17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਕਿਸ਼ੋਰ ਸਿੱਖਿਆ ਪ੍ਰੋਗਰਾਮ ਤਹਿਤ ਜ਼ਿਲ੍ਹਾ ਪੱਧਰੀ ਸਮਰਿੱਧੀ ਪ੍ਰੋਗਰਾਮ <br/>

ਅਜੀਤ ਡੈਸਕ 21-09-2025
ਇਆਲੀ/ਥਰੀਕੇ, 20 ਸਤੰਬਰ (ਮਨਜੀਤ ਸਿੰਘ ਦੁੱਗਰੀ)-ਸੂਬਾ ਸਰਕਾਰ ਵਲੋਂ ਜ਼ਿਲ੍ਹਾ ਪੱਧਰੀ ਕਿਸ਼ੋਰ ਸਿੱਖਿਆ ਪ੍ਰੋਗਰਾਮ ਸਮਰਿਧੀ ਪ੍ਰੋਜੈਕਟ 2025 ਤਹਿਤ ਨੋਡਲ ਅਫ਼ਸਰ ਰਵਿੰਦਰ ਸਿੰਘ ਗਿੱਲ ਮੁੱਖ ਅਧਿਆਪਕ ਦੀ ਨਿਗਰਾਨੀ ਹੇਠ ਸਰਕਾਰੀ ਹਾਈ ਸਕੂਲ ਬਾੜੇਵਾਲ ਵਿਖੇ ਕਰਵਾਇਆ ਗਿਆ, ਜਿਸ ਵਿਚ ਲੁਧਿਆਣਾ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ 'ਚੋਂ ਪਹਿਲੇ ਸਥਾਨ 'ਤੇ ਆਏ ਅਧਿਆਪਕਾਂ ਨੇ ਭਾਗ ਲਿਆ, ਜਿਨ੍ਹਾਂ ਵਿਚ ਪੂਜਾ ਸ਼ਰਮਾ ਅੰਗਰੇਜ਼ੀ ਮਿਸਟੈੱ੍ਰਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਸਤੀ ਜੋਧੇਵਾਲ, ਦੂਜਾ ਸਥਾਨ ਰੁਮਾਨੀ ਆਹੂਜਾ ਮੈਥ ਮਿਸਟੈੱ੍ਰਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੀ.ਏ.ਯੂ., ਤੀਜਾ ਸਥਾਨ ਸੋਨਮ ਸ਼ਰਮਾ ਮੈਥ ਮਿਸਟੈੱ੍ਰਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਟੀਪਰਪਜ਼ ਅਧਿਆਪਕਾਂ ਨੇ ਹਾਸਲ ਕੀਤਾ, ਜਿਨ੍ਹਾਂ ਨੂੰ ਵਧਾਈ ਦੇ ਨਾਲ ਇਨਾਮ ਵੀ ਦਿੱਤੇ ਗਏ | ਇਸ ਪ੍ਰੋਜੈਕਟ ਵਿਚ ਸ਼ਾਮਿਲ ਹੋਏ ਬਾਕੀ ਅਧਿਆਪਕਾਂ ਦੀ ਵੀ ਸਰਟੀਫਿਕੇਟ ਦੇ ਕੇ ਹੌਸਲਾ ਅਫਜਾਈ ਕੀਤੀ ਗਈ | ਮੁਕਾਬਲੇ ਦੌਰਾਨ ਜੱਜਮੈਂਟ ਦੀਆਂ ਸੇਵਾਵਾਂ ਪ੍ਰਦੀਪ ਕੁਮਾਰ ਪਿ੍ੰ: ਸ.ਸ.ਸ.ਸ. ਪੀ.ਏ.ਯੂ., ਵਰਿੰਦਰ ਕੌਰ ਪਿ੍: ਸ.ਸ.ਸ. ਇੰਜਨ ਸ਼ੈੱਡ, ਭਾਰਗਵ ਪਿ੍: ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਗਿੱਲ, ਕੁਲਵਿੰਦਰ ਕੌਰ ਪਿ੍ੰ: ਸ.ਸ.ਸ. ਭੁੱਟਾ, ਰਜਿੰਦਰ ਕੌਰ ਪਿ੍ੰਸੀਪਲ ਸ.ਸ.ਸ. ਬਿਲਾਸਪੁਰ, ਭੁਪਿੰਦਰ ਕੌਰ ਪਿ੍ੰਸੀਪਲ ਸ.ਸ.ਸ. ਈਸੇਵਾਲ, ਸਤਵੰਤ ਕੌਰ ਪਿ੍ੰ: ਸ.ਸ. ਰੈਜੀਡੈਂਸ਼ੀਅਲ ਸਕੂਲ ਫ਼ਾਰ ਮੈਰੀਟੋਰੀਅਸ ਸਟੂਡੈਂਟਸ, ਰਜਿੰਦਰ ਕੁਮਾਰ ਸ.ਸ. ਮਾਸਟਰ/ਆਰਟ ਐਂਡ ਕਰਾਫਟ ਦੁਆਰਾ ਨਿਭਾਈਆਂ ਅਤੇ ਸਟੇਜ ਸੈਕਟਰੀ ਸਰਬਪ੍ਰੀਤ ਕੌਰ ਲੈਕਚਰਾਰ ਪੰਜਾਬੀ ਸ.ਸ.ਸ.ਸ. ਨੂਰਪੁਰ ਬੇਟ ਨੇ, ਰਜਿਸਟਰੇਸ਼ਨ ਸਰਟੀਫਿਕੇਟ ਭਰਨ ਦੀ ਪੂਜਾ ਨਰੂਲਾ ਸਾਇੰਸ ਮਿਸਟੈੱ੍ਰਸ ਸ.ਸ.ਸ. ਨੂਰਪੁਰਬੇਟ ਅਤੇ ਟਾਈਮ ਕੀਪਰ ਦੀਆਂ ਸੇਵਾਵਾਂ ਹਰਪ੍ਰੀਤ ਕੌਰ ਮੈਥ ਮਿਸਟੈੱ੍ਰਸ ਸ.ਸ.ਸ.ਸ. ਇੰਜਣ ਸ਼ੈੱਡ ਨੇ ਨਿਭਾਈਆਂ |

ਪਿਛਲੀ ਖ਼ਬਰ ਹਾਈ ਕੋਰਟ ਵਲੋਂ 'ਆਪ' ਵਿਧਾਇਕਾ ਸਰਵਜੀਤ ਕÏਰ ਮਾਣੂੰਕੇ ਨੂੰ ਵੱਡੀ ਰਾਹਤ <br/> ਅਗਲੀ ਖ਼ਬਰ ਵਰਲਡ ਬੈਂਕ ਦੇ ਵਫ਼ਦ ਨੇ ਨਹਿਰੀ ਪਾਣੀ ਸਪਲਾਈ ਪ੍ਰੋਜੈਕਟ ਦਾ ਲਿਆ ਜਾਇਜ਼ਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।