ਚੋਹਲਾ ਸਾਹਿਬ, 30 ਅਗਸਤ (ਬਲਵਿੰਦਰ ਸਿੰਘ)- ਸਹਿਕਾਰੀ ਸਭਾਵਾਂ ਪੰਜਾਬ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸੈਕਟਰੀ ਫਤਿਹ ਸਿੰਘ ਚੰਬਾ ਨੂੰ ਉਸ ਵਕਤ ਗਹਿਰਾ ਸਦਮਾ ਪੁੱਜਾ, ਜਦ ਉਨ੍ਹਾਂ ਦੇ ਚਾਚਾ ਅੰਗਰੇਜ਼ ਸਿੰਘ ਚੰਬਾ ਹਵੇਲੀਆਂ ਦਾ ਅਚਾਨਕ ਦਿਲ ਦਾ ਦੌਰਾ ਪੈ ਜਾਣ ਕਰਕੇ ਦਿਹਾਂਤ ਹੋ ਗਿਆ ਜਿੰਨ੍ਹਾਂ ਦੀ ਮਿ੍ਤਕ ਦੇ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਚੰਬਾ ਹਵੇਲੀਆਂ ਵਿਖੇ ਕਰ ਦਿੱਤਾ ਗਿਆ | ਇਸ ਦੁੱਖ ਦੀ ਘੜੀ ਵਿਚ ਸਰਪੰਚ ਸਵਿੰਦਰ ਸਿੰਘ ਚੰਬਾ, ਸਾਬਕਾ ਸਰਪੰਚ ਮਹਿੰਦਰ ਸਿੰਘ ਚੰਬਾ, ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਪ੍ਰਗਟ ਸਿੰਘ ਚੰਬਾ, ਬਲਵੰਤ ਸਿੰਘ ਸੈਕਟਰੀ ਘੜਕਾ, ਰਾਜਬੀਰ ਸਿੰਘ ਸੈਕਟਰੀ ਧੁੰਨ ਢਾਏ ਵਾਲਾ, ਮੁਖਤਿਆਰ ਸਿੰਘ ਸਾਬਕਾ ਸਰਪੰਚ ਕੰਬੋਅ ਢਾਏ ਵਾਲਾ, ਮਾ. ਗੁਰਨਾਮ ਸਿੰਘ ਧੁੰਨ, ਮਾ. ਦਲਬੀਰ ਸਿੰਘ ਚੰਬਾ, ਪਰਮਜੀਤ ਸਿੰਘ ਚੰਬਾ, ਸੂਬੇਦਾਰ ਰਛਪਾਲ ਸਿੰਘ, ਸੁਖਦੇਵ ਸਿੰਘ ਸੀਤਲ, ਸਿੰਘ, ਹਰਭਜਨ ਸਿੰਘ, ਪਿ੍ਤਪਾਲ ਸਿੰਘ ਸੈਕਟਰੀ ਕੰਬੋਅ ਢਾਏ ਵਾਲਾ, ਗੁਰਜੰਟ ਸਿੰਘ ਸਰਪੰਚ ਚੰਬਾ ਹਵੇਲੀਆਂ, ਬਲਬੀਰ ਸਿੰਘ ਉਪਲ, ਚੇਅਰਮੈਨ ਗੁਰਮੀਤ ਸਿੰਘ ਮੈਨੇਜ਼ਰ, ਰਾਏ ਦਵਿੰਦਰ ਸਿੰਘ ਸਾਬਕਾ ਸਰਪੰਚ ਚੋਹਲਾ ਸਾਹਿਬ, ਕਸ਼ਮੀਰ ਸਿੰਘ ਮੈਨੇਜ਼ਰ ਕਰਮੂੰਵਾਲਾ, ਗੁਰਦੇਵ ਸਿੰਘ ਸੈਕਟਰੀ ਕਰਮੰੂਵਾਲਾ ਆਦਿ ਵਲੋਂ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ |