26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਪ੍ਰਧਾਨ ਮੰਤਰੀ ਦੇ ਅਪਮਾਨ 'ਤੇ ਭਾਜਪਾ ਯੁਵਾ ਮੋਰਚਾ ਵਲੋਂ ਕਾਂਗਰਸ ਭਵਨ ਦਾ ਘਿਰਾਓ <br/>

ਚੰਡੀਗੜ੍ਹ ਭਾਜਪਾ ਯੁਵਾ ਮੋਰਚਾ ਦੇ ਵਰਕਰ ਸੈਕਟਰ 34 'ਚ ਵਿਰੋਧ ਪ੍ਰਦਰਸ਼ਨ ਕਰਦੇ ਹੋਏ | ਤਸਵੀਰਾਂ : ਕਮਲਜੀਤ ਸਿੰਘ<br/> 31-08-2025

ਚੰਡੀਗੜ੍ਹ , 30 ਅਗਸਤ (ਅਜਾਇਬ ਸਿੰਘ ਔਜਲਾ)-ਚੰਡੀਗੜ੍ਹ 'ਚ ਭਾਰਤੀ ਜਨਤਾ ਯੁਵਾ ਮੋਰਚਾ ਵਲੋਂ ਇਕ ਵੱਡਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ | ਇਹ ਪ੍ਰਦਰਸ਼ਨ ਰਾਹੁਲ ਗਾਂਧੀ ਅਤੇ ਉਸ ਦੀ ਪਾਰਟੀ ਦੇ ਨੇਤਾਵਾਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਮਾਤਾ ਖਿਲਾਫ਼ ਅਪਸ਼ਬਦ ਬੋਲਣ ਦੇ ਵਿਰੋਧ 'ਚ ਕੀਤਾ ਗਿਆ | ਵਿਰੋਧ ਪ੍ਰਦਰਸ਼ਨ ਭਾਜਪਾ ਦਫ਼ਤਰ ਸੈਕਟਰ 33 ਕਲਮ ਤੋਂ ਸ਼ੁਰੂ ਹੋ ਕੇ ਕਾਂਗਰਸ ਭਵਨ ਦੇ ਘਿਰਾਓ ਵੱਲ ਵਧਿਆ | ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਭਾਜਪਾ ਚੰਡੀਗੜ੍ਹ ਪ੍ਰਦੇਸ਼ ੍ਰਪਧਾਨ ਜਿਤਿੰਦਰ ਪਾਲ ਮਲਹੋਤਰਾ ਨੇ ਕੀਤੀ | ਇਸ ਮੌਕੇ ਜਨਰਲ ਸਕੱਤਰ ਰਾਮਵੀਰ ਭੱਟੀ, ਸੰਜੀਵ ਰਾਣਾ, ਪ੍ਰਦੇਸ਼ ਮੀਡੀਆ ਇੰਚਾਰਜ ਰਵੀ ਰਾਵਤ ਅਤੇ ਯੁਵਾ ਮੋਰਚਾ ਇੰਚਾਰਜ ਰਮੇਸ਼ ਸਹੋਰ ਵੀ ਮੌਜੂਦ ਰਹੇ | ਪ੍ਰਦਰਸ਼ਨ ਦੀ ਅਗਵਾਈ ਯੁਵਾ ਮੋਰਚਾ ਜਲਰਲ ਸਕੱਤਰ ਪ੍ਰੀਆ ਪਾਸਵਾਨ, ਸ਼ਾਨੂ ਦੁਬੇ, ਉਪ ਪ੍ਰਧਾਨ ਅਭੈ ਝਾ, ਸਚਿਨ, ਖੁਸ਼ਬੂ ਵਰਮਾ, ਮਨੋਜ ਚੌਧਰੀ, ਮੁਕੇਸ਼ ਮਹੇਰਾ, ਸੁਖਰਾਜ ਗਿੱਲ, ਮੀਡੀਆ ਇੰਚਾਰਜ ਮਾਨਸੀ ਪੁੰਡਿਰ, ਵਿਧਾਇਕ ਬਗੀਆ, ਵਿਸ਼ਾਲ ਸੈਣੀ, ਜ਼ਿਲਾ ਅਧਿਅਕਸ਼ ਨਿੱਕੂ ਪਾਂਡੇ, ਆਦਿਤਿਆ ਸ਼ਰਮਾ, ਰਿਤਿਕ ਸ਼ੁਕਲਾ ਸਮੇਤ ਹੋਰ ਅਧਿਕਾਰੀਆਂ ਨੇ ਕੀਤੀ | ਇਸ ਮੌਕੇ ਲਗਭਗ 400 ਕਾਰਕੁਨ ਹਾਜ਼ਰ ਰਹੇ ਜਿਨ੍ਹਾਂ ਨੇ ਕਾਂਗਰਸ ਦੀ ਮਰਿਆਦਾ ਵਿਹੀਣ ਰਾਜਨੀਤੀ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਵਿਰੋਧਕਾਰੀਆਂ ਨੇ ਰਾਹੁਲ ਗਾਂਧੀ ਦਾ ਪੁਤਲਾ ਸਾੜ ਕੇ ਆਪਣਾ ਵਿਰੋਧ ਦਰਜ ਕਰਵਾਇਆ | ਯੁਵਾ ਮੋਰਚਾ ਦੇ ਅਧਿਕਾਰੀਆਂ ਨੇ ਕਿਹਾ ਕਿ ਕਾਂਗਰਸ ਨੇਤਾਵਾਂ ਦਾ ਇਹ ਵਰਤਾਅ ਸਿਰਫ਼ ਪ੍ਰਧਾਨ ਮੰਤਰੀ ਹੀ ਨਹੀਂ ਸਗੋਂ ਪੂਰੇ ਦੇਸ਼ ਦਾ ਅਪਮਾਨ ਹੈ | ਪ੍ਰਧਾਨ ਜਿਤਿੰਦਰ ਪਾਲ ਮਲਹੋਤਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਉਹਨਾਂ ਦੀ ਮਾਤਾ ਖਿਲਾਫ਼ ਅਪਮਾਨਜਨਕ ਭਾਸ਼ਾ ਕਾਂਗਰਸ ਦੀ ਮਾੜੀ ਸੋਚ ਨੂੰ ਦਰਸਾਉਂਦੀ ਹੈ | ਕਾਂਗਰਸ ਲਗਾਤਾਰ ਲੋਕਤਾਂਤਰਿਕ ਮੁੱਲਾਂ ਦਾ ਹਨਨ ਕਰ ਰਹੀ ਹੈ ਅਤੇ ਲੋਕ ਕਦੇ ਵੀ ਇਸ ਵਰਤਾਅ ਨੂੰ ਮਾਫ਼ ਨਹੀਂ ਕਰਨਗੇ |

ਪਿਛਲੀ ਖ਼ਬਰ ਦੂਸਰਾ ਪੈਰਾ ਚੰਡੀਗੜ੍ਹ ਯੋਗਆਸਨ ਮੁਕਾਬਲਾ ਗਰਿੱਡਤਾ ਵਿਖੇ ਕਰਵਾਇਆ ਅਗਲੀ ਖ਼ਬਰ ਜਿਊਲਰ ਹਮਲੇ ਪਿੱਛੇ ਗੈਂਗਸਟਰ ਲਖਬੀਰ ਲੰਡਾ ਦਾ ਹੱਥ, ਮੁੱਖ ਸ਼ੂਟਰ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।