04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਕੇਂਦਰ ਸਰਕਾਰ ਪੰਜਾਬ ਦੇ ਹੜ੍ਹ ਪੀੜਤਾਂ ਲਈ ਤੁਰੰਤ ਰਾਹਤ ਪੈਕੇਜ ਐਲਾਨੇ-ਖਹਿਰਾ <br/>

ਭਾਜਪਾ ਆਗੂ ਅਮਰਪਾਲ ਸਿੰਘ ਖਹਿਰਾ | <br/> 31-08-2025
ਫਤਿਅਬਾਦ, 30 ਅਗਸਤ (ਹਰਵਿੰਦਰ ਸਿੰਘ ਧੂੰਦਾ)- ­ਪੰਜਾਬ ਵਿਚ ਡੈਮਾਂ ਤੋਂ ਛੱਡੇ ਬੇਤਾਹਾਸ਼ਾ ਪਾਣੀ ਕਾਰਨ ਹਰ ਪਾਸੇ ਹੜ੍ਹਾਂ ਦਾ ਕਹਿਰ ਮੱਚਿਆ ਹੋਇਆ ਹੈ, ਪਰ ਪੰਜਾਬ ਸਰਕਾਰ ਕੋਲ ਨਾ ਤਾਂ ਕੋਈ ਤਿਆਰੀ ਹੈ ਅਤੇ ਨਾ ਹੀ ਉਹ ਲੋਕਾਂ ਨੂੰ ਰਾਹਤ ਦੇਣ ਦੇ ਸਮਰੱਥ ਹੀ ਹੈ | ਇਥੋਂ ਦੇ ਮੰਤਰੀ ਅਤੇ ਅਧਿਕਾਰੀ ਸਿਰਫ਼ ਲੋਕ ਵਿਖਾਵਾ ਕਰਕੇ ਅਤੇ ਬਿਆਨਬਾਜ਼ੀ ਨਾਲ ਹੀ ਡੰਗ ਟਪਾ ਰਹੇ ਹਨ | ਇਸ ਲਈ ਕੇਂਦਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅੱਗੇ ਆ ਕੇ ਪੰਜਾਬ ਦੇ ਲੋਕਾਂ ਦੀ ਬਾਂਹ ਫੜੇ ਤੇ ਪੰਜਾਬ ਦੇ ਹੜ੍ਹ ਪ੍ਰਭਾਵਤ ਲੋਕਾਂ ਲਈ ਵੱਡਾ ਰਾਹਤ ਪੈਕੇਜ ਦਾ ਤੁਰੰਤ ਐਲਾਨ ਕਰਕੇ ਰਾਸ਼ੀ ਜਾਰੀ ਕੀਤੀ ਜਾਵੇ | ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਤੇ ਮੁੱਖ ਬੁਲਾਰੇ ਅਮਰਪਾਲ ਸਿੰਘ ਖਹਿਰਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਪਾਰਟੀ ਭਾਜਪਾ ਦੇ ਪੰਜਾਬ ਦੇ ਆਗੂਆਂ ਨੂੰ ਵੀ ਕਿਹਾ ਕਿ ਉਹ ਕੇਂਦਰ ਅੱਗੇ ਤੁਰੰਤ ਇਹ ਮਸਲਾ ਚੁੱਕਣ ਤਾਂ ਕਿ ਪੰਜਾਬ ਦੇ ਲੋਕਾਂ ਦੀ ਮਦਦ ਹੋ ਸਕੇ | ਇਸ ਨਾਲ ਹੀ 2027 ਤੱਕ ਭਾਜਪਾ ਪੰਜਾਬ ਦੇ ਲੋਕਾਂ ਦਾ ਭਰੋਸਾ ਜਿੱਤ ਸਕੇਗੀ | ਖਹਿਰਾ ਨੇ ਕਿਹਾ ਕਿ ਪੰਜਾਬ ਦੇ ਪਾਣੀ ਨੂੰ ਦਹਾਕਿਆਂ ਤੋਂ ਮੁਫ਼ਤ ਵਿਚ ਵਰਤ ਰਹੇ ਰਾਜਸਥਾਨ ਤੇ ਹਰਿਆਣਾ ਨੂੰ ਵੀ ਪੰਜਾਬ ਦੇ ਦਰਿਆਵਾਂ ਵਲੋਂ ਕੀਤੀ ਤਬਾਹੀ ਦੇ ਦਿੱਤੇ ਜਾਣ ਵਾਲੇ ਮੁਆਵਜੇ 'ਚ ਵੱਡਾ ਹਿੱਸਾ ਪਾਉਣਾ ਬਣਦਾ ਹੈ |

ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਸਰਵਣ ਸਿੰਘ ਭੈਲ ਦੀ ਕਰੰਟ ਨਾਲ ਹੋਈ ਮੌਤ 'ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ <br/> ਅਗਲੀ ਖ਼ਬਰ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਤੇ ਅਮਨਦੀਪ ਕੌਰ ਅਰੋੜਾ ਨੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਤੇ ਕਿਸਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।