03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਸਰਹੱਦੀ ਪਿੰਡ ਦੇ ਹਥਾੜ ਨੂੰ ਬਚਾਉਣ ਵਾਲਾ ਧੁੱਸੀ ਬੰਨ੍ਹ ਖ਼ਤਰੇ 'ਚ <br/>

ਸਰਹੱਦ ਤੇ ਪਿੰਡ ਮਹਿੰਦੀਪੁਰ ਹਥਾੜ 'ਚ ਪਾਕਿਸਤਾਨ ਤਰਫੋਂ ਆ ਰਹੇ ਸਤਲੁਜ ਦਰਿਆ ਦੇ ਪਾਣੀ ਵਿਚ ਡੁੱਬੀ ਕੰਡਿਆਲੀ ਤਾਰ | ਤਸਵੀਰ:ਬਿੱਲਾ <br/> 31-08-2025
ਖੇਮਕਰਨ, 30 ਅਗਸਤ (ਰਾਕੇਸ਼ ਕੁਮਾਰ ਬਿੱਲਾ)- ਸਰਹੱਦੀ ਖੇਤਰ 'ਚ ਪਿੰਡ ਮਹਿੰਦੀਪੁਰ ਦੇ ਹਥਾੜ ਦੇ ਏਕੜ ਰਕਬੇ ਨੂੰ ਬਤਾਉਣ ਵਾਲੇ ਧੁੱਸੀ ਬੰਨ੍ਹ ਨੂੰ ਸਤਲੁਜ ਦਰਿਆ ਦੇ ਗੁਆਂਢੀ ਦੇਸ਼ ਪਾਕਿਸਤਾਨ ਤਰਫੋ ਲਗਾਤਾਰ ਆ ਰਹੇ ਦਰਿਆਈ ਪਾਣੀ ਨੇ ਘੇਰ ਲਿਆ ਹੈ, ਜਿਸਦੇ ਨਾਲ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ | ਇਹ ਬੰਨ੍ਹ ਅਨੇਕਾਂ ਥਾਂਵਾਂ ਤੋਂ ਕਮਜ਼ੋਰ ਹੋਣ ਕਰਕੇ ਪਿੰਡ ਵਾਸੀ ਬੰਨ੍ਹ ਨੂੰ ਹੋਰ ਮਜ਼ਬੂਤ ਕਰਨ ਵਿਚ ਲੱਗ ਗਏ ਹਨ | ਇੱਥੇ ਸਤਲੁਜ ਦਰਿਆ ਦਾ ਪਾਣੀ ਹਰੀਕੇ ਤੋੋਂ ਅੱਗੇ ਸਰਹੱਦ ਪਾਰ ਕਰਕੇ ਪਾਕਿਸਤਾਨ ਵਿਚ ਦਾਖ਼ਲ ਹੋਣ ਤੋਂ ਬਾਅਦ ਪਹਾੜ ਵਾਲੇ ਪਾਸੇ ਨੂੰ ਜਿਆਦਾ ਮਾਰ ਕਰਦਾ ਹੈ, ਤਾਂ ਉਸਦੀ ਲਪੇਟ ਵਿਚ ਸਰਹੱਦੀ ਪਿੰਡ ਮਹਿੰਦੀਪੁਰ ਦਾ ਇਹ ਸਾਰਾ ਇਲਾਕਾ ਆ ਜਾਂਦਾ ਹੈ, ਜਿਸ ਨੂੰ ਬਚਾਉਣ ਲਈ ਸਰਹੱਦ ਦੇ ਨਾਲ ਲੱਗੀ ਕੰਡਿਆਲੀ ਤਾਰ ਦੇ ਨਾਲ-ਨਾਲ ਕਰੀਬ 4 ਕਿੱਲੋ ਮੀਟਰ ਲੰਬਾ ਬੰਨ੍ਹ ਬਣਿਆ ਹੋਇਆ ਹੈ | ਹੜ੍ਹਾਂ ਵਿਚ ਜੇਕਰ ਇਸ ਕਿਸੇ ਸਮੇਂ ਬੰਨ੍ਹ ਨੂੰ ਖ਼ਤਰਾ ਪੈ ਜਾਵੇ ਤਾਂ ਇਸ ਦੀ ਮਾਰ ਵਿਚ ਕਰੀਬ ਪੰਜ ਹਜ਼ਾਰ ਏਕੜ ਰੱਕਬਾ ਆਉਂਦਾ ਹੈ, ਇਸ ਲਈ ਸਰਹੱਦੀ ਪਿੰਡ ਮਹਿੰਦੀਪੁਰ ਵਾਸੀ ਲਗਾਤਾਰ ਇਸ ਬੰਨ੍ਹ ਦੀ ਰਾਖੀ ਵਿਚ ਜੁੱਟੇ ਹੋਏ ਹਨ, ਕਿਉਂਕਿ ਬੰਨ੍ਹ ਦੇ ਨਾਲ 15 ਫੁੱਟ ਤੱਕ ਪਾਣੀ ਲੱਗ ਗਿਆ ਹੈ ਤੇ ਕੰਡਿਆਲੀ ਤਾਰ ਵੀ ਡੁੱਬਦੀ ਜਾ ਰਹੀ ਹੈ | ਪਿੰਡ ਵਾਸੀਆਂ ਵੇ ਦੱਸਿਆ ਕਿ ਬੀ.ਐੱਸ.ਐੱਫ ਵਲੋੋਂ ਬੰਨ੍ਹ ਵਿਚ ਮੋਰਚੇ ਬਣਾਉਣ ਕਰਕੇ ਬੰਨ੍ਹ ਕਮਜ਼ੋਰ ਹੋ ਗਿਆ ਹੈ | ਬੰਨ੍ਹ ਤੋ ਅੱਗੇ ਤਾਂ ਸਾਰਾ ਇਲਾਕਾ ਡੁੱਬ ਗਿਆ ਹੈ, ਪਰ ਬੰਨ੍ਹ ਦੇ ਅੰਦਰਲੇ ਰਕਬੇ ਨੂੰ ਬਚਾਉੁਣ ਲਈ ਜੱਦੋ ਜਹਿਦ ਜਾਰੀ ਹੈ | ਬੰਨ੍ਹ ਨੂੰ ਪਿੰਡ ਵਾਸੀਆਂ ਲਗਾਤਾਰ ਮਜ਼ਬੂਤ ਰੱਖਣ ਲਈ ਕੰਮ ਜਾਰੀ ਹੈ, ਪਿੰਡ ਵਾਸੀਆਂ ਨੂੰ ਲਾਊਡ ਸਪੀਕਰ ਰਾਹੀਂ ਸੂਚਨਾ ਦੇ ਕੇ ਇਕੱਤਰ ਕੀਤਾ ਜਾ ਰਿਹਾ ਹੈ | ਇਸ ਸਬੰਧੀ ਜਦ ਮੌਕੇ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਬੰਨ੍ਹ ਤੋੋਂ ਅੱਗੇ ਸਥਿਤੀ ਬਹੁਤ ਖ਼ਤਰਨਾਕ ਬਣ ਗਈ ਹੈ, ਸਾਰਾ ਇਲਾਕਾ ਦੋਵਾਂ ਪਾਸੇ ਸਰਹੱਦ ਦੇ ਡੁੱਬਾਂ ਪਿਆ ਹੈ | ਬੰਨ੍ਹ ਤੋੋਂ ਅੱਗੇ ਸਾਰੀਆਂ ਫ਼ਸਲਾਂ ਨਜ਼ਰ ਨਹੀਂ ਆ ਰਹੀਆਂ, ਬੰਨ੍ਹ ਦੇ ਟੁੱਟਣ ਦੇ ਡਰੋਂ ਪਿੰਡ ਵਾਸੀ ਲਗਾਤਾਰ ਟਰੈਕਟਰਾਂ ਨਾਲ ਮਿੱਟੀ ਲਿਆ ਕੇ ਬੰਨ੍ਹ 'ਤੇ ਪਾ ਰਹੇ ਹਨ ਤਾਂ ਜੋ ਬੰਨ੍ਹ ਨਾ ਟੁੱਟੇ | ਪਿੰਡ ਵਾਸੀਆਂ ਨੇ ਡਰ ਜ਼ਾਹਰ ਕਰਦੇ ਹੋਏ ਦੱਸਿਆ ਕਿ ਜੇਕਰ ਬੰਨ੍ਹ ਨੂੰ ਖ਼ਤਰਾ ਪਿਆ ਤਾਂ ਮਹਿੰਦੀਪੁਰ ਦੇ ਨਾਲ ਮੀਆਂਵਾਲਾ ਤੇ ਖੇਮਕਰਨ ਦਾ ਵੀ ਕਾਫ਼ੀ ਇਲਾਕਾ ਡੁੱਬ ਜਾਵੇਗਾ | ਉਨ੍ਹਾਂ ਦਿੱਲੀ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਇਸ ਬੰਨ੍ਹ ਵੱਲ ਧਿਆਨ ਦਿੱਤਾ ਜਾਵੇ | ਪਿੰਡ ਵਾਸੀਆਂ ਨੇ ਸਰਕਾਰ 'ਤੇ ਰੋਸ ਜਾਹਰ ਕਰਦਿਆਂ ਕਿਹਾ ਕਿ ਅਜੇ ਤੱਕ ਕਿਸੇ ਸਰਕਾਰੀ ਅਮਲੇ ਨੇ ਮੌਕਾ ਨਹੀਂ ਦੇਖਿਆ ਅਤੇ ਨਾ ਹੀ ਕੋਈ ਗੱਲ ਸੁਣੀ ਹੈ | ਇਲਾਕਾ ਵਾਸੀ ਖੁਦ ਬੰਨ੍ਹ ਦੀ ਰਾਖੀ ਤੇ ਮਜ਼ਬੂਤੀ ਕਰਨ ਲੱਗੇ ਹੋਏ ਹਨ |

ਪਿਛਲੀ ਖ਼ਬਰ ਸੈਂਟਰਲ ਕਾਨਵੈਂਟ ਸਕੂਲ ਪੱਟੀ ਵਿਚ ਕੈਪੇਸਿਟੀ ਬਿਲਡਿੰਗ ਵਰਕਸ਼ਾਪ ਲਗਾਈ <br/> ਅਗਲੀ ਖ਼ਬਰ ਆਸ਼ਾ ਤੇ ਆਸ਼ਾ ਫੈਸਿਲੀਟੇਟਰ ਵਲੋਂ ਰੋਸ ਧਰਨਾ ਚੌਥੇ ਦਿਨ 'ਚ ਦਾਖ਼ਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।