ਲੁਧਿਆਣਾ, 30 ਅਗਸਤ (ਜਗਮੀਤ ਸਿੰਘ)-ਨਿਊ ਕਿਚਲੂ ਨਗਰ ਦੀ ਗਲੀ ਨੰਬਰ 1 'ਚ ਸਥਿਤ ਬੱਗਾ ਕਰਿਆਨਾ ਸਟੋਰ ਦੇ ਤਾਲੇ ਤੋੜ ਕੇ 15-20 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਨ ਦੇ ਮਾਮਲੇ 'ਚ ਥਾਣਾ ਪੀ.ਏ.ਯੂ. ਦੀ ਪੁਲਿਸ ਨੇ ਕਰਿਆਨਾ ਸਟੋਰ ਮਾਲਕ ਸੰਜੀਵ ਬੱਗਾ ਦੀ ਸ਼ਿਕਾਇਤ 'ਤੇ ਨਾਮਾਲੂਮ ਚੋਰਾਂ ਖ਼ਿਲਾਫ਼ ਕੇਸ ਦਰਜ ਕਰ ਜਾਂਚ ਸ਼ੁਰੂ ਕੀਤੀ ਹੈ | ਇਕ ਹੋਰ ਮਾਮਲੇ 'ਚ ਥਾਣਾ ਜਮਾਲਪੁਰ ਦੀ ਪੁਲਿਸ ਨੇ ਪ੍ਰੀਤੀ ਪਤਨੀ ਸੰਤੋਸ਼ ਕੁਮਾਰ ਵਾਸੀ ਸਰਪੰਚ ਕਾਲੋਨੀ, ਜਮਾਲਪੁਰ ਦੇ ਬਿਆਨਾਂ 'ਤੇ ਉਸਦੇ ਘਰ 'ਚੋਂ ਦੋ ਮੋਬਾਈਲ, ਪਰਸ, ਜਿਸ 'ਚ 15 ਹਜ਼ਾਰ ਦੀ ਨਕਦੀ, ਸੋਨੇ ਦਾ ਮੰਗਲ-ਸੂਤਰ ਅਤੇ ਇਕ ਟਾਪਸ ਜੋੜੀ ਚੋਰੀ ਕਰਨ ਵਾਲੇ 3 ਨਾਮਾਲੂਮ ਚੋਰਾਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ | ਪੁਲਿਸ ਇਲਾਕੇ 'ਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਖੰਘਾਲ ਰਹੀ ਹੈ |