22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਸੈਕਟਰ-49 'ਚ ਘੋੜਾ ਗੱਡੀ ਕਾਰਨ ਹੋਇਆ ਹਾਦਸਾ ਮਾਮਲਾ ਦਰਜ

ਅਜੀਤ ਡੈਸਕ 30-08-2025
ਚੰਡੀਗੜ੍ਹ, 29 ਅਗਸਤ (ਕਪਿਲ ਵਧਵਾ)- ਚੰਡੀਗੜ੍ਹ ਦੇ ਸੈਕਟਰ-49 ਤੋਂ ਸੜਕ ਹਾਦਸੇ ਦੀ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਘੋੜਾ ਗੱਡੀ ਨਾਲ ਹੋਏ ਹਾਦਸੇ 'ਚ ਨੇਪਾਲ ਦੇ ਰਹਿਣ ਵਾਲੇ ਇਕ ਵਿਅਕਤੀ ਦੀ ਮੌਤ ਹੋ ਗਈ | ਪੁਲਿਸ ਨੇ ਕਰਵਾਈ ਕਰਦਿਆਂ ਬੀ. ਐਨ. ਐੱਸ. ਦੀ ਧਾਰਾ 281, 125(ਏ), 106(1), ਅਤੇ 291 ਤਹਿਤ ਥਾਣਾ ਸੈਕਟਰ-49 ਵਿਚ ਯਾਸ਼ੀਨ ਖ਼ਾਨ ਵਾਸੀ ਡਿਸਪੈਂਸਰੀ ਚੌਂਕ ਸੈਕਟਰ-49 ਵਿਰੁੱਧ ਦਰਜ ਕੀਤੀ ਹੈ | ਸ਼ਿਕਾਇਤਕਰਤਾ ਵਿਨੋਦ ਸ਼ਰਮਾ, ਵਾਸੀ ਮੌਲੀ ਜਾਗਰਾਂ ਅਨੁਸਾਰ ਇਹ ਹਾਦਸਾ 28 ਅਗਸਤ ਨੂੰ ਵਾਪਰਿਆ ਸੀ, ਜਦੋਂ ਸ਼ਿਕਾਇਤਕਰਤਾ ਅਤੇ ਉਸ ਦਾ ਸਾਥੀ ਮੋਟਰਸਾਈਕਲ 'ਤੇ ਬੈਠ ਕੇ ਕਿਤੇ ਜਾ ਰਹੇ ਸਨ | ਇਸ ਦੌਰਾਨ ਉਨ੍ਹਾਂ ਨੂੰ ਪਿੱਛੇ ਤੋਂ ਘੋੜਾ ਗੱਡੀ ਨੇ ਅਚਾਨਕ ਟੱਕਰ ਮਾਰੀ, ਜਿਸ ਤੋਂ ਬਾਅਦ ਗੰਭੀਰ ਸੱਟਾਂ ਲੱਗੀਆਂ ਸਨ | ਦੋਵਾਂ ਨੂੰ ਤੁਰੰਤ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਸੈਕਟਰ-32 ਵਿਖੇ ਲਿਜਾਇਆ ਗਿਆ, ਜਿੱਥੇ ਨੇਪਾਲ ਦੇ ਰਹਿਣ ਵਾਲੇ ਮਜ਼ਦੂਰ ਦੀ ਇਲਾਜ ਦੌਰਾਨ ਮੌਤ ਹੋ ਗਈ | ਪੁਲਿਸ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਘੋੜਾ ਗੱਡੀ ਚਾਲਕ ਨੂੰ ਘਟਨਾ ਤੋਂ ਤੁਰੰਤ ਬਾਅਦ ਗਿ੍ਫ਼ਤਾਰ ਕਰ ਲਿਆ ਗਿਆ | ਸ਼ੁਰੂਆਤੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਘੋੜਾ ਅਚਾਨਕ ਬੇਕਾਬੂ ਹੋ ਗਿਆ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ | ਇਸ ਮਾਮਲੇ ਵਿਚ ਮੁਲਜ਼ਮ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ |

ਪਿਛਲੀ ਖ਼ਬਰ 13 ਦੇਸ਼ਾਂ ਦੇ ਵਫ਼ਦ ਵਲੋਂ ਮੁਹਾਲੀ ਦੇ 'ਆਮ ਆਦਮੀ ਕਲੀਨਿਕ' ਦਾ ਦੌਰਾ <br/> ਅਗਲੀ ਖ਼ਬਰ ਫੇਜ਼-11 'ਚ ਭਾਰੀ ਬਰਸਾਤ ਤੋਂ ਬਾਅਦ ਲੋਕਾਂ ਦੇ ਘਰਾਂ 'ਚ ਦਾਖ਼ਲ ਹੋਏ ਬਰਸਾਤੀ ਪਾਣੀ ਨੇ ਕੀਤਾ ਭਾਰੀ ਨੁਕਸਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।