04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਸਹਿਕਾਰੀ ਬੈਂਕ ਮੋਹਨਪੁਰ ਵਿਖੇ ਬਤੌਰ ਕੈਸ਼ੀਅਰ ਸੇਵਾ ਮੁਕਤ ਹੋਏ ਇੰਦਰਜੀਤ ਸਿੰਘ ਨੂੰ ਨਿੱਘੀ ਵਿਦਾਇਗੀ <br/>

ਅਜੀਤ ਡੈਸਕ 31-08-2025
ਚੋਹਲਾ ਸਾਹਿਬ, 30 ਅਗਸਤ (ਬਲਵਿੰਦਰ ਸਿੰਘ)-ਇਥੋਂ ਨਜ਼ਦੀਕੀ ਪਿੰਡ ਮੋਹਨਪੁਰ ਵਿਖੇ ਸਥਿਤ ਦੀ ਤਰਨ ਤਾਰਨ ਕੇਂਦਰੀ ਸਹਿਕਾਰੀ ਬੈਂਕ ਬ੍ਰਾਂਚ ਮੋਹਨਪੁਰਾ ਦੇ ਕੈਸ਼ੀਅਰ ਇੰਦਰਜੀਤ ਸਿੰਘ ਨੂੰ ਬ੍ਰਾਂਚ ਮੋਹਣਪੁਰ ਸਮੂਹ ਕਰਮਚਾਰੀਆਂ ਵਲੋਂ ਸੇਵਾ ਮੁਕਤੀ 'ਤੇ ਨਿੱਘੀ ਵਦਾਇਗੀ ਦਿੱਤੀ ਗਈ | ਇਸ ਮੌਕੇ ਸਮੂਹ ਕਰਮਚਾਰੀਆਂ ਵਲੋਂ ਬ੍ਰਾਂਚ ਵਿਚ ਰੱਖੇ ਗਏ ਇੱਕ ਸਾਦੇ ਸਮਾਗਮ ਵਿਚ ਬ੍ਰਾਂਚ ਮੈਨੇਜ਼ਰ ਗੁਰਿੰਦਰ ਸਿੰਘ ਠੱਠਾ ਨੇ ਕੈਸ਼ੀਅਰ ਇੰਦਰਜੀਤ ਸਿੰਘ ਦੁਬਾਰਾ ਨਿਭਾਈਆਂ ਗਈਆਂ ਸੇਵਾਵਾਂ ਨੂੰ ਯਾਦ ਕਰਦਿਆਂ ਹੋਇਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਸਮੂਹ ਕਾਰਜਕਾਲ ਦੌਰਾਨ ਆਪਣੀ ਡਿਊਟੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਈ, ਜਿਨਾਂ ਦੁਆਰਾ ਨਿਭਾਈਆਂ ਗਈਆਂ ਬਿਹਤਰ ਸੇਵਾਵਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ | ਇਸ ਮੌਕੇ ਸਮੂਹ ਬੈਂਕ ਕਰਮਚਾਰੀਆਂ ਅਤੇ ਬ੍ਰਾਂਚ ਨਾਲ ਲੱਗਦੀਆਂ ਸਹਿਕਾਰੀ ਸਭਾ ਦੇ ਸਕੱਤਰਾਂ ਨੇ ਇੰਦਰਜੀਤ ਸਿੰਘ ਨੂੰ ਆਪਣੇ ਕਾਰਜਕਾਲ ਦੌਰਾਨ ਨਿਭਾਈਆਂ ਸੇਵਾਵਾਂ ਯਾਦ ਕਰਦਿਆਂ ਸਨਮਾਨਿਤ ਕੀਤਾ | ਇਸ ਮੌਕੇ ਗੱਲਬਾਤ ਕਰਦੇ ਹੋਏ ਸੇਵਾ ਮੁਕਤ ਹੋਏ ਇੰਦਰਜੀਤ ਸਿੰਘ ਨੇ ਸਮੂਹ ਕਰਮਚਾਰੀ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਤਾਂ ਆਪਣੇ ਸਾਥੀਆਂ ਨਾਲ ਬਿਤਾਏ ਪਲ ਉਨ੍ਹਾਂ ਦੀ ਜਿੰਦਗੀ ਦਾ ਇਕ ਸਰਮਾਇਆ ਬਣ ਕੇ ਰਹਿਣਗੇ ਤੇ ਉਹ ਹਮੇਸ਼ਾਂ ਇਨ੍ਹਾਂ ਪਲਾਂ ਨੂੰ ਯਾਦ ਕਰਦੇ ਰਹਿਣਗੇ | ਇਸ ਮੌਕੇ ਮੈਨੇਜਰ ਗੁਰਿੰਦਰ ਸਿੰਘ ਠੱਠਾ, ਸੋਹਣ ਸਿੰਘ, ਪਿ੍ਤਪਾਲ ਸਿੰਘ, ਸੈਕਟਰੀ ਜੁਗਰਾਜ ਸਿੰਘ, ਸੈਕਟਰੀ ਗੁਰਵਿੰਦਰ ਸਿੰਘ, ਸੈਕਟਰੀ ਕਰਮਜੀਤ ਸਿੰਘ ਗੰਨਮੈਨ ਤੇ ਹਰਮਨਜੀਤ ਸਿੰਘ ਪਿੰਡ ਵੜਿੰਗ ਤੋਂ ਹਾਜ਼ਰ ਹੋਏ |

ਪਿਛਲੀ ਖ਼ਬਰ ਗੋਇੰਦਵਾਲ ਸਾਹਿਬ ਦੇ ਸਾਲਾਨਾ ਜੋੜ ਮੇਲੇ ਸੰਬੰਧੀ ਤਿਆਰੀਆਂ ਮੁਕੰਮਲ- ਪੱਖੋਕੇ, ਕਰਮੂੰਵਾਲਾ, ਭਲਾਈਪੁਰ, ਮਾਨ <br/> ਅਗਲੀ ਖ਼ਬਰ ਕਾਂਗਰਸੀ ਆਗੂਆਂ ਵਲੋਂ ਸਰਹੱਦੀ ਪਿੰਡ ਮਹਿੰਦੀਪੁਰ ਤੇ ਮੀਆਂਵਾਲਾ ਦੇ ਧੁੱਸੀ ਬੰਨ੍ਹ ਦਾ ਦੌਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।