23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਵਰਧਮਾਨ ਸਮੂਹ ਨੇ ਡਿਊਟੀ-ਮੁਕਤ ਕਪਾਹ ਦਰਾਮਦ 'ਤੇ ਸਰਕਾਰ ਦੇ ਫ਼ੈਸਲੇ ਦਾ ਕੀਤਾ ਸਵਾਗਤ

ਅਜੀਤ ਡੈਸਕ 30-08-2025
ਲੁਧਿਆਣਾ, 29 ਅਗਸਤ (ਅਜੀਤ ਬਿਊਰੋ)- ਵਰਧਮਾਨ ਸਮੂਹ ਨੇ 31 ਦਸੰਬਰ 2025 ਤੱਕ ਦੇਸ਼ 'ਚ ਡਿਊਟੀ-ਮੁਕਤ ਕਪਾਹ ਦਰਾਮਦ ਦੀ ਆਗਿਆ ਦੇਣ ਦੇ ਫੈਸਲੇ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਹੈ | ਵਰਧਮਾਨ ਸਮੂਹ ਦੇ ਚੇਅਰਮੈਨ ਐਸ.ਪੀ. ਓਸਵਾਲ ਨੇ ਕਿਹਾ ਕਿ ਇਹ ਕਦਮ ਭਾਰਤੀ ਟੈਕਸਟਾਈਲ ਉਦਯੋਗ ਲਈ ਬਹੁਤ ਰਾਹਤ ਦੇਣ ਵਾਲਾ ਹੋਵੇਗਾ ਜੋ ਭੂ-ਰਾਜਨੀਤਿਕ ਕਾਰਨਾਂ ਕਰਕੇ ਪੈਦਾ ਹੋਈਆਂ ਵਿਸ਼ਵ ਵਪਾਰ ਅਨਿਸ਼ਚਿਤਤਾਵਾਂ ਕਾਰਨ ਪਿਛਲੇ ਕੁਝ ਸਾਲਾਂ ਤੋਂ ਮੁਸ਼ਕਲ ਦੌਰ 'ਚੋਂ ਲੰਘ ਰਿਹਾ ਹੈ | ਉਨ੍ਹਾਂ ਕਿਹਾ ਕਿ ਨਿਰਯਾਤ-ਮੁਖੀ ਹੋਣ ਕਰਕੇ ਟੈਕਸਟਾਈਲ ਉਦਯੋਗ ਨੂੰ ਵੀ ਹੋਰ ਨਿਰਯਾਤ-ਆਧਾਰਿਤ ਉਦਯੋਗਾਂ ਵਾਂਗ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ | ਓਸਵਾਲ ਨੇ ਕਿਹਾ ਕਿ ਅਸੀਂ ਭਾਰਤ ਸਰਕਾਰ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਉਦਯੋਗ ਰਾਸ਼ਟਰੀ ਹਿੱਤਾਂ ਦੀ ਰੱਖਿਆ ਲਈ ਮੁਸ਼ਕਿਲ ਹਾਲਾਤ 'ਚ ਲੋੜੀਂਦੀਆਂ ਕੁਰਬਾਨੀਆਂ ਕਰਨ ਲਈ ਤਿਆਰ ਰਹੇਗਾ |
ਪਿਛਲੀ ਖ਼ਬਰ ਅਦਾਲਤ 'ਚ ਝੂਠੀ ਗਵਾਹੀ ਤੇ ਜ਼ਮਾਨਤ ਦੇਣ ਵਾਲੇ ਪਿਓ-ਪੁੱਤ ਖ਼ਿਲਾਫ਼ ਕੇਸ ਦਰਜ <br/> ਅਗਲੀ ਖ਼ਬਰ ਲੁਧਿਆਣਾ 'ਚ ਬਣੇਗੀ ਸ਼ਹੀਦ ਊਧਮ ਸਿੰਘ ਸਕਿੱਲ ਡਿਵੈਲਪਮੈਂਟ ਐਂਡ ਇੰਟਰਪ੍ਰੀਨਿਓਰਸ਼ਿਪ ਯੂਨੀਵਰਸਿਟੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।