23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਆਬਕਾਰੀ ਵਿਭਾਗ ਦੀ ਛਾਪੇਮਾਰੀ ਟੀਮ 'ਤੇ ਹਮਲਾ ਕਰਨ ਵਾਲੇ ਦੋ ਗਿ੍ਫ਼ਤਾਰ

ਅਜੀਤ ਡੈਸਕ 30-08-2025
ਲੁਧਿਆਣਾ, 29 ਅਗਸਤ (ਜਗਮੀਤ ਸਿੰਘ)-ਬੀਤੀ 27 ਅਗਸਤ ਦੀ ਰਾਤ ਜਨਕਪੁਰੀ ਦੇ ਇਲਾਕੇ 'ਚ ਛਾਪੇਮਾਰੀ ਕਰਨ ਲਈ ਗਈ ਆਬਕਾਰੀ ਵਿਭਾਗ ਦੀ ਟੀਮ ਉਪਰ ਹਮਲਾ ਕਰਕੇ ਇਕ ਪੁਲਿਸ ਮੁਲਾਜ਼ਮ ਅਤੇ ਛਾਪੇਮਾਰੀ ਟੀਮ ਦੇ ਦੋ ਹੋਰ ਮੈਂਬਰਾਂ ਨੂੰ ਗੰਭੀਰ ਜ਼ਖਮੀ ਕਰਨ ਦੇ ਮਾਮਲੇ 'ਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋ ਹਮਲਾਵਰਾਂ ਨੂੰ ਗਿ੍ਫ਼ਤਾਰ ਕਰਕੇ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਹੈ | ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਪੁਲਿਸ ਮੁਲਾਜ਼ਮ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਪਿਛਲੇ 6 ਮਹੀਨੇ ਤੋਂ ਆਬਕਾਰੀ ਵਿਭਾਗ ਮੁੱਖ ਦਫ਼ਤਰ ਪਟਿਆਲਾ ਦੇ ਹੁਕਮਾਂ ਅਨੁਸਾਰ ਸਰਕਲ 3, ਆਬਕਾਰੀ ਵਿਭਾਗ ਲੁਧਿਆਣਾ 'ਚ ਡਿਊਟੀ ਕਰ ਰਿਹਾ ਹਾਂ | ਜਦੋਂ ਉਹ ਆਪਣੀ ਛਾਪੇਮਾਰੀ ਟੀਮ ਦੇ ਸਾਥੀ ਮੈਂਬਰਾਂ ਦੇ ਨਾਲ 27 ਅਗਸਤ ਦੀ ਰਾਤ ਜਨਕਪੁਰੀ ਗਲੀ ਨੰਬਰ 6 'ਚ ਪਹੁੰਚੇ ਤਾਂ ਉਥੇ ਪਹਿਲਾਂ ਹੀ ਮੌਜੂਦ ਸ਼ਮੀਮ, ਗੋਬਰ, ਫ਼ਰਿਆਦ ਆਲਮ, ਤਨਵੀਰ ਆਲਮ, ਅਫਰੋਜ਼ ਆਲਮ, ਵਿਕਾਸ ਅਤੇ ਕਾਦਿਰ ਨੇ ਟੀਮ ਨੂੰ ਰੋਕ ਕੇ ਗਾਲ਼ੀ ਗਲੋਚ ਕਰਦੇ ਹੋਏ ਕੁੱਟਮਾਰ ਕਰਨੀ ਕਰਦੇ ਹੋਏ ਸੁਖਦੇਵ ਸਿੰਘ ਦੀ ਵਰਦੀ ਪਾੜ ਦਿੱਤੀ ਅਤੇ ਸਰਕਾਰੀ ਡਿਊਟੀ 'ਚ ਰੁਕਾਵਟ ਪਾਉਂਦੇ ਹੋਏ ਟੀਮ ਮੈਂਬਰਾਂ ਨੂੰ ਜ਼ਖ਼ਮੀ ਕਰ ਜਾਨੋਂ ਮਾਰਨ ਦੀਆ ਧਮਕੀਆਂ ਦਿੱਤੀਆਂ | ਥਾਣਾ ਪੁਲਿਸ ਨੇ ਕੇਸ ਦਰਜ ਕਰਨ ਦੇ ਬਾਅਦ ਕਾਦਿਰ ਪੁੱਤਰ ਮੁਹੰਮਦ ਨਸੀਮ ਵਾਸੀ ਜਨਕਪੁਰੀ ਅਤੇ ਵਿਕਾਸ ਸਿੰਘ ਪੁੱਤਰ ਦੁਖੀ ਸਿੰਘ ਵਾਸੀ ਗਲੀ ਨੰਬਰ 7, ਜਨਕਪੁਰੀ ਨੂੰ ਗਿ੍ਫ਼ਤਾਰ ਕਰ ਲਿਆ | ਪੁਲਿਸ ਵਲੋਂ ਬਾਕੀ ਦੇ ਹਮਲਾਵਰਾਂ ਦੀ ਭਾਲ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਬਾਕੀ ਦੇ ਹਮਲਾਵਰਾਂ ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ ਪੁਲਿਸ ਵਲੋਂ ਕੀਤਾ ਜਾ ਰਿਹਾ ਹੈ |

ਪਿਛਲੀ ਖ਼ਬਰ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਦੁੱਗਰੀ ਵਿਖੇ ਕੀਰਤਨ ਸਮਾਗਮ <br/> ਅਗਲੀ ਖ਼ਬਰ ਜੀ. ਐਨ. ਡੀ. ਈ. ਸੀ. ਵਿਖੇ ਜੰਗਲੀ ਜੀਵ ਅਤੇ ਕੁਦਰਤ ਫ਼ੋਟੋਗਰਾਫੀ ਵਿਸ਼ੇ 'ਤੇ ਕਰਵਾਈ ਵਰਕਸ਼ਾਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।