ਪੱਟੀ, 20 ਸਤੰਬਰ (ਕਾਲੇਕੇ, ਖਹਿਰਾ)-ਦੁਸਹਿਰਾ ਕਮੇਟੀ ਪੱਟੀ ਦੀ ਮੀਟਿੰਗ ਸਰਪ੍ਰਸਤ ਵਿਜੇ ਸ਼ਰਮਾ ਦੀ ਪ੍ਰਧਾਨਗੀ ਹੇਠ ਪੱਟੀ ਵਿਖੇ ਹੋਈ, ਜਿਸ ਵਿਚ 2 ਅਕਤੂਬਰ ਨੂੰ ਮਨਾਏ ਜਾਣ ਵਾਲੇ ਦੁਸਹਿਰਾ ਮੇਲਾ 2025 ਸੰਬੰਧੀ ਵਿਚਾਰ-ਚਰਚਾ ਕੀਤੀ | ਇਸ ਮੀਟਿੰਗ ਵਿਚ ਵੱਖ-ਵੱਖ ਰਾਮਲੀਲਾ ਕਲੱਬਾਂ ਦੇ ਪ੍ਰਧਾਨ ਅਤੇ ਮੈਂਬਰ ਸ਼ਾਮਿਲ ਹੋਏ | ਇਸ ਮੌਕੇ ਜਾਣਕਾਰੀ ਦਿੰਦਿਆਂ ਦੁਸਹਿਰਾ ਕਮੇਟੀ ਪੱਟੀ ਦੇ ਪ੍ਰਧਾਨ ਸੁਰੇਸ਼ ਪਾਠਕ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਸਹਿਰਾ ਮੇਲਾ ਬੜੀ ਧੂੰਮਧਾਮ ਨਾਲ ਦੁਸਹਿਰਾ ਗਰਾਂਊਡ ਕਾਲਜ਼ ਰੋਡ ਪੱਟੀ 'ਚ ਮਨਾਇਆ ਜਾ ਰਿਹਾ ਹੈ, ਜਿਸ ਸੰਬੰਧੀ ਤਿਆਰੀਆਂ ਚੱਲ ਰਹੀਆਂ ਹਨ ਅਤੇ ਵੱਖ-ਵੱਖ ਮੈਂਬਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ | ਉਨ੍ਹਾਂ ਦੱਸਿਆ ਕਿ ਦੁਸਹਿਰਾ ਮੇਲੇ ਦੇ ਮੁੱਖ ਮਹਿਮਾਨ ਲਾਲਜੀਤ ਸਿੰਘ ਭੁੱਲਰ ਕੈਬਨਿਟ ਮੰਤਰੀ ਪੰਜਾਬ ਹੋਣਗੇ | ਸਮਾਗਮ ਦੀ ਪ੍ਰਧਾਨਗੀ ਹਰਪ੍ਰੀਤ ਸਿੰਘ ਸੰਧੂ ਮੈਂਬਰ ਪੀ.ਪੀ.ਸੀ.ਸੀ. ਕਰਨਗੇ, ਜਦੋਕਿ ਪਿ੍ੰਸੀਪਲ ਰਾਜਿੰਦਰ ਸ਼ਰਮਾ ਅਤੇ ਪੰਡਿਤ ਤਰੁਣ ਸ਼ਰਮਾ ਵਿਸ਼ੇਸ਼ ਤੌਰ 'ਤੇ ਸਮੂਲੀਅਤ ਕਰਨਗੇ | ਇਸ ਮੌਕੇ ਬੱਲੂ ਮਹਿਤਾ ਵਾਈਸ ਪ੍ਰਧਾਨ ਨੇ ਦੱਸਿਆ ਕਿ ਦੀ ਯੰਗਮੈਨ ਰਾਮਾ ਕਿ੍ਸ਼ਨਾ ਰਾਮਲੀਲਾ ਕਲੱਬ ਪੱਟੀ, ਦੀ ਨੀਲ ਕਮਲ ਰਾਮਲੀਲਾ ਸ਼ੋਸਲ ਵੈਲਫੇਅਰ ਕਲੱਬ ਅਤੇ ਭਗਵਾਨ ਵਾਲਮੀਕਿ ਰਾਮਲੀਲਾ ਸੰਗੀਤ ਕਲੱਬ ਦੀਆਂ ਝਾਕੀਆਂ ਬਾਜ਼ਾਰਾਂ ਵਿਚੋਂ ਹੁੰਦੀਆਂ ਹੋਈਆਂ ਸ਼ਾਮ ਪੰਜ ਵਜੇ ਦੁਸਹਿਰਾ ਮੈਦਾਨ ਵਿਖੇ ਪੁੱਜਣਗੀਆਂ | ਇਸ ਦੌਰਾਨ ਵਿਭੀਸ਼ਨ ਜੀ ਦੇ ਸਰੂਪਾਂ ਵਲੋਂ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨੀ ਭੇਟ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਮੁੱਖ ਮਹਿਮਾਨਾਂ ਵਲੋਂ ਰਾਮਲੀਲਾ ਦੇ ਸਰੂਪਾਂ ਅਤੇ ਪਤਵੰਤਿਆਂ ਦਾ ਦੁਸਹਿਰਾ ਗਰਾਊਾਡ ਵਿਖੇ ਸਵਾਗਤ ਕੀਤਾ ਜਾਵੇਗਾ ਅਤੇ ਰਾਮਲੀਲਾ ਕਮੇਟੀਆਂ ਦੇ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਹੋਵੇਗਾ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਰਾਮਲੀਲਾ ਕਮੇਟੀਆਂ ਦੇ ਮੈਂਬਰਾਂ ਨਾਲ ਵਿਚਾਰ-ਚਰਚਾ ਕੀਤੀ ਗਈ ਅਤੇ ਦੁਸਹਿਰੇ ਮੇਲੇ ਸੰਬੰਧੀ ਵੱਖ-ਵੱਖ ਮੈਂਬਰਾਂ ਦੀਆਂ ਡਿਊਟੀਆ ਲਗਾ ਦਿੱਤੀਆਂ ਗਈਆਂ ਹਨ | ਇਸ ਮੌਕੇ ਰਾਕੇਸ਼ ਕੁਮਾਰ ਪਾਠਕ ਪ੍ਰਧਾਨ ਦੀ ਯੰਗਮੈਨ ਰਾਮਾ ਕਿ੍ਸ਼ਨਾ ਰਾਮਲੀਲਾ ਕਲੱਬ ਪੱਟੀ, ਰਾਜੇਸ਼ ਕੁਮਾਰ ਮਿੰਟਾ ਪ੍ਰਧਾਨ ਨੀਲ ਕਮਲ ਰਾਮ ਲੀਲਾ ਸ਼ੋਸਲ ਵੈਲਫੇਅਰ ਕਲੱਬ ਪੱਟੀ, ਰਾਜ ਕੁਮਾਰ ਰਾਜਾ ਪ੍ਰਧਾਨ ਭਗਵਾਨ ਵਾਲਮੀਕਿ ਰਾਮਲੀਲਾ ਸੰਗੀਤ ਕਲੱਬ ਪੱਟੀ, ਕੇ.ਕੇ. ਬਿੱਟੂ ਜਨਰਲ ਸੈਕਟਰੀ, ਰਛਪਾਲ ਬੇਦੀ ਸੈਕਟਰੀ, ਹਦੈਤ ਰਾਮ, ਅਮਨ ਭਾਰਦਵਾਜ਼, ਰਾਹੁਲ ਕੁਮਾਰ ਪ੍ਰਧਾਨ ਭਗਵਾਨ ਵਾਲਮੀਕਿ ਕੇਂਦਰੀ ਮੰਦਰ ਪੱਟੀ, ਰਾਜ ਕੁਮਾਰ ਰਾਜੂ ਵਾਲਮੀਕਿ, ਮੋਹਿਤ ਅਰੋੜਾ ਚੇਅਰਮੈਨ, ਲਖਬੀਰ ਸਿੰਘ ਸੰਧੂ ਚੇਅਰਮੈਨ, ਚੰਦਰ ਮੋਹਨ ਤੇਜੀ, ਤਰਸੇਮ ਜੋਸ਼ੀ ਅਤੇ ਹੋਰ ਕਲੱਬਾਂ ਦੇ ਮੈਂਬਰ ਆਦਿ ਹਾਜ਼ਰ ਸਨ |