22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਮੋਰਨੀ ਦੇ ਪਿੰਡ ਪਲਾਸਰਾ 'ਚ ਬਦਲ ਫਟਣ ਕਾਰਨ ਹੋਇਆ ਭਾਰੀ ਨੁਕਸਾਨ <br/>

ਅਜੀਤ ਡੈਸਕ 30-08-2025
ਪੰਚਕੂਲਾ, 29 ਅਗਸਤ (ਕਪਿਲ)-ਪੰਚਕੂਲਾ ਦੇ ਮੋਰਨੀ ਬਲਾਕ 'ਚ ਪੈਂਦੇ ਪਿੰਡ ਪਲਾਸਰਾ 'ਚ ਬੱਦਲ ਫਟਣ ਨਾਲ ਭਾਰੀ ਨੁਕਸਾਨ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਸਥਾਨਕ ਨਿਵਾਸੀਆਂ ਦੇ ਮੁਤਾਬਕ ਇਹ ਘਟਨਾ ਇੰਨੀ ਤੇਜ਼ੀ ਨਾਲ ਵਾਪਰੀ ਕਿ ਲੋਕਾਂ ਨੂੰ ਸੰਭਲਣ ਦਾ ਵੀ ਮੌਕਾ ਨਹੀਂ ਮਿਲਿਆ | ਨਾਲਿਆਂ 'ਚ ਪਾਣੀ ਜ਼ਿਆਦਾ ਆਉਣ ਨਾਲ ਸੜਕਾਂ ਟੁੱਟ ਗਈਆਂ ਅਤੇ ਪਿੰਡ ਦਾ ਸੰਪਰਕ ਹੋਰਨਾਂ ਖੇਤਰਾਂ ਨਾਲੋਂ ਟੁੱਟ ਗਿਆ | ਪਿੰਡ ਵਾਸੀਆਂ ਨੇ ਸਰਕਾਰ ਤੋਂ ਤੁਰੰਤ ਮੁਆਵਜ਼ੇ ਅਤੇ ਸਥਾਈ ਹੱਲ ਦੀ ਮੰਗ ਕੀਤੀ ਹੈ | ਇਸ ਦੇ ਨਾਲ ਹੀ ਪੰਚਕੂਲਾ ਤੋਂ ਹੋ ਕੇ ਗੁਜਰਨ ਵਾਲੀ ਬਰਸਾਤੀ ਨਦੀ 'ਚ ਘੱਗਰ ਦੇ ਪਾਣੀ ਦਾ ਪੱਧਰ ਵਧਣ ਕਾਰਨ ਪਾਣੀ ਦਾ ਵਹਾਅ ਜ਼ਿਆਦਾ ਹੋ ਗਿਆ ਹੈ | ਪਹਾੜੀ ਖੇਤਰ ਮੋਰਨੀ 'ਚ ਤੇਜ ਬਰਸਾਤ ਕਾਰਨ ਹੀ ਘੱਗਰ 'ਚ ਪਾਣੀ ਦਾ ਪੱਧਰ ਵਧਿਆ ਹੈ | ਪ੍ਰਸ਼ਾਸਨ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਘੱਗਰ ਨਦੀ ਤੋਂ ਦੂਰ ਰਹਿਣ |

ਪਿਛਲੀ ਖ਼ਬਰ ਐਪਿਕ ਰੀਅਲ ਵੈਂਚਰਸ ਰੀਅਲ ਅਸਟੇਟ ਐਡਵਾਈਜ਼ਰੀ ਅਤੇ ਕੰਸਲਟਿੰਗ ਵਿਚ 'ਐਮਰਜਿੰਗ ਸਟਾਰਟਅੱਪ ਆਫ਼ ਦਿ ਈਅਰ' ਪੁਰਸਕਾਰ ਨਾਲ ਸਨ... ਅਗਲੀ ਖ਼ਬਰ 13 ਦੇਸ਼ਾਂ ਦੇ ਵਫ਼ਦ ਵਲੋਂ ਮੁਹਾਲੀ ਦੇ 'ਆਮ ਆਦਮੀ ਕਲੀਨਿਕ' ਦਾ ਦੌਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।