22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

13 ਦੇਸ਼ਾਂ ਦੇ ਵਫ਼ਦ ਵਲੋਂ ਮੁਹਾਲੀ ਦੇ 'ਆਮ ਆਦਮੀ ਕਲੀਨਿਕ' ਦਾ ਦੌਰਾ <br/>

ਅਜੀਤ ਡੈਸਕ 30-08-2025
ਐੱਸ. ਏ. ਐੱਸ. ਨਗਰ, 29 ਅਗਸਤ (ਪ੍ਰੋ. ਅਵਤਾਰ ਸਿੰਘ)-ਪੰਜਾਬ ਦੇ 'ਆਮ ਆਦਮੀ ਕਲੀਨਿਕਾਂ' ਦੀ ਆਲਮੀ ਪ੍ਰਸਿੱਧੀ ਦੀ ਪ੍ਰਤੱਖ ਮਿਸਾਲ ਅੱਜ ਉਦੋਂ ਵੇਖਣ ਨੂੰ ਮਿਲੀ ਜਦ 13 ਦੇਸ਼ਾਂ ਦੇ 30 ਨੁਮਾਇੰਦਿਆਂ ਨੇ ਸਥਾਨਕ ਫੇਜ਼-7 ਦੇ 'ਆਮ ਆਦਮੀ ਕਲੀਨਿਕ' ਵਿਚ ਫੇਰੀ ਪਾਈ | ਇਹ ਨੁਮਾਇੰਦੇ ਆਮ ਆਦਮੀ ਕਲੀਨਿਕਾਂ ਦੀ ਕਾਰਜ-ਪ੍ਰਣਾਲੀ ਨੂੰ ਨੇੜਿਓ ਵੇਖਣ ਅਤੇ ਸਮਝਣ ਲਈ ਉਚੇਚੇ ਤੌਰ 'ਤੇ ਇਥੇ ਪੁੱਜੇ | ਇਸ ਮੌਕੇ ਉਨ੍ਹਾਂ ਕਲੀਨਿਕ 'ਚ ਆਉਣ ਵਾਲੇ ਮਰੀਜ਼ਾਂ, ਉਨ੍ਹਾਂ ਨੂੰ ਦਿੱਤੀਆਂ ਜਾਂਦੀਆਂ ਸਿਹਤ ਸੇਵਾਵਾਂ, ਕਲੀਨਿਕ ਦੇ ਬੁਨਿਆਦੀ ਢਾਂਚੇ, ਜਾਂਚ, ਇਲਾਜ ਪ੍ਰਣਾਲੀ ਅਤੇ ਦਵਾਈਆਂ ਆਦਿ ਬਾਰੇ ਗਹੁ ਨਾਲ ਜਾਣਿਆ ਅਤੇ ਕਾਫ਼ੀ ਪ੍ਰਭਾਵਿਤ ਵੀ ਹੋਏ | ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਗਿਰੀਸ਼ ਡੋਗਰਾ ਅਤੇ ਮਨਜੋਤ ਸਿੰਘ ਰਾਜ ਨੋਡਲ ਅਧਿਕਾਰੀ (ਈ-ਗਵਰਨੈਂਸ) ਨੇ ਉਨ੍ਹਾਂ ਦੇ ਹਰ ਸਵਾਲ ਦਾ ਤਸੱਲੀਬਖ਼ਸ਼ ਜਵਾਬ ਦਿੱਤਾ ਅਤੇ ਕਲੀਨਿਕਾਂ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਸਾਂਝੀ ਕੀਤੀ | ਡਾ. ਡੋਗਰਾ ਨੇ ਦੱਸਿਆ ਕਿ ਅੰਤਰਰਾਸ਼ਟਰੀ ਪ੍ਰਤੀਨਿਧੀਆਂ ਲਈ ਵਿਸ਼ੇਸ਼ ਪ੍ਰੋਗਰਾਮ-ਡਿਜੀਟਲ ਹੈਲਥ ਤਹਿਤ ਇਹ ਭਾਗੀਦਾਰ ਆਮ ਆਦਮੀ ਕਲੀਨਿਕ ਵਿਚ ਪੁੱਜੇ ਹਨ | ਇਹ ਪ੍ਰੋਗਰਾਮ ਸੀ. ਡੈੱਕ ਮੁਹਾਲੀ ਵਲੋਂ ਭਾਰਤ ਸਰਕਾਰ ਦੇ ਵਿਦੇਸ਼ ਮਾਮਲੇ ਮੰਤਰਾਲਾ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ | ਇਸ ਪ੍ਰੋਗਰਾਮ 'ਚ 13 ਦੇਸ਼ਾਂ ਜਿਵੇਂ ਇਕੁਆਡੋਰ, ਈਥੀਓਪੀਆ, ਘਾਨਾ, ਕੈਨਿਆ, ਮਲਾਵੀ, ਮੌਰੀਸ਼ਸ, ਨਾਈਜੀਰੀਆ, ਰਵਾਂਡਾ, ਤਾਜੀਕਿਸਤਾਨ, ਯੂਗਾਂਡਾ, ਉਜ਼ਬੇਕਿਸਤਾਨ, ਜ਼ਾਂਬੀਆ ਅਤੇ ਜ਼ਿੰਬਾਬਵੇ ਆਦਿ ਤੋਂ 30 ਅੰਤਰਰਾਸ਼ਟਰੀ ਭਾਗੀਦਾਰਾਂ ਨੇ ਹਿੱਸਾ ਲਿਆ | ਇਸ ਵਫ਼ਦ 'ਚ ਡਾਕਟਰ, ਨਰਸਾਂ, ਕੌਮੀ ਸਿਹਤ ਨਿਰਦੇਸ਼ਕਾਂ, ਸਿੱਖਿਆਕਾਰਾਂ ਅਤੇ ਆਈ. ਟੀ. ਸਹਾਇਕ ਕਰਮਚਾਰੀਆਂ ਵਰਗੇ ਵੱਖ-ਵੱਖ ਖੇਤਰਾਂ ਨਾਲ ਸੰਬੰਧਤ ਪੇਸ਼ੇਵਰ ਸ਼ਾਮਿਲ ਸਨ | ਇਸ ਮੌਕੇ ਵਫ਼ਦ ਨੇ ਡਾ. ਤਾਨਿਆ ਗ੍ਰੋਵਰ (ਮੈਡੀਕਲ ਅਫ਼ਸਰ), ਫਾਰਮੇਸੀ ਅਧਿਕਾਰੀ ਅਤੇ ਕਲੀਨਿਕਲ ਅਸਿਸਟੈਂਟਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਸਿਸਟਮ ਨੂੰ ਰੀਅਲ ਟਾਈਮ 'ਚ ਵਰਤ ਕੇ ਤਜ਼ਰਬਾ ਹਾਸਲ ਕੀਤਾ | ਵਫ਼ਦ ਨੇ ਪੰਜਾਬ ਸਰਕਾਰ ਵਲੋਂ ਪ੍ਰਾਇਮਰੀ ਸਿਹਤ ਢਾਂਚੇ ਨੂੰ ਮਜ਼ਬੂਤ ਬਣਾਉਣ ਦੇ ਯਤਨਾਂ ਦੀ ਖੂਬ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਨਾਲ ਸੈਕੰਡਰੀ ਅਤੇ ਟਰਸ਼ਰੀ ਹੈਲਥਕੇਅਰ ਸਿਸਟਮਾਂ 'ਤੇ ਭਾਰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ |

ਪਿਛਲੀ ਖ਼ਬਰ ਮੋਰਨੀ ਦੇ ਪਿੰਡ ਪਲਾਸਰਾ 'ਚ ਬਦਲ ਫਟਣ ਕਾਰਨ ਹੋਇਆ ਭਾਰੀ ਨੁਕਸਾਨ <br/> ਅਗਲੀ ਖ਼ਬਰ ਸੈਕਟਰ-49 'ਚ ਘੋੜਾ ਗੱਡੀ ਕਾਰਨ ਹੋਇਆ ਹਾਦਸਾ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।