16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਗੁਆਂਢੀ ਨੌਜਵਾਨ ਨੇ ਪਰਿਵਾਰਕ ਮੈਂਬਰਾਂ ਸਣੇ ਕੀਤਾ ਗੁਆਂਢੀ ਦੀਆਂ ਲੜਕੀਆਂ ਉੱਪਰ ਹਮਲਾ <br/>

ਅਜੀਤ ਡੈਸਕ 31-08-2025
ਲੁਧਿਆਣਾ, 30 ਅਗਸਤ (ਜਗਮੀਤ ਸਿੰਘ)-ਘਰ ਦੇ ਵਿਹੜੇ 'ਚ ਸੈਰ ਕਰ ਰਹੀ ਇਕ ਲੜਕੀ ਉਪਰ ਫ਼ੋਨ ਦੀ ਫਲੈਸ਼ ਲਾਈਟ ਮਾਰਨ ਵਾਲੇ ਗੁਆਂਢੀ ਨੌਜਵਾਨ ਨੂੰ ਅਜਿਹਾ ਕਰਨ ਬਾਰੇ ਪੁੱਛਣ 'ਤੇ ਤੈਸ਼ 'ਚ ਆਏ ਗੁਆਂਢੀ ਵਲੋਂ ਆਪਣੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਨਾਲ ਲੈ ਕੇ ਲੜਕੀ ਦੀ ਕੁੱਟਮਾਰ ਕਰਦੇ ਹੋਏ ਕਥਿਤ ਜਬਰ-ਜਨਾਹ ਦੀ ਕੋਸ਼ਿਸ਼ ਦੇ ਦੋਸ਼ ਲੱਗੇ ਹਨ | ਥਾਣਾ ਹੈਬੋਵਾਲ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਰਣਜੋਧ ਪਾਰਕ, ਹੈਬੋਵਾਲ ਕਲਾਂ ਦੀ ਰਹਿਣ ਵਾਲੀ 28 ਸਾਲਾਂ ਹਰਪ੍ਰੀਤ ਨੇ ਦੱਸਿਆ ਕਿ ਬੀਤੀ 22 ਅਗਸਤ ਦੀ ਦੇਰ ਰਾਤ ਕਰੀਬ ਸਾਢੇ 9 ਵਜੇ ਉਹ ਆਪਣੇ ਘਰ ਦੇ ਵਿਹੜੇ 'ਚ ਸੈਰ ਕਰ ਰਹੀ ਸੀ | ਇਸ ਦੌਰਾਨ ਗੁਆਂਢ 'ਚ ਰਹਿੰਦੇ ਮਨੂੰ ਦੱਸੀ ਪੁੱਤਰ ਸੋਹਣ ਝਾਅ ਨੇ ਫ਼ੋਨ ਦੀ ਫਲੈਸ਼ ਲਾਈਟ ਹਰਪ੍ਰੀਤ ਉਪਰ ਮਾਰੀ, ਜਿਸ 'ਤੇ ਹਰਪ੍ਰੀਤ ਨੂੰ ਫ਼ੋਟੋ ਖਿੱਚਣ ਦਾ ਸ਼ੱਕ ਹੋਇਆ | ਇਸ 'ਤੇ ਹਰਪ੍ਰੀਤ ਦੀ ਭੈਣ ਨੇ ਮਨੂੰ ਦੱਸੀ ਨੂੰ ਪੁੱਛਿਆ ਤਾਂ ਉਹ ਤੈਸ਼ 'ਚ ਆ ਕੇ ਗਾਲੀ ਗਲੋਚ ਕਰਨ ਲੱਗਾ ਅਤੇ ਫਿਰ ਕੁੱਝ ਦੇਰ ਬਾਅਦ ਹੀ ਉਨ੍ਹਾਂ ਦੇ ਘਰ ਦਾ ਦਰਵਾਜ਼ਾ ਜ਼ਬਰਦਸਤੀ ਤੋੜ ਕੇ ਅੰਦਰ ਦਾਖਿਲ ਹੋਏ ਮਨੂੰ ਦੱਸੀ, ਉਸ ਦੇ ਪਿਤਾ ਸੋਹਣ ਝਾਅ ਅਤੇ ਪਿੰਕੀ ਨੇ 3-4 ਨਾਮਾਲੂਮ ਵਿਅਕਤੀਆਂ ਦੇ ਨਾਲ ਮਿਲ ਕੇ ਦੋਵੇਂ ਭੈਣਾਂ ਦੀ ਕੁੱਟਮਾਰ ਕੀਤੀ ਅਤੇ ਜਬਰ-ਜਨਾਹ ਦੀ ਕੋਸ਼ਿਸ਼ ਕੀਤੀ ਗਈ | ਥਾਣਾ ਹੈਬੋਵਾਲ ਦੀ ਪੁਲਿਸ ਨੇ ਮਨੂੰ ਦੱਸੀ, ਸੋਹਣ ਝਾਅ, ਪਿੰਕੀ ਅਤੇ ਨਾਮਾਲੂਮ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਆਸ਼ਾ ਵਰਕਰਾਂ ਦਾ ਅਬੋਹਰ ਦੇ ਸਰਕਾਰੀ ਹਸਪਤਾਲ ਵਿਖੇ ਧਰਨਾ 5ਵੇਂ ਦਿਨ ਵੀ ਜਾਰੀ ਅਗਲੀ ਖ਼ਬਰ ਵਿਧਾਇਕ ਬੱਗਾ ਵਲੋਂ ਜਲੰਧਰ ਬਾਈਪਾਸ ਨੇੜੇ ਸੜਕ ਨਿਰਮਾਣ ਕਾਰਜਾਂ ਦਾ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।