋਰਸਾਂ 'ਚ ਪੰਜਾਬ ਸਰਕਾਰ ਵਲੋਂ ਪ੍ਰਦਾਨ ਕੀਤੇ ਸਿਲੇਬਸ ਅਨੁਸਾਰ ਦੋ ਕ੍ਰੈਡਿਟ ਦੇ ਉੱਦਮਤਾ ਪ੍ਰੋਗਰਾਮ ਨੂੰ ਸ਼ਾਮਲ ਕਰਨ ਦਾ ਐਲਾਨ ਕੀਤਾ | ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਦੇ ਨਵੇਂ ਬਾਈਨਰੀ ਸਿਸਟਮ ਦੇ ਮੱਦੇਨਜ਼ਰ, ਸੰਬੰਧਿਤ ਕਾਲਜਾਂ ਨੂੰ ਸੰਸਥਾਗਤ ਗੁਣਵੱਤਾ ਵਧਾਉਣ ਲਈ ਨੈਸ਼ਨਲ ਅਸੈਸਮੈਂਟ ਐਂਡ ਐਕਰੀਡੀਟੇਸ਼ਨ ਕੌਂਸਲ (ਨੈਕ) ਦੀ ਮਾਨਤਾ ਹਾਸਲ ਕਰਨ ਦੀ ਅਪੀਲ ਕੀਤੀ ਗਈ | ਡੀਨ, ਅਲੂਮਨੀ, ਡਾ. ਅਤੁਲ ਖੰਨਾ ਨੇ ਸੁਝਾਅ ਦਿੱਤਾ ਕਿ ਕਾਲਜਾਂ ਨੂੰ ਅਲੂਮਨੀ ਐਸੋਸੀਏਸ਼ਨ ਬਣਾਉਣੀ ਚਾਹੀਦੀ, ਅਲੂਮਨੀ ਪੋਰਟਲ ਤਿਆਰ ਕਰਨੇ ਚਾਹੀਦੇ ਅਤੇ ਇਸ ਨੂੰ ਯੂਨੀਵਰਸਿਟੀ ਦੀ ਵੈਬਸਾਈਟ ਨਾਲ ਜੋੜਨਾ ਚਾਹੀਦਾ | ਡਾ. ਸਰੋਜ ਅਰੋੜਾ ਨੇ ਨਵੀਂ ਸਿੱਖਿਆ ਨੀਤੀ ਅਧੀਨ ਹੁਨਰ ਵਿਕਾਸ ਕੋਰਸ ਸ਼ੁਰੂ ਕਰਨ ਦੀ ਮਹੱਤਤਾ 'ਤੇ ਪ੍ਰਕਾਸ਼ ਪਾਇਆ, ਖਾਸ ਕਰਕੇ ਪੇਂਡੂ ਖੇਤਰਾਂ ਦੇ ਕਾਲਜਾਂ ਵਿਚ, ਜਿੱਥੇ ਵੱਖ-ਵੱਖ ਹੁਨਰਾਂ ਵਾਲੇ ਪੇਸ਼ੇਵਰਾਂ ਦੀ ਮੰਗ ਨੂੰ ਪੂਰਾ ਕਰਨ ਲਈ ਅਜਿਹੇ ਕੋਰਸ ਸ਼ੁਰੂ ਕੀਤੇ ਜਾਣ | ਮੀਟਿੰਗ ਦੀ ਸਮਾਪਤੀ ਮੌਕੇ ਪ੍ਰੋ. ਕੇ.ਐੱਸ. ਚਾਹਲ ਨੇ ਸਾਰਿਆਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਡੀ. ਟੀ. ਐੱਫ. ਵਲੋਂ ਕਿਰਤੀ ਕਿਸਾਨ ਯੂਨੀਅਨ ਨਾਲ ਮਿਲ ਕੇ ਸੰਗਰੂਰ 'ਚ ਸੂਬਾ ਪੱਧਰੀ ਧਰਨਾ 25 ਨੂੰ -ਮੁੱਖ ਮੰਤਰੀ ਨੂੰ... ਅਗਲੀ ਖ਼ਬਰ ਸ੍ਰੀ ਹਨੂੰਮਾਨ ਸੇਵਾ ਪਰਿਵਾਰ ਟਰੱਸਟ (ਰਜਿ.) ਵਲੋਂ ਮੈਡੀਕਲ ਚੈੱਕਅਪ ਕੈਂਪ ਕੱਲ੍ਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।