22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਸੈਕਟਰ 24 'ਚ 1.30 ਏਕੜ 'ਚ ਨਵ-ਵਿਕਸਿਤ ਪਾਰਕ ਦਾ ਮੇਅਰ ਵਲੋਂ ਉਦਘਾਟਨ <br/>

ਅਜੀਤ ਡੈਸਕ 30-08-2025
ਚੰਡੀਗੜ੍ਹ, 29 ਅਗਸਤ (ਸੰਦੀਪ ਕੁਮਾਰ ਮਾਹਨਾ) – ਚੰਡੀਗੜ੍ਹ ਦੇ ਸੈਕਟਰ 24 'ਚ 22.50 ਲੱਖ ਰੁਪਏ ਦੀ ਲਾਗਤ ਨਾਲ 1.30 ਏਕੜ 'ਚ ਨਵ-ਵਿਕਸਤ ਪਾਰਕ ਦਾ ਉਦਘਾਟਨ ਮੇਅਰ ਹਰਪ੍ਰੀਤ ਕੌਰ ਬਬਲਾ ਵਲੋਂ ਕੀਤਾ ਗਿਆ | ਇਸ ਮੌਕੇ ਇਲਾਕਾ ਕੌਂਸਲਰ ਸੌਰਭ ਜੌਸ਼ੀ, ਵਿਸ਼ੇਸ਼ ਕਮਿਸ਼ਨਰ ਪ੍ਰਦੀਪ ਕੁਮਾਰ ਸਮੇਤ ਸੈਕਟਰ 15 ਅਤੇ ਸੈਕਟਰ 24 ਦੇ ਇਲਾਕਾਵਾਸੀ, ਰਿਹਾਇਸ਼ੀ ਵੈੱਲਫੇਅਰ ਐਸੋਸੀਏਸ਼ਨ ਅਤੇ ਮਾਰਕੀਟ ਐਸੋਸੀਏਸ਼ਨ ਦੇ ਮੈਂਬਰ ਵੀ ਹਾਜ਼ਰ ਸਨ | ਨਵੇਂ ਪਾਰਕ ਵਿਚ ਨਾਗਰਿਕਾਂ ਲਈ ਕਈ ਸੁਵਿਧਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ | ਜਿਨ੍ਹਾਂ 'ਚ ਓਪਨ ਜਿੰਮ, ਬੱਚਿਆਂ ਲਈ ਖੇਡ ਸਮਾਨ, ਬੈਂਚ, ਕੰਕਰੀਟ ਨਾਲ ਬਣੀ ਫੁੱਟਪਾਥ, ਹਰੀ-ਭਰਿਆ ਲਾਨ ਅਤੇ ਫੁੱਲਦਾਰ ਬੂਟੇ ਸ਼ਾਮਿਲ ਹਨ | ਹਰਿਆਲੇ ਪਾਰਕਾਂ ਦੀ ਸੰਭਾਲ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਪਾਰਕ ਵਿਚ ਏਰੋਬਿਕ ਕੰਪੋਸਟ ਪਿੱਟਾਂ ਵੀ ਬਣਾਈਆਂ ਗਈਆਂ ਹਨ | ਇਹਨਾਂ ਪਿੱਟਾਂ ਰਾਹੀਂ ਪਾਰਕ ਵਿਚ ਬਾਗ਼ਬਾਨੀ ਕੂੜੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਭਾਲਿਆ ਜਾ ਸਕਦਾ ਹੈ | ਮੇਅਰ ਨੇ ਨਾਗਰਿਕਾਂ ਦੀ ਸਰਗਰਮ ਹਿੱਸੇਦਾਰੀ ਦੀ ਸਰਾਹਨਾ ਕਰਦਿਆਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਾਰਕਾਂ ਨੂੰ ਸਾਫ਼, ਹਰਾ-ਭਰਾ ਅਤੇ ਚੰਗੀ ਤਰ੍ਹਾਂ ਸੰਭਾਲਣ ਵਿਚ ਸਾਂਝੀ ਜ਼ਿੰਮੇਵਾਰੀ ਨਿਭਾਉਣ | ਉਦਘਾਟਨ ਸਮਾਰੋਹ ਦੌਰਾਨ ਨਿਵਾਸੀਆਂ ਨੇ ਪਾਰਕ 'ਚ ਸੁਵਿਧਾਵਾਂ ਦਾ ਜਾਇਜ਼ਾ ਲਿਆ ਅਤੇ ਨਵੇਂ ਖੇਡ ਅਤੇ ਜਿੰਮ ਉਪਕਰਨਾਂ ਦਾ ਉਤਸ਼ਾਹ ਨਾਲ ਇਸਤੇਮਾਲ ਕੀਤਾ | ਇਲਾਕਾ ਕੌਂਸਲਰ ਸੌਰਭ ਜੋਸ਼ੀ ਨੇ ਵੀ ਪਾਰਕ ਦੇ ਵਿਕਾਸ ਕਾਰਜ ਅਤੇ ਨਾਗਰਿਕਾਂ ਦੀ ਭਾਗੀਦਾਰੀ ਦੀ ਸਰਾਹੁਣਾ ਕੀਤੀ |

ਪਿਛਲੀ ਖ਼ਬਰ ਭਾਰੀ ਮੀਂਹ ਕਾਰਨ ਖੋਲ੍ਹਣੇ ਪਏ ਸੁਖਨਾ ਝੀਲ ਦੇ ਫਲੱਡ ਗੇਟ <br/> ਅਗਲੀ ਖ਼ਬਰ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ ਸਲਾਹਕਾਰ ਕਮੇਟੀ ਦੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।