03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਹਲਕਾ ਖੇਮਕਰਨ ਅੰਦਰ ਭਾਜਪਾ ਦੀ ਚੜ੍ਹਤ ਸਿਖ਼ਰਾਂ ਨੂੰ ਛੋਹ ਰਹੀ ਹੈ-ਦਲਬੀਰ ਸਿੰਘ ਅਲਗੋਂ <br/>

ਅਜੀਤ ਡੈਸਕ 31-08-2025
ਖੇਮਕਰਨ/ਅਮਰਕੋਟ, 30 ਅਗਸਤ (ਬਿੱਲਾ ਭੱਟੀ)-ਕੇਂਦਰ ਸਰਕਾਰ ਵਲੋਂ ਮੁਫ਼ਤ ਕਣਕ ਕੋਰਾਨਾ ਵਕਤ ਤੋਂ ਲਗਾਤਾਰ ਭੇਜੀ ਜਾ ਰਹੀ, ਪਰ ਪੰਜਾਬ ਸਰਕਾਰ ਆਪਣੇ ਵਾਅਦੇ ਮੁਤਾਬਿਕ ਦੋ ਰੁਪਏ ਕਿਲੋ ਵਾਲੀ ਕਣਕ ਕਾਫ਼ੀ ਦੇਰ ਦੀ ਨਹੀਂ ਵੰਡ ਰਹੀ | ਪਿਛਲੇ ਸਮੇਂ 2023 'ਚ ਆਏ ਹੜ੍ਹ ਦੌਰਾਨ ਫ਼ਸਲਾਂ ਦਾ ਮੁਆਵਜ਼ਾ 6800 ਰੁਪਏ ਪ੍ਰਤੀ ਏਕੜ ਵੀ ਕੇਂਦਰ ਸਰਕਾਰ ਵਲੋਂ ਦਿੱਤਾ ਗਿਆ, ਪਰ ਬੱਕਰੀ, ਕੁੱਕੜੀ, ਮੱਝ, ਗਾਂ ਤੇ ਫ਼ਸਲਾਂ ਦਾ ਮੁਆਵਜ਼ਾ ਸੂਬਾ ਸਰਕਾਰ ਵਲੋਂ ਨਹੀਂ ਦਿੱਤਾ ਗਿਆ ਸੀ | ਵਿਧਾਨ ਸਭਾ ਹਲਕਾ ਖੇਮਕਰਨ ਦੇ ਅਧੀਨ ਪੈਂਦੇ ਪਿੰਡ ਗਜ਼ਲ ਵਿਖੇ ਭਾਜਪਾ ਦੇ ਸੀਨੀਅਰ ਆਗੂ ਦਲਬੀਰ ਸਿੰਘ ਅਲਗੋਂ ਵਲੋਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ | ਇਸ ਮੌਕੇ ਪਿੰਡ ਵਾਸੀਆਂ ਵਲੋਂ ਆ ਰਹੀਆਂ ਸਮੱਸਿਆ ਤੇ ਡਿਫੈਂਸ ਡਰੇਨ ਦੇ ਪੁੱਲ ਤੇ ਹੋਰ ਮੁਸ਼ਕਿਲਾਂ ਜੋ ਕੇਂਦਰ ਸਰਕਾਰ ਤੋਂ ਹੱਲ ਹੋ ਸਕਦੀਆਂ, ਉਨ੍ਹਾਂ ਨੂੰ ਹੱਲ ਕਰਵਾਉਣ ਦਾ ਉਨ੍ਹਾਂ ਨੇ ਵਿਸ਼ਵਾਸ ਵੀ ਦਿਵਾਇਆ | ਇਸ ਮੌਕੇ ਅਲਗੋਂ ਦੀ ਅਗਵਾਈ ਵਿਚ ਅਨੇਕਾਂ ਪਰਿਵਾਰਾਂ ਵਲੋਂ ਭਾਰਤੀ ਜਨਤਾ ਪਾਰਟੀ ਵਿਚ ਸ਼ਮੂਲੀਅਤ ਕੀਤੀ ਗਈ | ਇਸ ਮੌਕੇ ਭਾਜਪਾ ਆਗੂ ਦਲਬੀਰ ਸਿੰਘ ਅਲਗੋਂ ਵਲੋਂ ਪਾਰਟੀ ਵਿਚ ਸ਼ਮੂਲੀਅਤ ਕਰਨ ਵਾਲੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ | ਅਲਗੋਂ ਨੇ ਕਿਹਾ ਕਿ ਦਿਨ-ਬ-ਦਿਨ ਹਲਕਾ ਖੇਮਕਰਨ ਦੇ ਹਰੇਕ ਵਰਗ ਦੇ ਲੋਕਾਂ ਵਲੋਂ ਭਾਰਤੀ ਜਨਤਾ ਪਾਰਟੀ ਵਿਚ ਸ਼ਮੂਲੀਅਤ ਕਰਨ ਨਾਲ ਹਲਕੇ ਅੰਦਰ ਭਾਜਪਾ ਦੀ ਚੜ੍ਹਤ ਸਿਖ਼ਰਾਂ ਨੂੰ ਛੋਹ ਰਹੀ ਹੈ | ਜਲਦ ਹੀ ਪੂਰਾ ਹਲਕਾ ਖੇਮਕਰਨ ਭਾਜਪਾ ਦਾ ਗੜ੍ਹ ਬਣ ਜਾਵੇਗਾ | ਇਸ ਮੌਕੇ ਕਾਬਲ ਸਿੰਘ, ਕੁਲਦੀਪ ਸਿੰਘ, ਰਣਜੀਤ ਸਿੰਘ, ਹੀਰਾ ਸਿੰਘ, ਬਲਵਿੰਦਰ ਸਿੰਘ, ਹਰਜਿੰਦਰ ਸਿੰਘ, ਜੋਗਿੰਦਰ ਸਿੰਘ, ਹੀਰਾ ਸਿੰਘ, ਜੱਗਾ ਸਿੰਘ, ਲਾਭ ਸਿੰਘ, ਭਜਨ ਸਿੰਘ, ਕਾਲਾ ਸਿੰਘ, ਵਸਾਖਾ ਸਿੰਘ, ਬੂਟਾ ਸਿੰਘ, ਅਮਰੀਕ ਸਿੰਘ, ਹਰਪ੍ਰੀਤ ਸਿੰਘ, ਕਾਕਾ ਸਿੰਘ, ਚਰਨ ਸਿੰਘ, ਗੁਰਮੁੱਖ ਸਿੰਘ ਹੋਰ ਵੀ ਅਨੇਕਾਂ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਦਿਲਬਾਗ ਸਿੰਘ ਸਾਬਕਾ ਸਰਪੰਚ ਸਿੱਧਵਾਂ, ਸਰਬਜੀਤ ਸਿੰਘ ਸੇਠ ਰਾਜੋਕੇ, ਪਰਮਜੀਤ ਸਿੰਘ ਕਲਸੀਆਂ, ਰਾਜਵਿੰਦਰ ਸਿੰਘ ਰਾਜਾ ਰਾਜੋਕੇ, ਸੁਖਵਿੰਦਰ ਸਿੰਘ ਪਰਾਗਪੁਰਾ, ਜਸਵਿੰਦਰ ਸਿੰਘ ਮਾਣਕਪੁਰਾ, ਗੁਲਾਬ ਸਿੰਘ ਮੱਦਰ, ਖ਼ਜ਼ਾਨ ਸਿੰਘ ਦੂਹਲ, ਸਾਬ ਸਿੰਘ ਘੁਰਕਵਿੰਡ, ਗੁਰਸੇਵਕ ਸਿੰਘ ਬਿੱਲਾ ਸੁਰਸਿੰਘ, ਕਸ਼ਮੀਰ ਸਿੰਘ ਵਾਂ, ਜਸਪਾਲ ਸਿੰਘ ਜੱਸ ਦਿਆਲਪੁਰਾ, ਰੇਸ਼ਮ ਸਿੰਘ ਘਰਿਆਲਾ, ਨਿੰਦਰ ਸਿੰਘ ਭਿੱਖੀਵਿੰਡ, ਅਜਮੇਰ ਸੋਹਲ, ਸੁੱਖ ਵਾੜਾ ਸ਼ੇਰ ਸਿੰਘ, ਰਣਜੀਤ ਸਿੰਘ ਅਲਗੋਂ, ਸੁਬਾਜ ਸਿੰਘ ਵਾਂ, ਗੁਰਲਾਲ ਸਿੰਘ ਅਲਗੋਂ ਕੋਠੀ ਵੀ ਮੌਜੂਦ ਸਨ |

ਪਿਛਲੀ ਖ਼ਬਰ ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਹੜ੍ਹ ਪੀੜਤ ਪਰਿਵਾਰਾਂ ਲਈ ਰਾਹਤ ਕੈਂਪ ਲਗਾਇਆ <br/> ਅਗਲੀ ਖ਼ਬਰ 8 ਕਿਹਾ, ਔਖੀ ਘੜੀ 'ਚ ਪੰਜਾਬ ਸਰਕਾਰ ਹੜ੍ਹ ਪੀੜਤ ਲੋਕਾਂ ਨਾਲ ਚੱਟਾਨ ਵਾਂਗ ਖੜ੍ਹੀ <br/> ਦਰਿਆਈ ਪਾਣੀ ਨਾਲ ਪ੍ਰਭਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।