25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਸੇਵਾ ਦੇ ਨਾਂਅ 'ਤੇ ਮੇਵਾ ਲੁੱਟਣ ਵਾਲੇ ਰਾਜਸੀ ਆਗੂ ਪਹਿਲਾਂ ਵੀ ਇਥੇ ਹੀ ਸਨ : ਬੜੌਦੀ <br/>

ਅਜੀਤ ਡੈਸਕ 20-09-2025
ਮਾਜਰੀ, 19 ਸਤੰਬਰ (ਕੁਲਵੰਤ ਸਿੰਘ ਧੀਮਾਨ)-ਭਾਜਪਾ ਆਗੂ ਰਾਣਾ ਰਣਜੀਤ ਸਿੰਘ ਗਿੱਲ ਜੇਕਰ ਵਿਧਾਨ ਸਭਾ ਹਲਕਾ ਖਰੜ ਨੂੰ ਦਿਲੋਂ ਪਿਆਰ ਕਰਦੇ ਹਨ ਤਾਂ ਫ਼ਿਰ ਉਹ ਕੇਂਦਰ ਤੋਂ ਪੰਜਾਬ ਦੇ ਵਿਕਾਸ ਕਾਰਜਾਂ ਲਈ ਫ਼ੰਡ ਲੈ ਕੇ ਆਉਣ, ਨਾ ਕਿ ਹਲਕਾ ਖਰੜ ਦੀਆਂ ਸੜਕਾਂ 'ਤੇ ਪ੍ਰੀਮਿਕਸ ਦੀ ਥਾਂ 'ਤੇ ਗਟਕਾ ਤੇ ਮਿੱਟੀ ਪਾ ਕੇ ਸੜਕਾਂ ਦੇ ਆਰਜ਼ੀ ਤੌਰ 'ਤੇ ਟੋਏ ਭਰਕੇ ਲੋਕਾਂ ਨੂੰ ਮੂਰਖ ਬਣਾਉਣ | ਉਨ੍ਹਾਂ ਕਿਹਾ ਕਿ ਰਾਣਾ ਗਿੱਲ ਕੇਂਦਰ ਸਰਕਾਰ ਤੋਂ ਫ਼ੰਡ ਲਿਆ ਕੇ ਸੜਕਾਂ 'ਤੇ ਪ੍ਰੀਮਿਕਸ ਪਾ ਕੇ ਇਨ੍ਹਾਂ ਦੀ ਪੱਕੇ ਤੌਰ 'ਤੇ ਮੁਰੰਮਤ ਕਰਵਾ ਸਕਦੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਅਕਾਲੀ ਦਲ ਅੰਮਿ੍ਤਸਰ ਦੇ ਜ਼ਿਲ੍ਹਾ ਜਨਰਲ ਸਕੱਤਰ ਹਰਮੇਸ਼ ਸਿੰਘ ਬੜੌਦੀ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨਾਲਾਇਕੀ ਕਾਰਨ ਹੋਰਨਾਂ ਪਾਰਟੀਆਂ ਦੇ ਆਗੂ ਸੜਕਾਂ ਨੂੰ ਲੈ ਕੇ ਰਾਜਨੀਤੀ ਕਰ ਰਹੇ ਤੇ ਉਹ ਸਿਰਫ ਗਰੈਵਲ ਪਾ ਕੇ ਰੋਜ਼ਾਨਾ ਫੋਟੋਆਂ ਖਿਚਵਾ ਕੇ ਅਖ਼ਬਾਰਾਂ 'ਚ ਖ਼ਬਰਾਂ ਲਗਵਾ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਿਸਾਨੀ ਸੰਘਰਸ਼ ਨੂੰ ਹਾਲੇ ਤੱਕ ਯਾਦ ਰੱਖੀ ਬੈਠੇ ਹਨ | ਉਨ੍ਹਾਂ ਕਿਹਾ ਕਿ ਸੇਵਾ ਦੇ ਨਾਂਅ 'ਤੇ ਮੇਵਾ ਲੁੱਟਣ ਵਾਲੇ ਆਗੂ ਪਹਿਲਾਂ ਵੀ ਇਥੇ ਹੀ ਸਨ, ਪਰ ਪਹਿਲਾਂ ਉਨ੍ਹਾਂ ਅਜਿਹਾ ਕਿਉਂ ਨਹੀਂ ਕੀਤਾ | ਬੜੌਦੀ ਨੇ ਕਿਹਾ ਕਿ ਖਰੜ ਵਿਧਾਨ ਸਭਾ ਹਲਕੇ ਦੀਆਂ ਸੜਕਾਂ ਦੀ ਹਾਲਤ ਬੇਹੱਦ ਖ਼ਰਾਬ ਹੋਈ ਪਈ ਹੈ ਅਤੇ ਸੜਕਾਂ ਦਾ ਸੁਧਾਰ ਸਰਕਾਰੀ ਪੈਸੇ ਤੋਂ ਬਿਨਾਂ ਹੋਣਾ ਲਗਭਗ ਅਸੰਭਵ ਹੈ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਦੀ ਨਾਲਾਇਕੀ ਕਾਰਨ ਵਿਧਾਨ ਸਭਾ ਹਲਕਾ ਖਰੜ ਵਿਕਾਸ ਪੱਖੋਂ ਪੂਰੀ ਤਰ੍ਹਾਂ ਪਛੜ ਚੁੱਕਾ ਹੈ ਅਤੇ ਕੇਂਦਰ ਦੀ ਭਾਜਪਾ ਸਰਕਾਰ ਜਿਥੇ ਪੰਜਾਬ ਦੇ ਫ਼ੰਡ ਰੋਕੀ ਬੈਠੀ ਹੈ, ਉਥੇ ਹੀ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਪੰਜਾਬ ਦੇ ਹਿੱਤ ਵਿਚ ਕੁਝ ਵੀ ਨਹੀਂ ਕਰ ਰਹੀ, ਉਲਟਾ ਪੰਜਾਬੀਆਂ ਨੂੰ ਜਲੀਲ ਕੀਤਾ ਜਾ ਰਿਹਾ ਹੈ ਅਤੇ ਸਿੱਧੇ ਜਾਂ ਅਸਿੱਧੇ ਢੰਗ ਨਾਲ ਸਿੱਖ ਮਸਲਿਆਂ 'ਚ ਦਖ਼ਲਅੰਦਾਜੀ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਜਲਦ ਹੀ ਪੰਜਾਬ ਦੇ ਹਿੱਤਾਂ ਲਈ ਮਹੱਤਵਪੂਰਨ ਕਦਮ ਉਠਾਏਗੀ ਭਾਜਪਾ ਸਰਕਾਰ- ਉੱਭਾ ਅਗਲੀ ਖ਼ਬਰ ਸੈਕਟਰ-109 ਵਿਖੇ ਲੁਟੇਰਿਆਂ ਨੇ ਪੱਥਰਾਂ ਤੇ ਬੋਤਲਾਂ ਨਾਲ ਇਕ ਵਿਅਕਤੀ 'ਤੇ ਕੀਤਾ ਹਮਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।