ਅਮਨ ਅਰੋੜਾ, ਭੁੱਲਰ ਅਤੇ ਈ.ਟੀ.ਓ. ਵਲੋਂ ਹਰੀਕੇ ਹਥਾੜ ਖੇਤਰ ਅਤੇ ਪਿੰਡ ਮਰੜ ਦਾ ਦੌਰਾ <br/>
ਅਜੀਤ ਡੈਸਕ
31-08-2025
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆ ਕੈਬਨਿਟ ਮੰਤਰੀ ਅਮਨ ਅਰੋੜਾ, ਲਾਲਜੀਤ ਸਿੰਘ ਭੁੱਲਰ ਅਤੇ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਜਿੰਨੇ ਮੀਹ ਇਸ ਵਾਰੀ ਪਏ ਨੇ, ਇਸ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ, ਜਿਥੇ ਪੰਜਾਬ ਦੇ ਵਿਚ ਭਾਰੀ ਬਾਰਿਸ਼ ਹੋਈ ਹੈ, ਉੱਥੇ ਹੀ ਪਹਾੜੀ ਇਲਾਕਿਆਂ ਵਿਚ ਭਾਰੀ ਬਾਰਿਸ਼ ਕਰਕੇ ਲੈਂਡ ਸਲਾਈਡ ਹੋ ਰਹੀਆਂ ਹਨ ਅਤੇ ਬੱਦਲ ਫੱਟ ਰਹੇ ਹਨ, ਉਸ ਦੇ ਕਰਕੇ ਵੀ ਪਾਣੀ ਪੰਜਾਬ ਦੇ ਵਿਚ ਆ ਰਿਹਾ ਹੈ | ਉਨ੍ਹਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਹਾਲਾਤ ਗੰਭੀਰ ਬਣੇ ਹੋਏ ਹਨ, ਪਰ ਪਹਿਲੇ ਦਿਨ ਤੋਂ ਹੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਸਰਕਾਰ ਅਤੇ ਸਾਰੀ ਕੈਬਨਿਟ ਲੋਕਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਉਨ੍ਹਾਂ ਦੀ ਸਹਾਇਤਾ ਕਰਨ ਦੇ ਲਈ ਬਚਾਅ ਕਾਰਜਾਂ ਵਿਚ ਲੱਗੀ ਹੋਈ ਹੈ | ਉਨ੍ਹਾਂ ਕਿਹਾ ਕਿ ਭਾਵੇਂ ਹਾਲਾਤ ਗੰਭੀਰ ਬਣੇ ਹੋਏ ਹਨ, ਪਰ ਮੈਂ ਇਕ ਗੱਲ ਦਾ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਕਿ ਸਰਕਾਰ ਦਿਨ ਰਾਤ ਤੁਹਾਡੇ ਨਾਲ ਖੜੀ ਹੈ | ਉਨ੍ਹਾਂ ਕਿਹਾ ਕਿ ਕਿਸਾਨੀ ਦਾ ਜਿੰਨਾ ਨੁਕਸਾਨ ਹੋ ਰਿਹਾ, ਉਸ ਦਾ ਬਣਦਾ ਮੁਆਵਜਾ ਵੀ ਦਿੱਤਾ ਜਾਵੇਗਾ | ਇਸ ਮੌਕੇ ਐ?ਸ.ਡੀ.ਐ?ਮ. ਪ੍ਰੀਤਇੰਦਰ ਸਿੰਘ, ਡੀ.ਐ?ਸ.ਪੀ. ਕਮਲਜੀਤ ਸਿੰਘ ਔਲਖ, ਡੀ.ਐ?ਸ.ਪੀ. ਪੱਟੀ ਲਵਕੇਸ਼, ਐ?ਸ.ਐ?ਚ.ਓ. ਹਰੀਕੇ ਹਰਪ੍ਰੀਤ ਸਿੰਘ, ਚੇਅਰਮੈਨ ਦਿਲਬਾਗ ਸਿੰਘ ਸੰਧੂ, ਸਰਪੰਚ ਮੇਜਰ ਸਿੰਘ ਉਰਫ ਬੋਹੜ ਸਿੰਘ ਮਰੜ, ਨਿਸ਼ਾਨ ਸਿੰਘ ਬੁੱਟਰ, ਦਿਲਬਾਗ ਸਿੰਘ ਮਰੜ ਆਦਿ ਹਾਜ਼ਰ ਸਨ |