05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਘਰ 'ਚੋਂ ਨਾਜਾਇਜ਼ ਅੰਗਰੇਜ਼ੀ ਸ਼ਰਾਬ ਦੀਆਂ 49 ਪੇਟੀਆਂ ਬਰਾਮਦ

ਅਜੀਤ ਡੈਸਕ 31-08-2025
ਤਰਨ ਤਾਰਨ, 30 ਅਗਸਤ (ਪਰਮਜੀਤ ਜੋਸ਼ੀ)-ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੇ ਮੁਖ਼ਬਰ ਦੀ ਸੂਚਨਾ 'ਤੇ ਕਾਰਵਾਈ ਕਰਦਿਆਂ ਪਿੰਡ ਕੱਦਗਿੱਲ ਵਿਖੇ ਇਕ ਘਰ ਵਿਚ ਪਈਆਂ ਨਾਜਾਇਜ਼ ਅੰਗਰੇਜੀ ਸ਼ਰਾਬ ਦੀਆਂ 49 ਪੇਟੀਆਂ ਬਰਾਮਦ ਕੀਤੀਆਂ | ਇਸ ਸੰਬੰਧ ਵਿਚ ਫਿਲਹਾਲ ਪੁਲਿਸ ਨੇ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਆਬਾਕਾਰੀ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧ ਵਿਚ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐਸ.ਐਚ.ਓ. ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਿੰਡ ਕੱਦਗਿੱਲ ਵਿਖੇ ਇਕ ਘਰ ਵਿਚ ਨਾਜਾਇਜ਼ ਅੰਗਰੇਜੀ ਸ਼ਰਾਬ ਵੱਡੀ ਮਾਤਰਾ ਵਿਚ ਪਈ ਹੋਈ ਹੈ ਅਤੇ ਇਹ ਲੋਕ ਨਾਜਾਇਜ਼ ਸ਼ਰਾਬ ਵੇਚਣ ਦਾ ਕਾਰੋਬਾਰ ਕਰਦੇ ਹਨ, ਜਿਸ 'ਤੇ ਏ.ਐਸ.ਆਈ. ਸਮੁੰਦਰ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਸੂਚਨਾ ਦੇ ਅਧਾਰ 'ਤੇ ਪਿੰਡ ਕੱਦਗਿੱਲ ਵਿਖੇ ਦੱਸੇ ਗਏ ਮਕਾਨ ਵਿਚ ਜਦ ਛਾਪਾ ਮਾਰਿਆ ਤਾਂ ਘਰ ਵਿਚ ਕੋਈ ਵੀ ਵਿਅਕਤੀ ਮੌਜੂਦ ਨਹੀਂ ਸੀ | ਤਲਾਸ਼ੀ ਲੈਣ 'ਤੇ ਘਰ ਵਿਚੋਂ 49 ਪੇਟੀਆਂ ਸ਼ਰਾਬ ਕਿੰਗ ਗੋਲਡ (588 ਬੋਤਲਾਂ) ਬਰਾਮਦ ਕੀਤੀਆਂ ਗਈਆਂ | ਉਨ੍ਹਾਂ ਦੱਸਿਆ ਕਿ ਫਿਲਹਾਲ ਪੁਲਿਸ ਨੇ ਮੁਖ਼ਬਰ ਦੀ ਸੂਚਨਾ 'ਤੇ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਉਨ੍ਹਾਂ ਦੱਸਿਆ ਕਿ ਜਿਸ ਵਿਅਕਤੀ ਦੇ ਘਰ ਇਹ ਸ਼ਰਾਬ ਬਰਾਮਦ ਕੀਤੀ ਗਈ ਹੈ, ਉਸ ਨੂੰ ਕਾਬੂ ਕਰਕੇ ਉਸ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਸ਼ਰਾਬ ਕਿਥੋਂ ਆਈ ਅਤੇ ਅੱਗੇ ਕਿਥੇ ਵੇਚੀ ਜਾਣੀ ਸੀ |
ਪਿਛਲੀ ਖ਼ਬਰ ਅਮਨ ਅਰੋੜਾ, ਭੁੱਲਰ ਅਤੇ ਈ.ਟੀ.ਓ. ਵਲੋਂ ਹਰੀਕੇ ਹਥਾੜ ਖੇਤਰ ਅਤੇ ਪਿੰਡ ਮਰੜ ਦਾ ਦੌਰਾ <br/> ਅਗਲੀ ਖ਼ਬਰ ਮੰਡ ਖੇਤਰ ਦੇ ਪਿੰਡ ਚੱਕ ਨੇੜਿਓਾ ਆਰਜੀ ਬੰਨ੍ਹ ਟੁੱਟਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।