17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਨਗਰ ਕੌਂਸਲ ਵਲੋਂ ਸ਼ਹਿਰ 'ਚ ਲਗਾਈਆਂ ਰੰਗ ਬਿਰੰਗੀਆਂ ਲਾਈਟਾਂ ਵਿਚ ਹੋਏ ਘਪਲੇ ਦੀ ਹੋਵੇ ਜਾਂਚ-ਸਤਵਿੰਦਰ ਸਿੰਘ <br/>

ਅਜੀਤ ਡੈਸਕ 21-09-2025
ਤਰਨ ਤਾਰਨ, 20 ਸਤੰਬਰ (ਹਰਿੰਦਰ ਸਿੰਘ)-ਤਰਨ ਤਾਰਨ ਨਗਰ ਕੌਂਸਲ ਵਲੋਂ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਲੱਖਾਂ ਰੁਪਏ ਖਰਚ ਖਰਕੇ ਸ਼ਹਿਰ ਦੇ ਖੰਭਿਆਂ ਉਪਰ ਤਿਰੰਗੇ ਰੰਗ ਦੀਆਂ ਲਾਈਟਾਂ ਲਗਾਈਆਂ ਹੋਈਆਂ ਹਨ, ਜੋ ਕਿ ਕੁਝ ਸਮੇਂ ਬਾਅਦ ਹੀ ਬੰਦ ਹੋ ਗਈਆਂ ਹਨ ਅਤੇ ਬਾਕੀ ਲਾਈਟਾਂ ਘਟੀਆ ਕੁਆਵਲਟੀਆਂ ਦੀਆਂ ਲਗਾਈਆਂ ਗਈਆਂ ਹਨ, ਜੋ ਕਿ ਕੁਝ ਸਮੇਂ ਬਾਅਦ ਹੀ ਸੜ ਚੁੱਕੀਆਂ ਹਨ, ਜਿਸਦੀ ਜਾਂਚ ਹੋਣੀ ਚਾਹੀਦੀ ਹੈ ਕਿ ਇਸ ਘਪਲੇਬਾਜੀ ਵਿਚ ਕਿਸੇ ਅਧਿਕਾਰੀ ਜਾਂਚ ਕਰਮਚਾਰੀ ਨੇ ਰਿਸ਼ਵਤ ਖਾਧੀ ਹੋਈ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੈਨਸ਼ਨਰ ਅਤੇ ਸੀਨੀਅਰ ਸਿਟੀਜਨ ਐਸੋਸੀਏਸ਼ਨ ਤਾਰਨਤਰਨ ਦੇ ਮੈਂਬਰ ਸਤਵਿੰਦਰ ਸਿੰਘ ਨੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਇਸਦੀ ਇਨਕੁਆਰੀ ਹੋਣੀ ਚਾਹੀਦੀ ਹੈ ਕਿ ਕਿਸ ਨੇ ਇਸ ਸੌਦੇ ਵਿਚੋੋਂ ਲੱਖਾਂ ਰੁਪਏ ਰਿਸ਼ਵਤ ਲਈ ਹੈ | ਇਹ ਲਾਈਟਾਂ ਸ਼ਹਿਰ ਨੂੰ ਬਹੁਤ ਜਿਆਦਾ ਸੁੰਦਰ ਬਣਾਉਂਦੀਆਂ ਸਨ ਪਰ ਘਟੀਆ ਸਾਮਾਨ ਅਤੇ ਰਿਸ਼ਵਤ ਲੈਣ ਕਾਰਨ ਇਹ ਲਾਈਟਾਂ ਖ਼ਰਾਬ ਹੋ ਗਈਆਂ ਜਿਸ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਸ਼ਹਿਰ ਨੂੰ ਪਹੁੰਚਿਆ ਹੈ, ਕਿਉਂਕਿ ਲੋਕਾਂ ਦੇ ਟੈਕਸ ਦੇ ਪੈਸੇ ਦੀ ਦੁਰਵਰਤੋਂ ਹੋਈ ਹੈ | ਉਨ੍ਹਾਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਸ਼ਹਿਰ ਵਿਚ ਰੰਗ ਬਿਰੰਗੀਆਂ ਲੱਗੀਆਂ ਲਾਈਟਾਂ ਵਿਚ ਹੋਏ ਘਪਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਜਿੰਮੇਵਾਰ ਲੋਕਾਂ ਨੂੰ ਸ਼ਜਾ ਮਿਲਣੀ ਚਾਹੀਦੀ ਹੈ |

ਪਿਛਲੀ ਖ਼ਬਰ ਪਾਕਿਸਤਾਨ ਤਰਫੋਂ ਆਏ ਡਰੋਨ ਤੋੋਂ ਖੇਮਕਰਨ ਸ਼ਹਿਰ 'ਚ ਕੋਠੇ 'ਤੇ ਡਿੱਗੇ ਪੈਕੇਟ 'ਚੋੋਂ ਅੱਧਾ ਕਿੱਲੋ ਹੈਰੋਇਨ ਬਰਾਮਦ <br... ਅਗਲੀ ਖ਼ਬਰ ਪੈਟਰੋਲ ਪਾ ਕੇ ਵਿਅਕਤੀ ਨੂੰ ਲਗਾਈ ਅੱਗ, ਜ਼ਖ਼ਮੀ ਵਿਅਕਤੀ ਹਸਪਤਾਲ 'ਚ ਦਾਖ਼ਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।