18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਪੈਟਰੋਲ ਪਾ ਕੇ ਵਿਅਕਤੀ ਨੂੰ ਲਗਾਈ ਅੱਗ, ਜ਼ਖ਼ਮੀ ਵਿਅਕਤੀ ਹਸਪਤਾਲ 'ਚ ਦਾਖ਼ਲ <br/>

ਸਿਵਲ ਹਸਪਤਾਲ ਤਰਨ ਤਾਰਨ ਵਿਖੇ ਇਲਾਜ ਦੌਰਾਨ ਦਾਖ਼ਲ ਮਨਜੀਤ ਸਿੰਘ | ਤਸਵੀਰ:ਮਨਜੀਤ ਸਿੰਘ <br/> 21-09-2025
ਤਰਨ ਤਾਰਨ, 20 ਸਤੰਬਰ (ਹਰਿੰਦਰ ਸਿੰਘ)- ਤਰਨ ਤਾਰਨ ਸ਼ਹਿਰ ਦੇ ਸਿਵਲ ਹਸਪਤਾਲ ਦੇ ਨਜ਼ਦੀਕ ਕੁਝ ਵਿਅਕਤੀ ਇਕ ਅਪਾਹਜ ਵਿਅਕਤੀ ਨੂੰ ਗਾਲ੍ਹਾਂ ਕੱਢ ਰਹੇ ਸਨ ਤਾਂ ਜਦੋਂ ਇਸ ਦਾ ਵਿਰੋਧ ਉਥੋਂ ਲੰਘ ਰਹੇ ਇਕ ਵਿਅਕਤੀ ਨੇ ਕੀਤਾ ਤਾਂ ਅਣਪਛਾਤੇ ਵਿਅਕਤੀ ਵਲੋਂ ਪੈਟਰੋਲ ਵਾਲੀ ਬੋਤਲ ਲਿਆ ਕੇ ਉਸ ਵਿਅਕਤੀ ਉਪਰ ਪਾ ਕੇ ਉਸ ਨੂੰ ਅੱਗ ਲਗਾ ਦਿੱਤੀ, ਜਿਸ ਕਾਰਨ ਅੱਗ ਲੱਗਣ ਨਾਲ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਲੋਕਾਂ ਵਲੋਂ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ | ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਅਣਪਛਾਤਾ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਿਆ | ਥਾਣਾ ਸਿਟੀ ਤਰਨ ਤਾਰਨ ਵਿਖੇ ਮਨਜੀਤ ਸਿੰਘ ਪੁੱਤਰ ਮਹਿਲ ਸਿੰਘ ਵਾਸੀ ਵਾਰਸ ਵਾਲਾ ਜੱਟਾ ਮੱਖੂ ਜ਼ਿਲ੍ਹਾ ਫਿਰੋਜਪੁਰ ਨੇ ਬਿਆਨ ਦਰਜ ਕਰਵਾਈ ਕਿ ਉਹ ਰਾਜੀਵ ਟੂਰ ਐਂਡ ਟ੍ਰੈਵਲਜ ਮੱਖੂ ਫਰਮ ਵਿਚ ਬਤੌਰ ਡਰਾਈਵਰ ਦੀ ਨੌਕਰੀ ਕਰਦਾ ਹਾਂ | ਸਾਡੀ ਇਸ ਫਰਮ ਦਾ ਪੰਜਾਬ ਬਿਜਲੀ ਬੋਰਡ ਨਾਲ ਕੰਟ੍ਰੈਕਟ ਹੋਣ ਕਰਕੇ ਸਾਡੀ ਫਰਮ ਦੀਆਂ ਗੱਡੀਆਂ ਬਿਜਲੀ ਬੋਰਡ ਦੇ ਕੰਮਾਂ ਲਈ ਵਰਤੀਆਂ ਜਾਂਦੀਆਂ ਹਨ | 11 ਸਤੰਬਰ ਨੂੰ ਉਹ ਸਮੇਤ ਸੰਦੀਪ ਸਿੰਘ ਜੇ.ਈ ਪੁੱਤਰ ਪ੍ਰੀਤਮ ਸਿੰਘ ਵਾਸੀ ਸਰਾਵਾਂ ਥਾਣਾ ਬਾਜਾਖਾਨਾ ਜ਼ਿਲ੍ਹਾ ਫਰੀਦਕੋਟ ਫਰਮ ਦੀ ਗੱਡੀ 'ਤੇ ਮਸਤੇਵਾਲਾ ਗਰਿੱਡ ਮੱਖੂ ਤੋਂ ਬਿਜਲੀ ਦਾ ਸਮਾਨ ਲੈ ਕੇ ਬਾਲੇਚੱਕ ਪਾਵਰ ਗਰਿੱਡ ਤਰਨ ਤਾਰਨ ਆ ਰਿਹਾ ਸੀ ਤਾਂ ਜਦੋਂ ਉਹ ਸਿਵਲ ਹਸਪਤਾਲ ਤਰਨ ਤਾਰਨ ਦੇ ਸਾਹਮਣੇ ਪੁੱਜੇ ਤਾਂ ਅਸੀਂ ਆਪਣਾ ਕੋਈ ਨਿੱਜੀ ਸਮਾਨ ਲੈਣ ਲਈ ਉਥੇ ਰੁੱਕ ਗਏ, ਜਿਥੇ ਕੁਝ ਅਣਪਛਾਤੇ ਵਿਅਕਤੀ ਆਪਸ ਵਿਚ ਲੜਾਈ ਝਗੜਾ ਕਰ ਰਹੇ ਸੀ ਅਤੇ ਇਕ ਅਪਾਹਿਜ ਵਿਅਕਤੀ ਨੂੰ ਗਾਲੀ ਗਲੋਚ ਕਰ ਰਹੇ ਸੀ | ਜਿਨ੍ਹਾਂ ਨੂੰ ਮੈਂ ਕਿਹਾ ਕਿ ਤੁਸੀਂ ਇਸ ਨੂੰ ਗਾਲੀ ਗਲੋਚ ਕਿਉਂ ਕਰ ਰਹੇ ਹੋ ਤਾਂ ਇਕ ਵਿਅਕਤੀ ਸਾਡੇ ਨਾਲ ਤੂ-ਤੂ/ਮੈਂ-ਮੈਂ ਕਰਨ ਲੱਗ ਪਿਆ ਤੇ ਕਹਿਣ ਲੱਗਾ ਕਿ ਤੁਸੀਂ ਕੌਣ ਹੁੰਦੇ ਹੋ ਸਾਨੂੰ ਹਟਾਉਣ ਵਾਲੇ, ਅਸੀਂ ਜੋ ਮਰਜੀ ਕਰੀਏ | ਜਦੋਂ ਮੈਂ ਗੱਡੀ ਵਿਚ ਬੈਠਣ ਹੀ ਲੱਗਾ ਤਾਂ ਇੰਨੇ੍ਹ ਚਿਰ ਨੂੰ ਇਕ ਵਿਅਕਤੀ ਨੇ ਅਚਾਨਕ ਪੈਟਰੋਲ ਵਾਲੀ ਬੋਤਲ ਲਿਆ ਕੇ ਮੇਰੇ 'ਤੇ ਛਿੜਕ ਦਿੱਤਾ, ਜਿਸਨੇ ਮਾਰ ਦੇਣ ਦੀ ਨੀਅਤ ਨਾਲ ਮੈਨੂੰ ਅੱਗ ਲਗਾ ਦਿੱਤੀ | ਜਿਸ ਨਾਲ ਮੇਰੀ ਸੱਜੀ ਬਾਂਹ ਤੇ ਸੱਜੇ ਮੋਢੇ ਦਾ ਪਿਛਲੇ ਪਾਸੇ ਵਾਲਾ ਹਿੱਸਾ ਸੜ ਗਿਆ | ਮੇਰੇ ਵਲੋਂ ਰੌਲਾ ਪਾਉਣ 'ਤੇ ਅਣਪਛਾਤਾ ਵਿਅਕਤੀ ਫ਼ਰਾਰ ਹੋ ਗਿਆ ਅਤੇ ਲੋਕਾਂ ਵਲੋਂ ਮੈਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ | ਜਾਂਚ ਅਧਿਕਾਰੀ ਏ.ਐੱਸ.ਆਈ. ਲਖਵਿੰਦਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਨਗਰ ਕੌਂਸਲ ਵਲੋਂ ਸ਼ਹਿਰ 'ਚ ਲਗਾਈਆਂ ਰੰਗ ਬਿਰੰਗੀਆਂ ਲਾਈਟਾਂ ਵਿਚ ਹੋਏ ਘਪਲੇ ਦੀ ਹੋਵੇ ਜਾਂਚ-ਸਤਵਿੰਦਰ ਸਿੰਘ <br/> ਅਗਲੀ ਖ਼ਬਰ ਪਿੰਡ ਪੰਜਵੜ ਵਿਖੇ ਉਮੀਦਵਾਰ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਸਾਬਕਾ ਪੰਚਾਇਤ ਮੈਂਬਰਾ ਸਮੇਤ ਸੈਂਕੜੇ ਮੁਹਤਬਰ ਭਾਜਪਾ '...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।