03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਹੜ੍ਹ ਪ੍ਰਭਾਵਿਤ ਏਰੀਆ ਘੜਕਾ ਤੇ ਜੌਹਲ ਢਾਏ ਵਾਲਾ ਵਿਖੇ ਮੈਡੀਕਲ ਕੈਂਪ ਲਗਾਇਆ <br/>

ਅਜੀਤ ਡੈਸਕ 31-08-2025
ਚੋਹਲਾ ਸਾਹਿਬ, 30 ਅਗਸਤ (ਬਲਵਿੰਦਰ ਸਿੰਘ)-ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਡਾ. ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸੀ.ਐਚ.ਸੀ. ਸਰਹਾਲੀ ਦੀ ਯੋਗ ਅਗਵਾਈ ਹੇਠ ਹੜ੍ਹ ਪ੍ਰਭਾਵਿਤ ਏਰੀਏ ਘੜਕਾ ਅਤੇ ਜੌਹਲ ਢਾਏ ਵਾਲਾ ਵਿਖੇ ਪਾਣੀ ਦਾ ਪੱਧਰ ਵੱਧਣ ਕਾਰਨ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਤੇ ਲੋਕਾਂ ਦੀ ਸਿਹਤ ਦੀ ਜਾਂਚ ਕਰਨ ਲਈ ਮੈਡੀਕਲ ਕੈਂਪ ਲਗਾਇਆ ਗਿਆ ਹੈ | ਇਸ ਸਮੇਂ ਜਾਣਕਾਰੀ ਦਿੰਦੇ ਹੋਏ ਡਾ. ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਏਰੀਏ ਘੜਕਾਂ ਤੇ ਜ਼ੌਹਲ ਢਾਏ ਵਾਲਾ ਵਿਖੇ ਲਗਾਏ ਮੈਡੀਕਲ ਕੈਂਪ ਵਿਚ ਲੋਕਾਂ ਦੀ ਸਿਹਤ ਦੀ ਜਾਂਚ ਕੀਤੀ ਗਈ ਹੈ ਤੇ ਉਨ੍ਹਾਂ ਨੂੰ ਲੋੜੀਂਦੀਆਂ ਦਵਾਈਆਂ ਵੰਡੀਆਂ ਗਈਆਂ | ਉਨ੍ਹਾਂ ਦੱਸਿਆ ਕਿ ਬਰਸਾਤੀ ਦਿਨਾਂ ਅੰਦਰ ਸਾਨੂੰ ਆਪਣੇ ਆਲੇ-ਦੁਆਲੇ ਦੀ ਸਾਫ਼ ਸਫ਼ਾਈ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਤੇ ਟੁੱਟੇ ਟਾਇਰਾਂ ਅਤੇ ਗਮਲਿਆਂ ਤੇ ਕੂਲਰਾਂ ਵਿਚ ਪਾਣੀ ਖੜਾ ਨਹੀਂ ਹੋਣ ਦੇਣਾ ਚਾਹੀਦਾ | ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਨੂੰ ਤੇਜ਼ ਸਿਰ ਦਰਦ, ਬੁਖਾਰ ਜਾਂ ਖਾਂਸੀ ਵਗੈਰਾ ਆਉਂਦੀ ਹੈ ਤਾਂ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਵਿਚ ਜਾ ਕੇ ਆਪਣੀ ਜਾਂਚ ਕਰਵਾਓ, ਤਾਂ ਜੋ ਸਮੇਂ ਸਿਰ ਇਲਾਜ ਆਰੰਭ ਕੀਤਾ ਜਾ ਸਕੇ | ਇਸ ਸਮੇਂ ਡਾ. ਤੇਰਾ ਸਿੰਘ, ਹੈਲਥ ਵਰਕਰ ਸੰਤੋਖ ਸਿੰਘ, ਹੈਲਥ ਵਰਕਰ ਗੁਰਦਿਆਲ ਸਿੰਘ, ਸੀ.ਐ?ਚ.ਓ. ਹਰਵੰਤ ਕੌਰ ਆਦਿ ਹਾਜਰ ਸਨ |

ਪਿਛਲੀ ਖ਼ਬਰ 8 ਕਿਹਾ, ਔਖੀ ਘੜੀ 'ਚ ਪੰਜਾਬ ਸਰਕਾਰ ਹੜ੍ਹ ਪੀੜਤ ਲੋਕਾਂ ਨਾਲ ਚੱਟਾਨ ਵਾਂਗ ਖੜ੍ਹੀ <br/> ਦਰਿਆਈ ਪਾਣੀ ਨਾਲ ਪ੍ਰਭਾ... ਅਗਲੀ ਖ਼ਬਰ ਪਿੰਡ ਮਰੜ ਨੂੰ ਬਚਾਉਣ ਲਈ ਵਰ੍ਹਦੇ ਮੀਂਹ 'ਚ ਡਟੇ ਲੋਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।