16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਹਰ ਸ਼ੁੱਕਰਵਾਰ, ਡੇਂਗੂ 'ਤੇ ਵਾਰ ਤਹਿਤ ਸਿਹਤ ਵਿਭਾਗ ਨੇ ਵਿਆਪਕ ਮੁਹਿੰਮ ਚਲਾਈ <br/>

ਅਜੀਤ ਡੈਸਕ 31-08-2025
ਲੁਧਿਆਣਾ, 30 ਅਗਸਤ (ਡਾ. ਤਰਲੋਚਨ ਸਿੰਘ)-ਸੂਬਾ ਪੱਧਰ 'ਤੇ ਚੱਲ ਰਹੀ ਡੇਂਗੂ ਵਿਰੁੱਧ ਮੁਹਿੰਮ 'ਹਰ ਸ਼ੁੱਕਰਵਾਰ, ਡੇਂਗੂ 'ਤੇ ਵਾਰ' ਤਹਿਤ ਅੱਜ ਲੁਧਿਆਣਾ ਵਿਚ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਮੀਂਹ ਨਾਲ ਪ੍ਰਭਾਵਿਤ ਅਤੇ ਹੜ੍ਹ-ਪ੍ਰਭਾਵਿਤ ਇਲਾਕਿਆਂ ਵਿਚ ਵੱਡੀ ਕਾਰਵਾਈ ਕੀਤੀ ਗਈ | ਖ਼ਾਸ ਧਿਆਨ ਚੰਦਰ ਨਗਰ ਇਲਾਕੇ 'ਤੇ ਕੇਂਦਰਿਤ ਰਿਹਾ, ਜੋ ਕਿ ਬੁੱਢਾ ਨਾਲਾ ਦੇ ਨਾਲ ਲੱਗਦਾ ਹੈ | ਇੱਥੇ ਅਸਿਸਟੈਂਟ ਸਿਵਲ ਸਰਜਨ ਡਾ. ਵਿਵੇਕ ਕਟਾਰੀਆ ਨੇ ਖੁਦ ਟੀਮਾਂ ਦੀ ਅਗਵਾਈ ਕੀਤੀ ਅਤੇ ਘਰ-ਘਰ ਜਾ ਕੇ ਜਾਂਚ ਕੀਤੀ | ਜਾਂਚ ਦੌਰਾਨ ਜਿੱਥੇ ਵੀ ਮੱਛਰਾਂ ਦਾ ਲਾਰਵਾ ਮਿਲਿਆ, ਉਸ ਨੰੂ ਤੁਰੰਤ ਨਸ਼ਟ ਕਰ ਦਿੱਤਾ ਗਿਆ ਅਤੇ ਨਾਲ ਹੀ ਲੋਕਾਂ ਨੂੰ ਸਾਫ਼-ਸਫ਼ਾਈ, ਪਾਣੀ ਇਕੱਠਾ ਨਾ ਹੋਣ ਦੇ ਉਪਾਅ ਅਤੇ ਡੇਂਗੂ ਤੋਂ ਬਚਾਅ ਦੇ ਆਸਾਨ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ | ਅੱਜ ਦੀ ਮੁਹਿੰਮ ਦੌਰਾਨ ਕੁਲ 428 ਟੀਮਾਂ ਤਾਇਨਾਤ ਕੀਤੀਆਂ ਗਈਆਂ, ਜਿਨ੍ਹਾਂ ਨੇ 18,138 ਘਰਾਂ ਦੀ ਜਾਂਚ ਕੀਤੀ | ਕੁੱਲ 36,915 ਬਰਤਨ ਜਾਂਚੇ ਗਏ ਜਿਨ੍ਹਾਂ ਵਿਚੋਂ 99 ਘਰਾਂ ਅਤੇ 106 ਬਰਤਨਾਂ ਵਿਚ ਡੇਂਗੂ ਲਾਰਵਾ ਪਾਇਆ ਗਿਆ | ਇਹ ਸਾਰੇ ਬਰੀਡਿੰਗ ਸਥਾਨ ਤੁਰੰਤ ਨਸ਼ਟ ਕਰ ਦਿੱਤੇ ਗਏ | ਇਸ ਮੌਕੇ ਅਸਿਸਟੈਂਟ ਸਿਵਲ ਸਰਜਨ ਡਾ. ਵਿਵੇਕ ਕਟਾਰੀਆ ਨੇ ਕਿਹਾ ਕਿ ਸਿਹਤ ਵਿਭਾਗ ਡੇਂਗੂ ਦੇ ਖ਼ਾਤਮੇ ਲਈ ਹਰ ਸੰਭਵ ਯਤਨ ਕਰ ਰਿਹਾ ਹੈ | ਸਾਡੀਆਂ ਟੀਮਾਂ ਘਰ-ਘਰ ਪਹੁੰਚ ਰਹੀਆਂ ਹਨ ਅਤੇ ਮੱਛਰਾਂ ਦੇ ਬਰੀਡਿੰਗ ਸਥਾਨਾਂ ਨੂੰ ਤੁਰੰਤ ਨਸ਼ਟ ਕਰ ਰਹੀਆਂ ਹਨ, ਪਰ ਇਹ ਲੜਾਈ ਤਦੋਂ ਹੀ ਜਿੱਤੀ ਜਾ ਸਕਦੀ ਹੈ, ਜਦੋਂ ਲੋਕ ਵੀ ਸਹਿਯੋਗ ਕਰਨ | ਮੁਹਿੰਮ ਵਿਚ ਡਾ. ਆਦਿਤਿਆ ਪ੍ਰਕਾਸ਼ ਸਿੰਗਲਾ ਐਮ.ਓ., ਰਜਿੰਦਰ ਸਿੰਘ ਡਿਪਟੀ ਮਾਸ ਮੀਡੀਆ ਅਫ਼ਸਰ, ਸਤਿੰਦਰ ਸਿੰਘ ਐਮ.ਪੀ.ਐਚ.ਐਸ. ਅਤੇ ਅਮਨਜੋਤ ਮਹਿਰਾ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਖੇਤੀ ਇੰਜੀਨੀਅਰਿੰਗ ਕਾਲਜ ਨੇ ਵਿਦਿਆਰਥੀਆਂ ਨੂੰ ਭਾਰਤੀ ਹਵਾਈ ਸੈਨਾ ਵਿਚ ਭਰਤੀ ਹੋਣ ਦੇ ਗੁਰ ਦੱਸੇ <br/> ਅਗਲੀ ਖ਼ਬਰ 2025 ਦੀ ਮਸ਼ਾਲ ਰਿਲੇਅ ਲੁਧਿਆਣਾ ਵਿਚ ਸਫਲਤਾਪੂਰਵਕ ਕੱਢੀ ਗਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।