ਆਲਮਗੀਰ, 19 ਸਤੰਬਰ (ਜਰਨੈਲ ਸਿੰਘ ਪੱਟੀ)-ਵਿਧਾਨ ਸਭਾ ਹਲਕਾ ਗਿੱਲ ਅਧੀਨ ਆਉਂਦੇ ਸਥਾਨਕ ਬਚਿੱਤਰ ਨਗਰ, ਜਸਦੇਵ ਨਗਰ ਵਿਖੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਮੀਤ ਸਿੰਘ ਖੰਨਾ ਵਲੋਂ ਅਤੇ ਉਨ੍ਹਾਂ ਦੀ ਟੀਮ ਵਲੋਂ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੇ ਸਹਿਯੋਗ ਨਾਲ ਬਰਸਾਤਾਂ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਮੱਛਰਾਂ ਤੋਂ ਨਿਜਾਤ ਪਾਉਣ ਲਈ ਫੋਗਿੰਗ ਕੀਤੀ ਗਈ | ਸੀਨੀਅਰ ਆਗੂ ਸੁਖਮੀਤ ਸਿੰਘ ਖੰਨਾ ਨੇ ਦੱਸਿਆ ਕਿ ਸਾਰੇ ਮੁਹੱਲੇ ਤੋਂ ਇਲਾਵਾ ਹਰ ਫ਼ੈਕਟਰੀ ਅਤੇ ਘਰਾਂ ਦੇ ਅੰਦਰ ਫੋਗਿੰਗ ਕੀਤੀ ਗਈ | ਉਨ੍ਹਾਂ ਕਿਹਾ ਕਿ ਲਗਾਤਾਰ ਬਰਸਾਤਾਂ ਹੋਣ ਕਾਰਨ ਮੱਛਰ ਬਹੁਤ ਜ਼ਿਆਦਾ ਪੈਦਾ ਹੋ ਗਿਆ ਸੀ, ਜਿਸ ਤੋਂ ਭਿਆਨਕ ਜਾਨਲੇਵਾ ਬਿਮਾਰੀਆਂ ਲੱਗਣ ਦੇ ਖਤਰੇ ਨੂੰ ਮੁੱਖ ਰੱਖਦਿਆਂ ਸੁਖਮੀਤ ਸਿੰਘ ਖੰਨਾ ਦੀ ਟੀਮ ਵਲੋਂ ਪੰਚ ਗੁਰਪ੍ਰੀਤ ਸਿੰਘ ਉਬੀ, ਸਰਬਜੀਤ ਸਿੰਘ, ਪ੍ਰਵੀਨ ਬਾਂਸਲ, ਨਰਿੰਦਰਪਾਲ ਪ੍ਰਧਾਨ, ਜਸਵੀਰ ਸਿੰਘ, ਸੈਕਟਰੀ ਜਤਿੰਦਰਪਾਲ ਸਿੰਘ ਗਾਬੜੀਆ, ਨਰਿੰਦਰਪਾਲ ਸਿੰਘ ਸਮੇਤ ਪਤਵੰਤੇ ਸੱਜਣਾਂ ਨੇ ਖੰਨਾ ਦੇ ਨਾਲ ਚੱਲ ਕੇ ਸਾਰੇ ਮੁਹੱਲੇ ਦੇ ਵਿਚ ਇਸ ਕਾਰਜ ਨੂੰ ਨੇਪਰੇ ਚਾੜਿ੍ਹਆ |