17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂੰਫੈਕਚਰਰ ਐਸੋਸੀਏਸ਼ਨ ਵਲੋਂ ਵਰਕਸ਼ਾਪ ਕਰਵਾਈ <br/>

ਅਜੀਤ ਡੈਸਕ 21-09-2025
ਲੁਧਿਆਣਾ, 20 ਸਤੰਬਰ (ਜਤਿੰਦਰ ਭੰਬੀ)-ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂੰਫੈਕਚਰਰ ਐਸੋਸੀਏਸ਼ਨ (ਯੂ.ਸੀ.ਪੀ.ਐਮ.ਏ.) ਦੇ ਪ੍ਰਧਾਨ ਹਰਸਿਮਰਜੀਤ ਸਿੰਘ ਲੱਕੀ ਵਲੋਂ (ਏ.ਆਈ.ਸੀ.ਐਮ.ਏ.) ਅਤੇ (ਯੂਨੀਡੋ) ਦੇ ਸਹਿਯੋਗ ਨਾਲ ਯੂ.ਸੀ.ਪੀ.ਐਮ.ਏ. ਕੰਪਲੈਕਸ ਵਿਖੇ ਫਾਈਵ ਐਸ ਅਤੇ ਕਾਈਜਨ ਵਿਸ਼ੇ 'ਤੇ ਇਕ ਵਰਕਸ਼ਾਪ ਕਰਵਾਈ ਗਈ | ਇਸ ਮੀਟਿੰਗ ਦੀ ਸ਼ੁਰੂਆਤ ਚੇਅਰਮੈਨ ਜਤਿੰਦਰ ਮਿੱਤਲ ਅਤੇ ਪ੍ਰਧਾਨ ਹਰਸਿਮਰਜੀਤ ਸਿੰਘ ਲੱਕੀ ਵਲੋਂ ਵਿਰਾਗ ਮੂਲੇ ਸੀਟੀਏ ਯੂਨੀਡੋ, ਜਪਨ ਤਿ੍ਵੇਦੀ ਐਫੋਟਸ ਕੰਨਸਲਟਿੰਗ, ਵਿਜੇ ਭੱਟ ਏਏ ਯੂਨੀਡੋ ਨੂੰ ਫੁੱਲਾਂ ਦੇ ਬੁਕੇ ਭੇਟ ਕਰਕੇ ਸਨਮਾਨ ਕੀਤਾ ਗਿਆ | ਇਸ ਵਰਕਸ਼ਾਪ ਵਿਚ ਯੂ.ਸੀ.ਪੀ.ਐਮ.ਏ. ਦੇ ਮੈਂਬਰਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ | ਵਿਸ਼ੇਸ਼ ਗਿਆਨਾਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਨੇ ਦੱਸਿਆ ਕਿ ਵਾਈਵ ਐਸ. ਪ੍ਰਣਾਲੀ ਰਾਹੀਂ ਕਾਰਖ਼ਾਨਿਆਂ ਵਿਚ ਸਫ਼ਾਈ, ਵਿਵਸਥਾ ਅਤੇ ਪ੍ਰਭਾਵਸ਼ਾਲੀ ਕਾਰਜ ਪ੍ਰਣਾਲੀ ਲਾਗੂ ਕੀਤੀ ਜਾ ਸਕਦੀ ਹੈ | ਇਸ ਦੇ ਨਾਲ ਕਾਈਜਨ ਰਾਹੀਂ ਨਿਰੰਤਰ ਸੁਧਾਰ ਅਤੇ ਉਤਪਾਦਨ ਵਿਚ ਕੁਸ਼ਲਤਾ ਹਾਸਲ ਕੀਤੀ ਜਾ ਸਕਦੀ ਹੈ | ਇਸ ਇੰਟਰ ਐਕਟਿਵ ਸੈਸ਼ਨ ਦੌਰਾਨ ਪ੍ਰੈਕਟੀਕਲ ਉਦਾਹਰਨਾਂ ਰਾਹੀਂ ਵੇਰਵਾ ਦਿੱਤਾ ਗਿਆ ਕਿ ਕਿਸ ਤਰ੍ਹਾਂ ਬੇਕਾਰ ਨੂੰ ਖ਼ਤਮ ਕਰਕੇ, ਕਾਰਜਕੁਸ਼ਲਤਾ ਵਧਾ ਕੇ ਅਤੇ ਨਿਰੰਤਰ ਸੁਧਾਰ ਦੀ ਸਭਿਆਚਾਰ ਨੂੰ ਅਪਣਾ ਕੇ ਉਦਯੋਗਾਂ ਨੂੰ ਟਿਕਾਊ ਵਿਕਾਸ ਵੱਲ ਲਿਜਾਇਆ ਜਾ ਸਕਦਾ ਹੈ | ਮੀਟਿੰਗ ਵਿਚ ਇੰਦਰਜੀਤ ਸਿੰਘ ਨਵਯੁਗ (ਮੀਤ ਪ੍ਰਧਾਨ), ਮਨੋਜ ਦੁਆ (ਪ੍ਰੋਪੋਗੰਡਾ ਸੈਕਟਰੀ), ਸਤਨਾਮ ਸਿੰਘ ਮੱਕੜ (ਵਿੱਤ ਸਕੱਤਰ), ਸੋਹਨ ਸਿੰਘ ਗੋਗਾ, ਸੁਖਵਿੰਦਰ ਸਿੰਘ ਮੈਗਸਨ, ਪ੍ਰਭਜੋਤ ਸਿੰਘ, ਜਸਵੰਤ ਸਿੰਘ ਰਾਜਾ, ਮਹਿੰਦਰ ਸਿੰਘ, ਮਨੋਜ ਕੁਮਾਰ, ਸੰਦੀਪ ਪਾਸੀ, ਗੁਰਪ੍ਰੀਤ ਸਿੰਘ ਦੇਵਗਨ, ਉਪਕਾਰ ਸਿੰਘ, ਸੁਰਿੰਦਰ ਧਾਰ ਹੀਰੋ ਸਾਈਕਲ, ਆਰ.ਐਨ.ਡੀ. ਸੈਂਟਰ, ਮੈਟਰੋ ਟਾਇਰ ਲਿਮਟਿਡ ਅਤੇ ਸਿਟੀਜਨ ਗਰੁੱਪ ਦੇ ਸਟਾਫ਼ ਆਦਿ ਸ਼ਾਮਿਲ ਸਨ | ਇਸ ਸਬੰਧੀ ਗੱਲਬਾਤ ਕਰਦਿਆਂ ਯੂ.ਸੀ.ਪੀ.ਐਮ.ਏ. ਦੇ ਪ੍ਰਧਾਨ ਹਰਸਿਮਰਜੀਤ ਸਿੰਘ ਲੱਕੀ ਨੇ ਕਿਹਾ ਕਿ ਇਹ ਵਰਕਸ਼ਾਪ ਉਦਯੋਗ ਦੀ ਬਿਹਤਰੀ ਲਈ ਬਹੁਤ ਹੀ ਜ਼ਿਆਦਾ ਲਾਹੇਵੰਦ ਸਾਬਤ ਹੋਵੇਗੀ |

ਪਿਛਲੀ ਖ਼ਬਰ ਦਵਿੰਦਰ ਰਾਜਪੂਤ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਇਕਾਈ ਖ਼ਾਸੀ ਕਲਾਂ ਦੇ ਪ੍ਰਧਾਨ ਨਿਯੁਕਤ <br/> ਅਗਲੀ ਖ਼ਬਰ ਸਿੰਘਪੁਰਾ ਪਹੁੰਚਣ 'ਤੇ ਆਬਜ਼ਰਵਰ ਭੁਵਨ ਕਾਪਰੀ ਨੂੰ ਕੀਤਾ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।