04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਕਾਂਗਰਸੀ ਆਗੂਆਂ ਵਲੋਂ ਸਰਹੱਦੀ ਪਿੰਡ ਮਹਿੰਦੀਪੁਰ ਤੇ ਮੀਆਂਵਾਲਾ ਦੇ ਧੁੱਸੀ ਬੰਨ੍ਹ ਦਾ ਦੌਰਾ <br/>

ਅਜੀਤ ਡੈਸਕ 31-08-2025
ਖੇਮਕਰਨ, 30 ਅਗਸਤ (ਰਾਕੇਸ਼ ਕੁਮਾਰ ਬਿੱਲਾ)-ਖੇਮਕਰਨ ਦੇ ਸੈਕਟਰ 'ਚ ਸਰਹੱਦੀ ਪਿੰਡਾਂ ਮੀਆਂਵਾਲਾ ਤੇ ਮਹਿੰਦੀਪੁਰ ਦੇ ਹਥਾੜ ਖੇਤਰ 'ਚ ਬਣਿਆ ਹੋਇਆ ਧੁੱਸੀ ਬੰਨ, ਜਿਹੜਾ ਬੀਤੇ ਦਿਨ ਟੁੱਟ ਗਿਆ ਸੀ, ਜਿਸ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦਾ ਬਹੁਤ ਨੁਕਸਾਨ ਹੋ ਗਿਆ ਹੈ | ਇਸ ਪ੍ਰਭਾਵਿਤ ਇਲਾਕੇ 'ਤੇ ਧੁੱਸੀ ਬੰਨ ਦਾ ਦੌਰਾ ਇਲਾਕੇ ਦੇ ਕਾਂਗਰਸੀ ਆਗੂਆਂ ਸਾਬਕਾ ਚੇਅਰਮੈਨ ਭਾਗ ਸਿੰਘ ਚੱਕਵਾਲੀਆ, ਸਾਬਕਾ ਸਰਪੰਚ ਮੇਜਰ ਸਿੰਘ ਕਲਸ, ਚੇਅਰਮੈਨ ਕੁੱਲਦੀਪ ਸਿੰਘ ਵਿਰਕ, ਸਾਬਕਾ ਕੌਂਸਲਰ ਗੁਰਬੀਰ ਸਿੰਘ ਖੇੜਾ, ਸਾਬਕਾ ਸਰਪੰਚ ਪ੍ਰਤਾਪ ਸਿੰਘ ਮਾਛੀਕੇ, ਸਾਬਕਾ ਸਰਪੰਚ ਸਤਨਾਮ ਸਿੰਘ, ਵਰਿਆਮ ਸਿੰਘ ਚੱਠੂ ਤੇ ਹਰਪਾਲ ਸਿੰਘ ਭੁੱਲਰ ਨੇ ਕੀਤਾ ਤੇ ਪ੍ਰਭਾਵਿਤ ਕਿਸਾਨਾਂ ਨਾਲ ਪਿੰਡ ਮਹਿਦੀਪੁਰ ਤੇ ਪਿੰਡ ਮੀਆਂਵਾਲਾ ਦੇ ਬੰਨਾਂ 'ਤੇ ਪ੍ਰਭਾਵਿਤ ਕਿਸਾਨਾਂ ਨੂੰ ਮਿਲ ਕੇ ਹੌਂਸਲਾ ਦਿੰਦੇ ਹੋਏ ਭਰੋਸਾ ਦਿੱਤਾ ਕਿ ਕਾਂਗਰਸ ਪਾਰਟੀ ਇਸ ਸੰਕਟ ਸਮੇਂ ਇਸ ਇਲਾਕੇ ਦੇ ਕਿਸਾਨਾਂ ਦੇ ਨਾਲ ਹੈ | ਪਾਰਟੀ ਵਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ | ਉਨ੍ਹਾਂ ਕਿਸਾਨਾਂ ਨੂੰ ਆਰਥਿਕ ਤੌਰ 'ਤੇ ਮਦਦ ਵਜੋਂ ਨਗਦ ਰਾਸ਼ੀ ਸੌਂਪਦੇ ਹੋਏ ਦੱਸਿਆ ਕਿ ਹਲਕਾ ਖੇਮਕਰਨ ਦੇ ਸਾਬਕਾ ਵਿਧਾਇਕ ਸੁੱਖਪਾਲ ਸਿੰਘ ਭੁੱਲਰ ਵਿਦੇਸ਼ ਗਏ ਹੋਏ ਹਨ | ਉਨ੍ਹਾਂ ਨੇ ਪਾਰਟੀ ਦੇ ਸਰਗਰਮ ਵਰਕਰਾਂ ਨੂੰ ਹਦਾਇਤਾਂ ਕੀਤੀਆਂ ਹਨ ਕਿ ਹਲਕੇ 'ਚ ਜਿੱਥੇ ਵੀ ਬਰਸਾਤੀ ਪਾਣੀ ਕਾਰਨ ਕਿਸਾਨਾਂ ਨੂੰ ਪ੍ਰੇਸ਼ਾਨੀਆਂ ਰਹੀ ਹੈ | ਉਸ ਖੇਤਰ 'ਚ ਤੁਰੰਤ ਜਾ ਕੇ ਕਿਸਾਨਾਂ ਨੂੰ ਮਿਲ ਕੇ ਜਿੱਥੇ ਹੌਂਸਲਾ ਦਿੱਤਾ ਜਾਵੇ, ਉੱਥੇ ਲੋੜਵੰਦ ਕਿਸਾਨਾਂ ਦੀ ਆਰਥਿਕ ਮਦਦ ਵੀ ਕੀਤੀ ਜਾਵੇ ਤੇ ਬਰਸਾਤੀ ਪਾਣੀ ਦੀ ਮਾਰ ਤੋਂ ਕਿਸਾਨਾਂ ਤੇ ਮਾਲ ਡੰਗਰ ਨੂੰ ਸੁਰਖਿੱਅਤ ਜਗ੍ਹਾ 'ਤੇ ਪਹੁੰਚਾਉਣ 'ਚ ਮਦਦ ਕੀਤੀ ਜਾਵੇ | ਇਸ ਮੌਕੇ ਸਰਪੰਚ ਪ੍ਰਗਟ ਸਿੰਘ ਭੱਸੀ, ਸਰਪੰਚ ਨਿਸ਼ਾਨ ਸਿੰਘ ਹਵੇਲੀਆ, ਸਰਪੰਚ ਸਤਨਾਮ ਸਿੰਘ, ਸਰਪੰਚ ਸਾਬ ਸਿੰਘ, ਕਾਲਾ ਸਿੰਘ, ਗੁਰਪ੍ਰੀਤ ਸਿੰਘ ਪੱਤੂ, ਬਖ਼ਸ਼ੀਸ਼ ਸਿੰਘ ਪੱਤੂ, ਪ੍ਰਗਟ ਸਿੰਘ ਪੱਤੂ, ਦਿਲਬਾਗ ਸਿੰਘ ਮਹਿੰਦੀਪੁਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਹਿਕਾਰੀ ਬੈਂਕ ਮੋਹਨਪੁਰ ਵਿਖੇ ਬਤੌਰ ਕੈਸ਼ੀਅਰ ਸੇਵਾ ਮੁਕਤ ਹੋਏ ਇੰਦਰਜੀਤ ਸਿੰਘ ਨੂੰ ਨਿੱਘੀ ਵਿਦਾਇਗੀ <br/> ਅਗਲੀ ਖ਼ਬਰ ਅਕਾਲੀ ਸਰਕਾਰ ਆਉਣ 'ਤੇ ਦੂਜੇ ਸੂਬੇ ਦੇ ਵਿਅਕਤੀ ਪੰਜਾਬ 'ਚ ਜ਼ਮੀਨ ਨਹੀਂ ਖ਼ਰੀਦ ਸਕਣਗੇ- ਸੁਖਬੀਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।