28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਸਰਹੱਦੀ ਖੇਤਰ ਦੇ ਕਿਸਾਨਾਂ ਦਾ 'ਦਰਦ' ਗਲੇ ਸੜੇ ਝੋਨੇ ਨੂੰ ਵੇਖ ਦੁਖੀ ਹੋ ਰਹੇ ਕਿਸਾਨ <br/>

ਅਜੀਤ ਡੈਸਕ 20-09-2025
ਗੱਗੋਮਾਹਲ, 16 ਸਤੰਬਰ (ਬਲਵਿੰਦਰ ਸਿੰਘ ਸੰਧੂ)-ਹੜ੍ਹਾਂ ਦਾ ਪਾਣੀ ਸਹਿਜੇ-ਸਹਿਜੇ ਘਟਣ ਪਿੱਛੋਂ ਖੇਤਾਂ ਤੇ ਘਰਾਂ ਵਿਚ ਤਬਾਹੀ ਦੇ ਡਰਾਉਣੇ ਮੰਜਿਰ ਸਾਹਮਣੇ ਆ ਰਹੇ ਹਨ ਜਿਨ੍ਹਾਂ ਨੂੰ ਵੇਖ ਕੇ ਹਰੇਕ ਇਨਸਾਨ ਦਾ ਦਿਲ ਪਸੀਦ ਜਾਂਦਾ ਹੈ | ਕਸਬਾ ਰਮਦਾਸ ਨਜ਼ਦੀਕ ਘੁੱਗ ਵੱਸਦੇ ਪਿੰਡ ਅਵਾਣ ਦਾ 2600 ਏਕੜ ਤੋਂ ਵੱਧ ਰਕਬਾ ਹੈ ਜਿਸ ਵਿਚ ਕਿਸਾਨਾਂ ਦੀ 85 ਫੀਸਦੀ ਫਸਲ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੀ ਹੈ ਜਦੋਂ ਕਿ 15 ਫੀਸਦੀ ਵੀ ਦਾਗੀ ਤੇ ਹੜ੍ਹ ਦੇ ਪਾਣੀ ਨਾਲ ਨੁਕਸਾਨੀ ਗਈ ਹੈ | ਪਿੰਡ ਦੇ ਵਸਨੀਕ ਆਤਮਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੀ 21 ਏਕੜ, ਗੁਰਦੇਵ ਸਿੰਘ ਦੀ 7 ਏਕੜ, ਰਣਧੀਰ ਸਿੰਘ ਦੀ 42 ਏਕੜ, ਗੁਰਮੇਜ ਸਿੰਘ ਦੀ 21 ਏਕੜ ਤੇ ਇਸੇ ਤਰ੍ਹਾਂ ਲਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਅਮਰੀਕ ਸਿੰਘ, ਹਰਪਾਲ ਸਿੰਘ, ਅਰਸ਼ਦੀਪ ਸਿੰਘ, ਹਰਪ੍ਰੀਤ ਸਿੰਘ ਬੋਬੀ, ਸੁਖਤਾਜਬੀਰ ਸਿੰਘ, ਹਿਰਦੇਪਾਲ ਸਿੰਘ, ਨਿਰਮਲ ਸਿੰਘ, ਗੁਰਪ੍ਰੀਤ ਸਿੰਘ ਸਮੇਤ ਸਾਰੇ ਕਿਸਾਨਾਂ ਦੀ ਫਸਲ ਹੜ੍ਹ ਦੇ ਪਾਣੀ ਨਾਲ ਗਲ ਚੁੱਕੀ ਹੈ | ਕਿਸਾਨਾਂ ਨੇ ਇਹ ਵੀ ਦੱਸਿਆ ਕਿ ਭਾਵੇਂ ਪਿੰਡ ਦੇ ਕੁਝ ਖੇਤਾਂ ਵਿਚੋਂ ਛੇਤੀ ਪਾਣੀ ਉਤਰ ਜਾਣ ਕਾਰਨ ਫਸਲ ਠੀਕ ਲੱਗਦੀ ਹੈ ਪਰ ਕੱਟਣ 'ਤੇ ਕੁਝ ਵੀ ਪੱਲੇ ਨਹੀਂ ਪੈ ਰਿਹਾ | ਚੈਨ ਵਾਲੀ ਹਾਰਵੈਸਟਰ ਕੰਬਾਇਨ 5 ਹਜ਼ਾਰ ਰੁਪਏ ਪ੍ਰਤੀ ਏਕੜ ਕਟਾਈ ਲੈ ਰਹੀ ਹੈ ਤੇ ਜਿਹੜਾ ਝੋਨਾ ਨਿਕਲਦਾ ਹੈ ਉਸ ਨੂੰ ਲੈਣ ਲਈ ਕੋਈ ਤਿਆਰ ਨਹੀਂ | ਇਸੇ ਤਰ੍ਹਾਂ ਕਈ ਘਰਾਂ ਦੇ ਮਕਾਨ ਖਸਤਾ ਹਾਲਤ ਵਿਚ ਪਹੁੰਚ ਚੁੱਕੇ ਹਨ ਜੋ ਰਹਿਣ ਦੇ ਕਾਬਲ ਨਹੀਂ | ਪਿੰਡ ਪੈੜੇਵਾਲ ਦੇ ਮੋਹਨ ਸਿੰਘ, ਸਾਬਕਾ ਸਰਪੰਚ ਕਾਬਲ ਸਿੰਘ ਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਸਾਰੀ ਫਸਲ ਤਬਾਹ ਹੋ ਚੁੱਕੀ ਹੈ ਜ਼ਿਆਦਾ ਖੇਤਾਂ ਵਿਚ ਅਜੇ ਵੀ ਪਾਣੀ ਖੜ੍ਹਾ ਹੈ ਜਿਸ ਤੋਂ ਡਰ ਲਗਦਾ ਹੈ ਕਿ ਸ਼ਾਇਦ ਕਣਕ ਦੀ ਬਿਜਾਈ ਨਾ ਹੋ ਸਕੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਐਲਾਨਿਆ 20 ਹਜ਼ਾਰ ਰੁਪਏ ਮੁਆਵਜਾ ਬਹੁਤ ਘੱਟ ਹੈ | ਪਿੰਡ ਲੱਖੂਵਾਲ ਦੇ ਕਸ਼ਮੀਰ ਸਿੰਘ ਤੇ ਉਸ ਦੀ ਪਤਨੀ ਬਲਵੀਰ ਕੌਰ ਜੋ ਸੱਕੀ ਨਾਲੇ ਦੇ ਨੇੜੇ ਰਹਿੰਦੇ ਹਨ, ਨੇ ਦੱਸਿਆ ਕਿ ਉਨ੍ਹਾਂ ਦੇ ਦੋ ਕਮਰਿਆਂ 'ਚੋਂ ਇੱਕ ਕਮਰਾ ਢਹਿ-ਢੇਰੀ ਹੋ ਚੁੱਕਾ ਹੈ ਜਦੋਂ ਕਿ ਦੂਸਰਾ ਖਸਤਾ ਹਾਲਤ ਵਿਚ ਹੈ | ਡੇਢ ਏਕੜ ਝੋਨੇ ਦੀ ਖੇਤੀ ਸੀ ਜੋ ਤਬਾਹ ਹੋ ਗਈ ਅਸੀਂ ਨੂੰ ਹ ਪੁੱਤਰ ਤੇ ਦੋ ਮਾਸੂਮ ਪੋਤਰੀਆਂ ਦਾ ਪਾਲਣ ਪੋਸ਼ਣ ਕਿਵੇਂ ਕਰਾਂਗੇ | ਦੂਜੇ ਪਾਸੇ ਪੰਜਾਬ ਸਰਕਾਰ ਵਲੋਂ ਖ਼ਰਾਬੇ ਦੀ ਸ਼ੁਰੂ ਕੀਤੀ ਗਿਰਦਾਵਰੀ ਬਾਰੇ ਦੱਸਦਿਆਂ ਕਿਸਾਨਾਂ ਨੇ ਕਿਹਾ ਕਿ ਪਟਵਾਰੀ ਸਾਹਿਬਾਨ ਮੁਤਾਬਿਕ ਸਰਕਾਰ ਦੀਆਂ ਹਦਾਇਤਾਂ ਹਨ ਕਿ ਖੜੀ ਫਸਲ ਦੀ ਗਿਰਦਾਵਰੀ ਖਰਾਬੇ ਲਈ ਨਹੀਂ ਕਰਨੀ ਸਗੋਂ ਗਲਿਆ ਝੋਨਾ ਜੋ ਧਰਤੀ 'ਤੇ ਵਿੱਛ ਚੁੱਕਾ ਹੈ ਉਸੇ ਦੀ ਗਿਰਦਾਵਰੀ ਕਰਨੀ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਭਾਵੇਂ ਕੁਝ ਫਸਲ ਖਲੋਤੀ ਹੋਈ ਹੈ ਪਰ ਉਸ ਉਪਰੋਂ ਪਾਣੀ ਲੰਘ ਚੁੱਕਾ ਹੈ ਜਿਸ ਕਾਰਨ ਉਹ ਵੀ 80 ਫੀਸਦੀ ਤੱਕ ਤਬਾਹ ਹੋ ਚੁੱਕੀ ਹੈ ਜੇਕਰ ਸਰਕਾਰ ਵਲੋਂ ਇਹੀ ਹਦਾਇਤਾਂ ਜਾਰੀ ਰਹੀਆਂ ਤਾਂ ਕਿਸਾਨਾਂ ਦੇ ਪੱਲੇ ਕੁਝ ਨਹੀਂ ਪੈਣਾ |

ਪਿਛਲੀ ਖ਼ਬਰ ਵਿਦੇਸ਼ ਭੇਜਣ ਦੇ ਝਾਂਸੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਤਿੰਨ ਵਿਰੁੱਧ ਕੇਸ ਦਰਜ ਅਗਲੀ ਖ਼ਬਰ ਤਖ਼ਤ ਸ੍ਰੀ ਪਟਨਾ ਸਾਹਿਬ ਵਲੋਂ ਅਰੰਭੀ 'ਸ਼ਹੀਦੀ ਜਾਗਿ੍ਤੀ ਯਾਤਰਾ' ਨੂੰ ਲੈ ਕੇ ਪੂਰਬੀ ਭਾਰਤ ਦੀਆਂ ਸੰਗਤਾਂ ਵਿਚ ਭਾਰੀ ਉਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।