22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਮੋਰਨੀ ਦੇ ਪਿੰਡ ਪਲਾਸਰਾ 'ਚ ਬਦਲ ਫਟਣ ਕਾਰਨ ਹੋਇਆ ਭਾਰੀ ਨੁਕਸਾਨ <br/>

ਅਜੀਤ ਡੈਸਕ 30-08-2025
ਪੰਚਕੂਲਾ, 29 ਅਗਸਤ (ਕਪਿਲ)-ਪੰਚਕੂਲਾ ਦੇ ਮੋਰਨੀ ਬਲਾਕ 'ਚ ਪੈਂਦੇ ਪਿੰਡ ਪਲਾਸਰਾ 'ਚ ਬੱਦਲ ਫਟਣ ਨਾਲ ਭਾਰੀ ਨੁਕਸਾਨ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਸਥਾਨਕ ਨਿਵਾਸੀਆਂ ਦੇ ਮੁਤਾਬਕ ਇਹ ਘਟਨਾ ਇੰਨੀ ਤੇਜ਼ੀ ਨਾਲ ਵਾਪਰੀ ਕਿ ਲੋਕਾਂ ਨੂੰ ਸੰਭਲਣ ਦਾ ਵੀ ਮੌਕਾ ਨਹੀਂ ਮਿਲਿਆ | ਨਾਲਿਆਂ 'ਚ ਪਾਣੀ ਜ਼ਿਆਦਾ ਆਉਣ ਨਾਲ ਸੜਕਾਂ ਟੁੱਟ ਗਈਆਂ ਅਤੇ ਪਿੰਡ ਦਾ ਸੰਪਰਕ ਹੋਰਨਾਂ ਖੇਤਰਾਂ ਨਾਲੋਂ ਟੁੱਟ ਗਿਆ | ਪਿੰਡ ਵਾਸੀਆਂ ਨੇ ਸਰਕਾਰ ਤੋਂ ਤੁਰੰਤ ਮੁਆਵਜ਼ੇ ਅਤੇ ਸਥਾਈ ਹੱਲ ਦੀ ਮੰਗ ਕੀਤੀ ਹੈ | ਇਸ ਦੇ ਨਾਲ ਹੀ ਪੰਚਕੂਲਾ ਤੋਂ ਹੋ ਕੇ ਗੁਜਰਨ ਵਾਲੀ ਬਰਸਾਤੀ ਨਦੀ 'ਚ ਘੱਗਰ ਦੇ ਪਾਣੀ ਦਾ ਪੱਧਰ ਵਧਣ ਕਾਰਨ ਪਾਣੀ ਦਾ ਵਹਾਅ ਜ਼ਿਆਦਾ ਹੋ ਗਿਆ ਹੈ | ਪਹਾੜੀ ਖੇਤਰ ਮੋਰਨੀ 'ਚ ਤੇਜ ਬਰਸਾਤ ਕਾਰਨ ਹੀ ਘੱਗਰ 'ਚ ਪਾਣੀ ਦਾ ਪੱਧਰ ਵਧਿਆ ਹੈ | ਪ੍ਰਸ਼ਾਸਨ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਘੱਗਰ ਨਦੀ ਤੋਂ ਦੂਰ ਰਹਿਣ |

ਪਿਛਲੀ ਖ਼ਬਰ ਸਵਾਰੀਆਂ ਨੂੰ ਆਟੋ 'ਚ ਬਿਠਾ ਕੇ ਲੁੱਟਣ ਵਾਲੇ ਗਰੋਹ ਦੇ 4 ਮੈਂਬਰ ਗਿ੍ਫ਼ਤਾਰ <br/> ਅਗਲੀ ਖ਼ਬਰ ਭਾਰੀ ਮੀਂਹ ਕਾਰਨ ਖੋਲ੍ਹਣੇ ਪਏ ਸੁਖਨਾ ਝੀਲ ਦੇ ਫਲੱਡ ਗੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।