16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਸਵਿਫਟ ਤੇ ਮੋਟਰਸਾਈਕਲ ਦੀ ਫੇਟ ਨਾਲ ਤਿੰਨ ਜ਼ਖ਼ਮੀ

ਅਜੀਤ ਡੈਸਕ 31-08-2025
ਲੁਧਿਆਣਾ, 30 ਅਗਸਤ (ਜਗਮੀਤ ਸਿੰਘ)-ਥਾਣਾ ਜੋਧੇਵਾਲ ਦੀ ਪੁਲਿਸ ਨੇ ਦਵਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਕਪਿਲਾ ਕਾਲੋਨੀ, ਚੰਡੀਗੜ੍ਹ ਰੋਡ, ਲੁਧਿਆਣਾ ਦੀ ਸ਼ਿਕਾਇਤ 'ਤੇ ਉਸ ਨੂੰ ਅਤੇ ਉਸ ਦੇ ਦੋਸਤ ਜੁਗਰਾਜ ਸਿੰਘ ਦੇ ਮੋਟਰਸਾਈਕਲ ਨੂੰ ਫੇਟ ਮਾਰ ਕੇ ਜ਼ਖਮੀ ਕਰਨ ਵਾਲੇ ਨਾਮਾਲੂਮ ਸਵਿਫਟ ਕਾਰ ਚਾਲਕ ਦੇ ਖ਼ਿਲਾਫ਼ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਹੈ | ਇਕ ਹੋਰ ਮਾਮਲੇ 'ਚ ਅਸ਼ੋਕ ਕੁਮਾਰ ਧੀਰ ਵਾਸੀ ਨਿਊ ਚੰਦਰ ਨਗਰ ਦੀ ਸ਼ਿਕਾਇਤ 'ਤੇ ਉਸ ਦੀ ਐਕਟਿਵਾ ਨੂੰ ਫੇਟ ਮਾਰਨ ਵਾਲੇ ਨਾਮਾਲੂਮ ਮੋਟਰਸਾਈਕਲ ਚਾਲਕ ਦੇ ਖ਼ਿਲਾਫ਼ ਥਾਣਾ ਹੈਬੋਵਾਲ ਦੀ ਪੁਲਿਸ ਨੇ ਕੇਸ ਦਰਜ ਕੀਤਾ ਹੈ | ਇਸ ਹਾਦਸੇ 'ਚ ਅਸ਼ੋਕ ਕੁਮਾਰ ਧੀਰ ਗੰਭੀਰ ਜ਼ਖਮੀ ਹੋ ਗਿਆ, ਜੋ ਇਕ ਨਿੱਜੀ ਹਸਪਤਾਲ 'ਚ ਆਪਣਾ ਇਲਾਜ ਕਰਵਾ ਰਿਹਾ ਹੈ |


ਪਿਛਲੀ ਖ਼ਬਰ ਜਸਪਾਲ ਬਾਂਗਰ 'ਚ ਬੇਖ਼ੌਫ ਲੁਟੇਰਿਆਂ ਨੇ ਨੌਜਵਾਨ ਕੋਲੋਂ ਖੋਹਿਆ ਮੋਬਾਈਲ <br/> ਅਗਲੀ ਖ਼ਬਰ ਹਸਪਤਾਲ ਅਤੇ ਜਿੰਮ ਦੇ ਬਾਹਰੋਂ ਮੋਟਰਸਾਈਕਲ ਹੋਏ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।