ਲੁਧਿਆਣਾ, 30 ਅਗਸਤ (ਭੁਪਿੰਦਰ ਸਿੰਘ ਬੈਂਸ)-ਪਿ੍ੰਸੀਪਲ ਅਮਨਦੀਪ ਸਿੰਘ ਦੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਦਾ ਅਹੁਦਾ ਸੰਭਾਲਣ 'ਤੇ ਵੱਖ ਵੱਖ ਸਰਕਾਰੀ ਸਕੂਲਾਂ ਦੇ ਪਿ੍ੰਸੀਪਲਾਂ ਵਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਡਿੰਪਲ ਮਦਾਨ ਵਲੋਂ ਅਮਨਦੀਪ ਸਿੰਘ ਬੋਪਾਰਾਏ ਕਲਾਂ ਨੂੰ ਬਤੌਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.) ਨਿਯੁਕਤ ਹੋਣ 'ਤੇ ਸ਼ੁੱਭਕਾਮਨਾਵਾਂ ਦਿੰਦਿਆਂ ਪੂਰੇ ਜ਼ਿਲ੍ਹੇ ਨੂੰ ਵਿਸ਼ਵਾਸ ਦਿਵਾਇਆ ਕਿ ਅਧਿਆਪਕ ਵਰਗ ਨੂੰ ਦਫ਼ਤਰੀ ਪੱਧਰ 'ਤੇ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਗੁਰਦੀਪ ਸਿੰਘ ਬੱਸੀਆਂ, ਸਤਵਿੰਦਰ ਸਿੰਘ ਥਰੀਕੇ, ਪਰਦੀਪ ਕੁਮਾਰ, ਵਿਸ਼ਾਲ ਵਸ਼ਿਸ਼ਟ ਚਕੋਹੀ, ਰਜਿੰਦਰ ਸਿੰਘ ਬੈਨੀਪਾਲ, ਗੁਰਜੰਟ ਸਿੰਘ ਕੋਟਾਲਾ, ਅਮਨਦੀਪ ਸਿੰਘ ਕਰੀਰ, ਕਰਮਜੀਤ ਕੌਰ ਬੱਦੋਵਾਲ, ਕੁਲਵੀਰ ਕੌਰ ਭੁੱਟਾ ਸਾਰੇ ਪਿ੍ੰਸੀਪਲ ਮੌਜੂਦ ਸਨ |