22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਭਾਰੀ ਮੀਂਹ ਕਾਰਨ ਖੋਲ੍ਹਣੇ ਪਏ ਸੁਖਨਾ ਝੀਲ ਦੇ ਫਲੱਡ ਗੇਟ <br/>

ਅਜੀਤ ਡੈਸਕ 30-08-2025
ਚੰਡੀਗੜ੍ਹ, 29 ਅਗਸਤ (ਸੰਦੀਪ ਕੁਮਾਰ ਮਾਹਨਾ) – ਚੰਡੀਗੜ੍ਹ, ਪੰਚਕੂਲਾ ਅਤੇ ਮੁਹਾਲੀ 'ਚ ਬੀਤੀ ਦੇਰ ਰਾਤ ਭਾਰੀ ਮੀਂਹ ਪੈਣ ਨਾਲ ਕਈ ਇਲਾਕੇ ਪਾਣੀ 'ਚ ਡੁੱਬ ਗਏ | ਚੰਡੀਗੜ੍ਹ ਦੀ ਸੁਖਨਾ ਝੀਲ 'ਚ ਪਾਣੀ ਦਾ ਪੱਧਰ 1163.70 ਤੱਕ ਪਹੁੰਚ ਗਿਆ | ਪਾਣੀ ਵੱਧਣ ਕਾਰਨ ਪ੍ਰਸ਼ਾਸਨ ਨੂੰ ਝੀਲ ਦੇ ਫ਼ਲੱਡ ਗੇਟ ਖੋਲ੍ਹਣੇ ਪਏ | ਜਿਸ ਕਾਰਨ ਮੁਹਾਲੀ ਵੱਲ ਭਾਰੀ ਪਾਣੀ ਭਰ ਗਿਆ | ਸ਼ੁੱਕਰਵਾਰ ਸਵੇਰੇ ਚੰਡੀਗੜ੍ਹ ਵਿਚ ਸੁਖਨਾ ਝੀਲ ਦੇ ਫਲੱਡ ਗੇਟ ਖੁੱਲ੍ਹਣ ਕਾਰਨ ਕਿਸ਼ਨਗੜ੍ਹ ਪੁਲ ਅਤੇ ਸੈਕਟਰ 26 ਸਥਿਤ ਬਾਪੂ ਧਾਮ ਦੇ ਪਿੱਛੇ ਵਾਲੇ ਪੁਲ ਨੂੰ ਬਹੁਤ ਨੁਕਸਾਨ ਹੋਇਆ | ਕਿਸ਼ਨਗੜ੍ਹ 'ਚ ਸੜਕ ਦਾ ਅੱਧਾ ਹਿੱਸਾ ਪਾਣੀ 'ਚ ਡੁੱਬ ਗਿਆ ਅਤੇ ਇੱਕ ਪਾਸੇ ਲਗਾਇਆ ਜਾਲ ਵੀ ਪਾਣੀ ਵਿਚ ਵਹਿ ਗਿਆ | ਬਾਪੂਧਾਮ ਪੁਲ ਦੇ ਦੋਵੇਂ ਪਾਸੇ ਵੱਡੇ-ਵੱਡੇ ਰੁੱਖਾਂ ਦੇ ਤਣੇ ਲੋਹੇ ਦੀਆਂ ਗਰਿੱਲਾਂ ਨਾਲ ਟਕਰਾ ਗਏ ਜਿਸ ਦੇ ਚੱਲਦਿਆਂ ਲੋਹੇ ਦੀਆਂ ਗਰਿੱਲਾਂ ਪਾਣੀ 'ਚ ਵਹਿ ਗਈਆਂ | 14 ਘੰਟਿਆਂ ਬਾਅਦ ਜਦੋਂ ਸ਼ਾਮ 6 ਵਜੇ ਦੇ ਕਰੀਬ ਪਾਣੀ ਦਾ ਪੱਧਰ ਘੱਟ ਗਿਆ ਤਾਂ ਪ੍ਰਸ਼ਾਸਨ ਨੇ ਦੋਵੇਂ ਗੇਟ ਬੰਦ ਕਰ ਦਿੱਤੇ | ਕਿਸ਼ਨਪੁਰਾ ਪਿੰਡ 'ਚ ਵੀ ਪਾਣੀ ਘੱਟਣ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ |

ਪਿਛਲੀ ਖ਼ਬਰ ਮੋਰਨੀ ਦੇ ਪਿੰਡ ਪਲਾਸਰਾ 'ਚ ਬਦਲ ਫਟਣ ਕਾਰਨ ਹੋਇਆ ਭਾਰੀ ਨੁਕਸਾਨ <br/> ਅਗਲੀ ਖ਼ਬਰ ਸੈਕਟਰ 24 'ਚ 1.30 ਏਕੜ 'ਚ ਨਵ-ਵਿਕਸਿਤ ਪਾਰਕ ਦਾ ਮੇਅਰ ਵਲੋਂ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।