03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਸੈਂਟਰਲ ਕਾਨਵੈਂਟ ਸਕੂਲ ਪੱਟੀ ਵਿਚ ਕੈਪੇਸਿਟੀ ਬਿਲਡਿੰਗ ਵਰਕਸ਼ਾਪ ਲਗਾਈ <br/>

ਅਜੀਤ ਡੈਸਕ 31-08-2025
ਪੱਟੀ, 30 ਅਗਸਤ (ਕੁਲਵਿੰਦਰਪਾਲ ਸਿੰਘ ਕਾਲੇਕੇ)-ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੱਟੀ ਵਿਚ ਸੀ.ਬੀ.ਐੱਸ.ਈ. ਦੀਆਂ ਹਦਾਇਤਾਂ ਅਨੁਸਾਰ ਨਵੀਂ ਸਿੱਖਿਆ ਨੀਤੀ 2020 ਮੁਤਾਬਿਕ 'ਬੀਹੇਵੀਅਰਅਲ ਇਸ਼ੂਜ ਆਫ਼ ਕਿਡਜ ਇੰਨ ਦਾ ਸਕੂਲਜ' ਉਪਰ ਇਕ ਰੋਜਾ ਕੈਪੇਸਿਟੀ ਬਿਲਡਿੰਗ ਵਰਕਸ਼ਾਪ ਕਰਵਾਈ ਗਈ | ਭਾਰਤ ਸਰਕਾਰ ਵਲੋਂ ਤਿਆਰ ਕੀਤੀ ਗਈ ਨਵੀਂ ਰਾਸ਼ਟਰੀ ਸਿੱਖਿਆ ਨੀਤੀ 2020, ਜੋ ਕਿ ਚੱਲ ਰਹੀ ਸਿੱਖਿਆ ਨੀਤੀ 1986 ਦਾ ਸਥਾਨ ਲੈ ਰਹੀ ਹੈ | ਉਸ ਮੁਤਾਬਿਕ ਸੀ.ਬੀ.ਐ?ਸ.ਈ. ਦੁਆਰਾ ਜਾਰੀ ਕੀਤੀਆਂ ਗਈਆਂ ਗਾਈਡਲਾਈਨਾਂ ਅਨੁਸਾਰ ਨਵੀਂ ਸਿੱਖਿਆ ਨੀਤੀ ਦੇ ਇਕ ਜ਼ਰੂਰੀ ਅਤੇ ਸੰਵੇਦਨਸ਼ੀਲ ਵਿਸ਼ੇ 'ਬੀਹੇਵੀਅਰਅਲ ਇਸ਼ੂਜ ਆਫ ਕਿਡਜ ਇੰਨ ਦਾ ਸਕੂਲਜ' ਉੱਪਰ ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੱਟੀ ਦੇ ਰਾਮ ਇਕਬਾਲ ਹਾਲ ਵਿਚ ਮੈਨੇਜਿੰਗ ਡਾਇਰੈਕਟਰ ਕਮ ਪਿ੍ੰਸੀਪਲ ਡਾ. ਮਰਿਦੁਲਾ ਭਾਰਦਵਾਜ ਦੀ ਰਹਿਨੁਮਾਈ ਹੇਠ ਇਕ ਰੋਜਾ ਕੈਪੇਸਿਟੀ ਬਿਲਡਿੰਗ ਵਰਕਸ਼ਾਪ ਲਗਾਈ ਗਈ | ਇਸ ਵਰਕਸ਼ਾਪ ਦੀ ਆਰੰਭਤਾ ਰਿਸੋਰਸਪਰਸਨ ਡਾ. ਰਮਨ ਦੂਆ ਪਿੰ੍ਰਸੀਪਲ ਮਾਝਾ ਪਬਲਿਕ ਸਕੂਲ ਤਰਨ ਤਾਰਨ ਦਾ ਸਵਾਗਤ ਕਰਨ ਉਪਰੰਤ ਜੋਤੀ ਪ੍ਰਜਵਲਿਤ ਕਰਕੇ ਅਤੇ ਅਧਿਆਪਕਾਵਾਂ ਦੁਆਰਾ ਪ੍ਰਾਰਥਨਾ 'ਐ ਮਾਲਿਕ ਤੇਰੇ ਬੰਦੇ ਹਮ' ਦਾ ਗਾਇਨ ਕਰਨ ਨਾਲ ਅਤੇ ਮੈਡਮ ਡਾ. ਰਮਨ ਦੂਆ ਨੂੰ ਇਕ ਖੂਬਸੂਰਤ ਸਜਾਵਟੀ ਪੌਦਾ ਭੇਟ ਕਰਕੇ ਵਰਕਸ਼ਾਪ ਦੀ ਸ਼ੁਰੂਆਤ ਕੀਤੀ ਗਈ | ਇਸ ਵਰਕਸ਼ਾਪ ਵਿਚ ਲਗਪਗ 53 ਅਧਿਆਪਕਾਂ ਨੇ ਭਾਗ ਲਿਆ | ਇਸ ਵਰਕਸ਼ਾਪ ਦੀ ਸ਼ੁਰੂਆਤ ਰਿਸੋਰਸ ਪਰਸਨ ਮੈਡਮ ਡਾ. ਰਮਨ ਦੂਆ ਵਲੋਂ ਸੰਬੋਧਨ ਕਰਦਿਆਂ ਵਿਦਿਆਰਥੀਆਂ ਮਿਹਨਤ ਦੀ ਭਾਵਨਾ ਜਗਾਉਣ ਦੀ ਲੋੜ ਉੱਪਰ ਜ਼ੋਰ ਦਿੱਤਾ | ਇਸ ਵਰਕਸ਼ਾਪ ਦੌਰਾਨ ਪੀ.ਪੀ.ਟੀ. ਦੀ ਵਰਤੋਂ ਦੁਆਰਾ ਅਧਿਆਪਕਾ ਨੂੰ ਅਲੱਗ ਅਲੱਗ ਗਤੀ ਵਿਧੀਆਂ ਦੁਆਰਾ ਆਪਣੇ ਆਪ ਨੂੰ ਅਪਡੇਟ ਰੱਖਣ ਅਤੇ ਹਰੇਕ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਕਰਨ ਦਾ ਉਪਰਾਲਾ ਕੀਤਾ ਗਿਆ | ਸਾਰੇ ਹੀ ਅਧਿਆਪਕਾਂ ਨੇ ਪੂਰੇ ਉਤਸ਼ਾਹ ਨਾਲ ਇਸ ਵਰਕਸ਼ਾਪ ਵਿਚ ਹਿੱਸਾ ਲਿਆ ਅਤੇ ਦਰਸਾਏ ਮੁਤਾਬਿਕ ਸਾਰੀਆਂ ਗਤੀਵਿਧੀਆਂ ਵਿਚ ਹਿੱਸਾ ਹੀ ਨਹੀਂ ਲਿਆ, ਸਗੋਂ ਕਰਕੇ ਵੀ ਦਿਖਾਇਆ | ਚੇਅਰਮੈਨ ਡਾ. ਰਾਜੇਸ਼ ਭਾਰਦਵਾਜ ਨੇ ਇਸ ਵਰਕਸ਼ਾਪ ਵਿਚ ਉਚੇਚੇ ਤੌਰ 'ਤੇ ਪਹੁੰਚ ਕਰਕੇ ਰਿਸੋਰਸ ਪਰਸਨ ਨੂੰ ਜੀ ਆਇਆ ਕਿਹਾ | ਡਾਇਰੈਕਟਰ ਸੱਤਿਅਮ ਭਾਰਦਵਾਜ ਅਤੇ ਮੈਡਮ ਸ਼ੂਭੀ ਭਾਰਦਵਾਜ ਨੇ ਆਪਣਾ-ਆਪਣਾ ਦਿ੍ਸ਼ਟੀਕੋਣ ਜਾਹਿਰ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀਆਂ ਵਰਕਸ਼ਾਪਾਂ ਸਕੂਲ ਵਿਚ ਲਗਾਉਣਾ ਸਾਡਾ ਮਕਸਦ ਇਹ ਹੈ ਕਿ ਅਸੀਂ ਆਪਣੇ ਅਧਿਆਪਕਾਂ ਨੂੰ ਨਵੀਨਤਮ ਜਾਣਕਾਰੀ ਮੁਹੱਈਆ ਕਰਵਾਈਏ ਤਾਂ ਜੋ ਇਹ ਸਭ ਸਮੇਂ ਦੇ ਹਾਣੀ ਬਣ ਸਕਣ ਅਤੇ ਬੱਚਿਆਂ ਨੂੰ ਨਵੀਆਂ ਨਵੀਆਂ ਵਿਧੀਆਂ ਦੁਆਰਾ ਹਰ ਚੁਣੌਤੀ ਨੂੰ ਪਾਰ ਕਰਦੇ ਹੋਏ ਅੱਜ ਦੇ ਸਮੇਂ ਮੁਤਾਬਿਕ ਵਿੱਦਿਆ ਮੁਹੱਈਆ ਕਰਵਾ ਸਕਣ | ਇਸ ਵਰਕਸ਼ਾਪ ਲਈ ਸਟੇਜ ਦਾ ਸੰਚਾਲਣ ਮੈਡਮ ਮੰਜੂ ਦੁਆਰਾ ਵਧੀਆ ਢੰਗ ਨਾਲ ਕੀਤਾ ਗਿਆ | ਵਰਕਸ਼ਾਪ ਦੀ ਸਮਾਪਤੀ ਤੋਂ ਬਾਅਦ ਮੈਡਮ ਡਾ. ਰਮਨ ਦੂਆ ਵਲੋਂ ਪਿ੍ੰਸੀਪਲ ਡਾ. ਮਰਿਦੁਲਾ ਭਾਰਦਵਾਜ ਅਤੇ ਮੈਡਮ ਸ਼ੂਭੀ ਭਾਰਦਵਾਜ ਦੇ ਨਾਲ ਸਮੂਹ ਅਧਿਆਪਕਾਂ ਦੀ ਮੌਜੂਦਗੀ ਵਿਚ ਯਾਦਗਾਰੀ ਪੌਦਾ ਵੀ ਲਗਾਇਆ | ਇਸ ਮੌਕੇ ਐਡਮਨਿਸਟ੍ਰੇਟਰ ਨਰਿੰਦਰ ਸਿੰਘ, ਵਾਈਸ ਪਿ੍ੰਸੀਪਲ ਸ੍ਰੀਮਤੀ ਸੋਨੀਆ ਸ਼ਰਮਾ, ਮੈਡਮ ਮਨਿੰਦਰ ਕੌਰ, ਰੁਪਿੰਦਰ ਕੌਰ, ਦਲਜੀਤ ਸਿੰਘ ਅਤੇ ਸਮੂਹ ਅਧਿਆਪਕ ਹਾਜ਼ਰ ਸਨ |

ਪਿਛਲੀ ਖ਼ਬਰ ਮੰਤਰੀ ਭੁੱਲਰ ਹਲਕਾ ਪੱਟੀ ਦੇ ਦਰਿਆਈ ਪਾਣੀ ਨਾਲ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਪਹੁੰਚੇ <b... ਅਗਲੀ ਖ਼ਬਰ ਸਰਹੱਦੀ ਪਿੰਡ ਦੇ ਹਥਾੜ ਨੂੰ ਬਚਾਉਣ ਵਾਲਾ ਧੁੱਸੀ ਬੰਨ੍ਹ ਖ਼ਤਰੇ 'ਚ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।