28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਆਸ਼ਾ ਵਰਕਰਜ਼ ਸਾਂਝੇ ਫਰੰਟ ਵਲੋਂ ਸਿਵਲ ਸਰਜਨ ਦਫ਼ਤਰ ਵਿਖੇ ਲਗਾਇਆ ਧਰਨਾ <br/>

ਸਿਵਲ ਸਰਜਨ ਦਫ਼ਤਰ ਵਿਖੇ ਧਰਨੇ ਦੌਰਾਨ ਆਸ਼ਾ ਵਰਕਰਾਂ ਅਤੇ ਸਿਹਤ ਅਧਿਕਾਰੀ ਨੂੰ ਮੰਗ ਪੱਤਰ ਸੌਂਪਦੀਆਂ ਹੋਈਆਂ ਆਸ਼ਾ ਵਰਕਰਾਂ | ਤਸਵੀਰ: ਮਨਜੀਤ ਸਿੰਘ <br/> 30-08-2025
ਤਰਨ ਤਾਰਨ, 29 ਅਗਸਤ (ਹਰਿੰਦਰ ਸਿੰਘ)-­ਆਸ਼ਾ ਵਰਕਰਜ਼ ਫੈਸੀਲੀਟੇਟਰਜ਼ ਸਾਂਝਾ ਮੋਰਚਾ ਵਲੋਂ ਜ਼ਿਲ੍ਹਾ ਤਰਨ ਤਾਰਨ ਦੇ ਸਿਵਲ ਸਰਜਨ ਦਫ਼ਤਰ ਵਿਖੇ ਆਸ਼ਾ ਵਰਕਰ ਯੂਨੀਅਨ ਸਾਂਝੇ ਫਰੰਟ ਦੇ ਆਗੂ ਰਾਜਵਿੰਦਰ ਕੌਰ, ਰੂਪਵਿੰਦਰ ਕੌਰ, ਮਨਜੀਤ ਕੌਰ ਗੋਹਲਵੜ ਦੀ ਅਗਵਾਈ ਵਿਚ ਰੋਸ ਧਰਨਾ ਚੌਥੇ ਦਿਨ ਵੀ ਜਾਰੀ ਰਿਹਾ | ਇਸ ਸਮੇਂ ਆਸ਼ਾ ਵਰਕਰ ਯੂਨੀਅਨ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਆਸ਼ਾ ਵਰਕਰ, ਫੈਸਿਲੀਟੇਟਰ ਨੂੰ 10 ਸਾਲ ਦੀ ਸੇਵਾ ਕਰਨ ਉਪਰੰਤ ਛੇਵੇਂ ਤਨਖਾਹ ਕਮਿਸ਼ਨ ਅਨੁਸਾਰ ਘੱਟੋ-ਘੱਟ 26000 ਰੁਪਏ ਦੇ ਕੇ ਰੈਗੂਲਰ ਕੀਤਾ ਜਾਵੇ, ਆਸ਼ਾ ਵਰਕਰ, ਫੈਸਿਲੀਟੇਟਰ ਦੇ ਯਾਤਰਾ ਭੱਤੇ ਵਿਚ ਵਾਧਾ ਕਰਦੇ ਹੋਏ 10 ਹਜ਼ਾਰ ਕੀਤਾ ਜਾਵੇ | ਆਸ਼ਾ ਵਰਕਰ, ਫੈਸਿਲੀਟੇਟਰ ਨੂੰ ਸੇਵਾ ਮੁਕਤ ਹੋਣ ਸਮੇਂ ਹਰਿਆਣਾ ਦੀ ਤਰਜ 'ਤੇ ਪੰਜ ਲੱਖ ਰੁਪਏ ਬੀਮਾ ਅਤੇ ਬਣਦੀ ਪੈਨਸ਼ਨ ਲਾਗੂ ਕੀਤੀ ਜਾਵੇ | ਕੱਟੇ ਹੋਏ ਭੱਤੇ ਬਹਾਲ ਕੀਤੇ ਜਾਣ | ਆਸ਼ਾ ਵਰਕਰ, ਫੈਸਿਲੀਟੇਟਰ ਦਾ ਮਿਲਣ ਵਾਲਾ ਬੱਝਵਾਂ ਭੱਤਾ 2500 ਰੁਪਏ ਨੂੰ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਅਨੁਸਾਰ 10000 ਰੁਪਏ ਤੁਰੰਤ ਲਾਗੂ ਕੀਤਾ ਜਾਵੇ | ਆਸ਼ਾ ਵਰਕਰ, ਫੈਸਿਲੀਟੇਟਰ ਨੂੰ ਛੇ ਮਹੀਨੇ ਦੀ ਪ੍ਰਸੂਤਾ ਛੁੱਟੀ ਦਿੱਤੀ ਜਾਵੇ | ਇਸ ਸਮੇਂ ਆਸ਼ਾ ਵਰਕਰਜ ਨੇ ਮੁੱਖ ਮੰਤਰੀ ਤੇ ਸਿਹਤ ਮੰਤਰੀ ਦੇ ਨਾਂਅ ਸਿਵਲ ਸਰਜਨ ਨੂੰ ਮੰਗ ਪੱਤਰ ਸੌਂਪਿਆ | ਇਸ ਸਮੇਂ ਗੁਰਪ੍ਰੀਤ ਕੌਰ ਵਾਂ, ਪਰਮਿੰਦਰ ਕੌਰ, ਛਿੰਦਰਪਾਲ ਕੌਰ, ਦਲਜੀਤ ਕੌਰ ਜੀਓਬਾਲਾ, ਜਸਬੀਰ ਕੌਰ, ਰਵਿੰਦਰ ਸ਼ੇਖ, ਸਰਬਜੀਤ ਕੌਰ, ਬਲਵਿੰਦਰ ਕੌਰ, ਸੁਖਰਾਜ ਪੰਡੋਰੀ, ਸੰਦੀਪ ਕੌਰ, ਮਨਜੀਤ ਕੌਰ, ਰਾਜਿੰਦਰ ਮਾਣੋਚਾਲ੍ਹ, ਰਾਜਬੀਰ ਪਲਾਸੌਰ ਤੇ ਪ.ਸ.ਸ.ਫ. ਫੈੱਡਰੇਸ਼ਨ ਦੇ ਪ੍ਰਧਾਨ ਕਾਰਜ ਸਿੰਘ ਕੈਰੋਂ ਅਤੇ ਅਧਿਆਪਕ ਆਗੂ ਅੰਮਿ੍ਤਪਾਲ ਸਿੰਘ ਬਾਕੀਪੁਰ ਹਾਜ਼ਰ ਸਨ |

ਪਿਛਲੀ ਖ਼ਬਰ ਬੀ. ਐੱਸ. ਐੱਫ. ਨੇ ਪਾਕਿਸਤਾਨੀ ਨਾਗਰਿਕ ਕੀਤਾ ਕਾਬੂ ਅਗਲੀ ਖ਼ਬਰ ਬਾਬਾ ਬੁੱਢਾ ਚੈਰੀਟੇਬਲ ਹਸਪਤਾਲ ਵਿਖੇ ਵਿਸ਼ਾਲ ਮੈਡੀਕਲ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।