16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਵਿਧਾਇਕ ਪੱਪੀ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਤੇ ਕਮਿਸ਼ਨਰ ਡੇਚਲਵਾਲ ਨੇ ਕੀਤਾ ਜਗਰਾਉਂ ਪੁਲ ਦਾ ਨਿਰੀਖਣ

ਅਜੀਤ ਡੈਸਕ 31-08-2025
ਲੁਧਿਆਣਾ, 30 ਅਗਸਤ (ਭੁਪਿੰਦਰ ਸਿੰਘ ਬੈਂਸ/ਜਗਮੀਤ ਸਿੰਘ)-ਸ਼ਹਿਰ ਦੇ ਪ੍ਰਮੁੱਖ ਜਗਰਾਉਂ ਪੁਲ ਨੰੂ ਮਜ਼ਬੂਤ ਬਣਾਉਣ ਤੇ ਇਸ ਨੰੂ ਨਵਾਂ ਰੂਪ ਦੇਣ ਦੇ ਉਦੇਸ਼ ਨਾਲ ਹਲਕਾ ਕੇਂਦਰੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਤੇ ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਨੇ ਸ਼ਨੀਵਾਰ ਨੰੂ ਪੁਲ ਅਤੇ ਆਸਪਾਸ ਦੇ ਇਲਾਕੇ ਦਾ ਨਿਰੀਖਣ ਕੀਤਾ | ਇਸ ਮੌਕੇ ਪੰਜਾਬ ਰੋਡ ਸੇਫਟੀ ਕੌਂਸਲ ਦੇ ਮੈਂਬਰ ਰਾਹੁਲ ਵਰਮਾ, ਸੁਪਰਇੰਟੈਡਿੰਗ ਇੰਜੀਨੀਅਰ ਰਾਹੁਲ ਗਗਨੇਜਾ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ | ਨਿਰੀਖਣ ਦੌਰਾਨ ਪੁਲ ਦੇ ਆਲੇ ਦੁਆਲੇ ਰਿਟੇਨਿੰਗ ਵਾਲਾਂ ਦੇ ਆਲੇ ਦੁਆਲੇ ਜੰਗਲੀ ਬੂਟੇ, ਰੁੱਖ ਉਗਣ ਅਤੇ ਚੂਹਿਆਂ ਵਲੋਂ ਕੰਧਾਂ ਵਿਚ ਸੁਰਾਖ ਕਰਨ ਕਾਰਨ ਨੁਕਸਾਨ ਦਾ ਮਾਮਲਾ ਸਾਹਮਣੇ ਆਇਆ | ਇਸ ਉਪਰੰਤ ਅਧਿਕਾਰੀਆਂ ਨੰੂ ਤੁਰੰਤ ਜੰਗਲੀ ਬੂਟੇ, ਰੁੱਖ ਹਟਾਉਣ ਤੇ ਪੁਲ ਦੇ ਆਲੇ ਦੁਆਲੇ ਆਰ.ਸੀ.ਸੀ. ਰਿਟੇਨਿੰਗ ਵਾਲਾਂ ਬਣਾਉਣ ਦੇ ਆਦੇਸ਼ ਦਿੱਤੇ ਗਏ | ਕਮਿਸ਼ਨਰ ਵਲੋਂ ਪੁਲ ਦੇ ਸੈਂਟਰਲ ਵਰਜ ਅਤੇ ਕ੍ਰੈਸ਼ ਬੈਰੀਅਰਾਂ ਦੀ ਮੁਰੰਮਤ, ਪੁਨਰ ਨਿਰਮਾਣ ਕਰਨ ਦੇ ਲਾਜ਼ਮੀ ਆਦੇਸ਼ ਦਿੱਤੇ ਗਏ | ਇਸ ਮੌਕੇ ਸੀਨੀ. ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਨ੍ਹਾਂ ਨੇ ਪੁਲ ਦੀ ਹਾਲਤ ਨੰੂ ਲੈ ਕੇ ਚਿੰਤਾ ਜ਼ਾਹਿਰ ਕੀਤੀ ਸੀ, ਜਿਸ ਤੋਂ ਬਾਅਦ ਇਹ ਦੌਰਾ ਕੀਤਾ ਗਿਆ ਹੈ | ਇਸ ਉਪਰੰਤ ਵਿਧਾਇਕ ਰਾਕੇਸ਼ ਪਰਾਸ਼ਰ ਪੱਪੀ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਤੇ ਕਮਿਸ਼ਨਰ ਆਦਿਤਿਆ ਡੇਚਲਵਾਲ ਵਲੋਂ ਬੀਤੇ ਦਿਨ ਘੰਟਾਘਰ ਰੋਡ 'ਤੇ ਪਏ ਟੋਇਆਂ ਦਾ ਨਿਰੀਖਣ ਵੀ ਕੀਤਾ ਗਿਆ ਤੇ ਅਧਿਕਾਰੀਆਂ ਨੰੂ ਇਸ ਦੀ ਮੁਰੰਮਤ ਦਾ ਕੰਮ ਤੇਜ਼ੀ ਨਾਲ ਕਰਨ ਦੇ ਆਦੇਸ਼ ਦਿੱਤੇ ਗਏ |

ਪਿਛਲੀ ਖ਼ਬਰ ਜੀ. ਐੱਨ. ਕੇ. ਸੀ. ਡਬਲਿਊ. ਵਿਖੇ ਪੁਸਤਕ ਰਿਲੀਜ਼ ਸਮਾਗਮ <br/> ਅਗਲੀ ਖ਼ਬਰ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸਾਈਕਲ ਉਦਯੋਗ ਦੇ ਯੋਗਦਾਨ ਦੀ ਕੀਤੀ ਸ਼ਲਾਘਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।