03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਪਿੰਡ ਮਰੜ ਨੂੰ ਬਚਾਉਣ ਲਈ ਵਰ੍ਹਦੇ ਮੀਂਹ 'ਚ ਡਟੇ ਲੋਕ <br/>

ਕਸਬਾ ਹਰੀਕੇ ਪੱਤਣ ਨਜ਼ਦੀਕ ਬਿਆਸ ਦਰਿਆ ਕਿਨਾਰੇ ਸਥਿਤ ਪਿੰਡ ਮਰੜ ਵਿਖੇ ਦਰਿਆ ਵਲੋਂ ਲਾਈ ਢਾਹ ਅਤੇ ਢਾਹ ਨੂੰ ਰੋਕਣ ਲਈ ਮਿੱਟੀ ਦੀਆਂ ਬੋਰੀਆਂ ਲਾਉਂਦੇ ਹੋਏ ਪਿੰਡ ਵਾਸੀ ਤੇ ਹੋਰ ਸੰਗਤ | ਤਸਵੀਰਾਂ: ਕੁੰਦਰਾ <br/> 31-08-2025
ਹਰੀਕੇ ਪੱਤਣ, 30 ਅਗਸਤ (ਸੰਜੀਵ ਕੁੰਦਰਾ)- ਬਿਆਸ ਦਰਿਆ ਦੇ ਉਫਾਨ ਨੇ ਕਈ ਜ਼ਿਲਿ੍ਹਆਂ ਵਿਚ ਤਬਾਹੀ ਮਚਾਈ ਹੋਈ ਹੈ | ਬੀਤੇ 26 ਦਿਨਾਂ ਤੋਂ ਬਿਆਸ ਦਰਿਆ ਦੀ ਮਾਰ ਜਾਰੀ ਹੈ ਤੇ ਇਸ ਮਾਰ ਨੇ ਲੋਕਾਂ ਦੀਆਂ ਹਜ਼ਾਰਾਂ ਏਕੜ ਫਸਲ ਡੋਬ ਦਿੱਤੀ ਅਤੇ ਲੋਕਾਂ ਨੂੰ ਘਰੋਂ ਬੇਘਰ ਕਰ ਦਿੱਤਾ, ਪਰ ਬਿਆਸ ਦਰਿਆ ਦਾ ਤਾਂਡਵ ਰੁਕਣ ਦਾ ਨਾ ਨਹੀਂ ਲੈ ਰਿਹਾ | ਕਸਬਾ ਹਰੀਕੇ ਪੱਤਣ ਦੇ ਬਿਲਕੁਲ ਨਜ਼ਦੀਕ ਪੈਂਦੇ ਪਿੰਡ ਮਰੜ ਨੂੰ ਉਸ ਵੇਲੇ ਵੱਡਾ ਖਤਰਾ ਪੈਦਾ ਹੋ ਗਿਆ, ਜਦੋਂ ਬੀਤੀ ਰਾਤ ਬਿਆਸ ਦਰਿਆ ਦੇ ਪਾਣੀ ਦੀ ਮਾਰ ਕਾਰਨ ਵੱਡੀ ਢਾਹ ਲੱਗ ਗਈ | ਰਾਤ ਰਾਤ ਵਿਚ ਹੀ ਦਰਿਆ ਨੇ 200 ਫੁੱਟ ਤੱਕ ਢਾਹ ਲਗਾ ਕੇ ਜ਼ਮੀਨ ਨੂੰ ਜਲ ਮਗਨ ਕਰ ਦਿੱਤਾ | ਇਸ ਕਾਰਨ ਬਿਆਸ ਦਰਿਆ ਘਰਾਂ ਤੋਂ ਚੰਦ ਦੂਰੀ 'ਤੇ ਰਹਿ ਗਿਆ, ਜਿਸ ਕਾਰਨ ਪਿੰਡ ਵਾਸੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਸੋਸ਼ਲ ਮੀਡੀਆ 'ਤੇ ਅਤੇ ਧਾਰਮਿਕ ਅਸਥਾਨਾਂ 'ਤੇ ਮੁਨਾਦੀ ਰਾਹੀਂ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ, ਜਿਸ 'ਤੇ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਅਤੇ ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ ਦੀ ਅਗਵਾਈ ਹੇਠ ਸੈਂਕੜੇ ਸੰਗਤਾਂ ਨੇ ਮੋਰਚਾ ਸੰਭਾਲਿਆ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਤੇ ਢਾਹ ਨੂੰ ਰੋਕਣ ਲਈ ਮਿੱਟੀ ਦੀ ਬੋਰੀਆਂ ਵਗੈਰਾ ਲਾ ਕੇ ਰੋਕਣ ਦਾ ਯਤਨ ਕੀਤਾ ਜਾ ਰਿਹਾ ਸੀ | ਲੋਕ ਵਰ੍ਹਦੇ ਮੀਂਹ ਵਿਚ ਵੀ ਡਟੇ ਹੋਏ ਸਨ | ਪਿੰਡ ਦੇ ਸਰਪੰਚ ਬੋਹੜ ਸਿੰਘ ਮਰੜ ਨੇ ਕਿਹਾ ਕਿ ਬਿਆਸ ਦਰਿਆ ਦੇ ਪਾਣੀ ਦਾ ਤੇਜ਼ ਵਹਾਅ ਪਿੰਡ ਮਰੜ ਵੱਲ ਹੋ ਗਿਆ, ਜਿਸ ਕਾਰਨ ਪਾਣੀ ਨੇ ਵੱਡੀ ਢਾਹ ਲਾ ਦਿੱਤੀ ਅਤੇ ਮਿੱਟੀ ਦੀਆਂ ਵੱਡੀਆਂ ਵੱਡੀਆਂ ਢਿੱਗਾਂ ਡਿੱਗਣੀਆਂ ਸ਼ੁਰੂ ਹੋ ਗਈਆਂ | ਉਨ੍ਹਾਂ ਕਿਹਾ ਕਿ ਇਸ ਦਰਿਆ ਦੀ ਮਾਰ ਕਾਰਨ ਸਾਡਾ ਪਿੰਡ ਦਰਿਆ ਤੋਂ ਕੁਝ ਫੁੱਟਾਂ ਦੀ ਦੂਰੀ 'ਤੇ ਰਹਿ ਗਿਆ | ਉਨ੍ਹਾਂ ਕਿਹਾ ਕਿ ਅਸੀਂ ਸੰਗਤਾਂ ਨੂੰ ਅਪੀਲ ਕੀਤੀ ਤੇ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਅਤੇ ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ ਦੀ ਅਗਵਾਈ ਹੇਠ ਸੰਗਤਾਂ ਅਤੇ ਪ੍ਰਸ਼ਾਸਨ ਵੀ ਤੁਰੰਤ ਪਹੁੰਚਿਆ | ਇਸ ਮੌਕੇ ਐਸ.ਡੀ.ਐਮ. ਪੱਟੀ ਪ੍ਰੀਤੲਇੰਦਰ ਸਿੰਘ, ਡੀ.ਐਸ.ਪੀ. ਕਮਲਜੀਤ ਸਿੰਘ ਔਲਖ, ਨਾਇਬ ਤਹਿਸੀਲਦਾਰ ਅਕਵਿੰਦਰ ਕੌਰ, ਐਕਸੀਅਨ ਸਾਹਿਲ ਕੁਮਾਰ, ਐਸ.ਐਸ.ਓ. ਹਰੀਕੇ ਹਰਪ੍ਰੀਤ ਸਿੰਘ ਅਤੇ ਪਟਵਾਰੀ ਰਣਜੀਤ ਸਿੰਘ, ਹੈਪੀ ਅਰੋੜਾ ਅਤੇ ਗੁਰਪ੍ਰੀਤ ਸਿੰਘ ਪਿੰਡ ਮਰੜ ਵਿਖੇ ਮੌਜੂਦ ਸਨ |

ਪਿਛਲੀ ਖ਼ਬਰ ਹੜ੍ਹ ਪ੍ਰਭਾਵਿਤ ਏਰੀਆ ਘੜਕਾ ਤੇ ਜੌਹਲ ਢਾਏ ਵਾਲਾ ਵਿਖੇ ਮੈਡੀਕਲ ਕੈਂਪ ਲਗਾਇਆ <br/> ਅਗਲੀ ਖ਼ਬਰ ਮੰਤਰੀ ਭੁੱਲਰ ਹਲਕਾ ਪੱਟੀ ਦੇ ਦਰਿਆਈ ਪਾਣੀ ਨਾਲ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਪਹੁੰਚੇ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।