ਲੁਧਿਆਣਾ, 19 ਨਵੰਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੇ ਚਾਰੇ ਜੋਨਾਂ ਦੇ ਪ੍ਰਾਪਰਟੀ ਟੈਕਸ ਸਟਾਫ ਵਲੋਂ ਅਸ਼ਵਨੀ ਸਹੋਤਾ ਦੀ ਅਗਵਾਈ ਹੇਠ ਕਮਿਸ਼ਨਰ ਆਦਿਤਿਆ ਡੇਚਲਵਾਲ ਨੰੂ ਮੰਗ ਪੱਤਰ ਦਿੱਤਾ ਗਿਆ | ਜਿਸ ਵਿਚ ਸਟਾਫ ਵਲੋਂ ਛੁੱਟੀਆਂ ਵਾਲੇ ਦਿਨ ਵੀ ਪ੍ਰਾਪਰਟੀ ਟੈਕਸ ਦੀ ਰਿਕਵਰੀ ਖਾਤਰ ਦਫਤਰਾਂ 'ਚ ਹਾਜ਼ਰ ਹੋਕੇ ਡਿਊਟੀ ਕਰਨ ਤੇ ਤਨਖਾਹ ਜਾਰੀ ਕਰਨ ਦੀ ਮੰਗ ਕੀਤੀ ਗਈ | ਮੁਲਾਜ਼ਮਾਂ ਨੇ ਕਮਿਸ਼ਨਰ ਨੰੂ ਦੱਸਿਆ ਕਿ ਉਹ ਦਫਤਰੀ ਕੰਮ ਨੰੂ ਸੁਚਾਰੂ ਢੰਗ ਨਾਲ ਚਲਾਉਣ ਲਈ ਨਿਗਮ 'ਚ ਮੁਲਾਜ਼ਮਾਂ ਦੀ ਘਾਟ ਹੋਣ ਕਾਰਨ ਆਪਣੀਆਂ ਨਿਯਮਿਤ ਛੁੱਟੀਆਂ ਲੈਣ ਵਿਚ ਵੀ ਅਸਮਰਥ ਰਹਿੰਦੇ ਹਨ | ਇਸ ਲਈ ਛੁੱਟੀਆਂ ਵਾਲੇ ਦਿਨਾਂ ਵਿਚ ਕੀਤੇ ਕੰਮਾਂ ਦੇ ਬਦਲੇ ਉਨ੍ਹਾਂ ਵਲੋਂ ਛੁੱੱਟੀਆਂ ਲੈਣੀਆਂ ਸੰਭਵ ਨਹੀਂ ਹੋ ਰਹੀਆਂ ਹਨ | ਇਸ ਲਈ ਉਨ੍ਹਾਂ ਦੀਆਂ ਰੱਦ ਕੀਤੀਆਂ ਸਾਰੀਆਂ ਛੁੱਟੀਆਂ ਬਦਲੇ ਤਨਖਾਹ ਜਾਰੀ ਕੀਤੀ ਜਾਵੇ | ਇਸ ਮੌਕੇ ਸੁਸ਼ੀਲ ਕੁਮਾਰ, ਗੁਰਬਖਸ਼ ਸਿੰਘ, ਨਰਿੰਦਰਪਾਲ ਸਿੰਘ, ਰਜਿੰਦਰ ਕੁਮਾਰ, ਵਿਜੇ ਸਿੰਘ, ਦੀਪੂ ਆਦਿ ਮੌਜੂਦ ਸਨ |