25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਪੀ.ਜੀ.ਆਈ. ਚੰਡੀਗੜ੍ਹ 'ਚ ਰਾਸ਼ਟਰੀ ਹੇਮਾਟੋਲੋਜੀ ਕੁਇਜ਼ ਅਤੇ ਸਿਖਲਾਈ ਵਰਕਸ਼ਾਪ ਲਗਾਈ <br/>

ਅਜੀਤ ਡੈਸਕ 20-09-2025
ਚੰਡੀਗੜ੍ਹ, 19 ਸਤੰਬਰ (ਮਾਰਕੰਡਾ)- ਪੀ.ਜੀ.ਆਈ.ਐਮ.ਈ.ਆਰ ਚੰਡੀਗੜ੍ਹ ਦੇ ਹੇਮਾਟੋਲੋਜੀ ਵਿਭਾਗ ਨੇ ਇੰਡੀਅਨ ਸੋਸਾਇਟੀ ਆਫ਼ ਹੇਮਾਟੋਲੋਜੀ ਦੇ ਨੈਸ਼ਨਲ ਕੁਇਜ਼ ਦੇ ਜ਼ੋਨਲ ਰਾਊਾਡ ਦੇ ਨਾਲ ਇੱਕ ਐਡਵਾਂਸਡ ਜੈਨੇਟਿਕ ਡਾਇਗਨਾਸਟਿਕ ਟੈਸਟ 'ਤੇ ਇਕ ਸਿਖਲਾਈ ਵਰਕਸ਼ਾਪ ਲਗਾਈ ਗਈ | ਵਰਕਸ਼ਾਪ ਵਿਚ ਪੀ.ਜੀ.ਆਈ ਦੇ ਮਾਹਿਰਾਂ ਦੁਆਰਾ ਡੀ.ਐਨ.ਏ ਸੀਕੁਐਂਸਿੰਗ ਵਿਚ ਮੈਡੀਕਲ ਡਾਕਟਰਾਂ, ਪੋਸਟ ਗ੍ਰੈਜੂਏਟ ਵਿਦਿਆਰਥੀਆਂ, ਖੋਜ ਵਿਦਵਾਨਾਂ ਅਤੇ ਫੈਕਲਟੀ ਮੈਂਬਰਾਂ ਸਮੇਤ 80 ਤੋਂ ਵੱਧ ਭਾਗੀਦਾਰਾਂ ਨੇ ਸਿਖਲਾਈ ਲੈਤੀ | ਇਸ ਵਿਚ ਏਮਜ਼ ਰਿਸ਼ੀਕੇਸ਼, ਏਮਜ਼ ਬਠਿੰਡਾ, ਹੋਮੀ ਭਾਭਾ ਕੈਂਸਰ ਹਸਪਤਾਲ ਮੁੱਲਾਂਪੁਰ ਅਤੇ ਅੰਬਾਲਾ ਸਿਵਲ ਹਸਪਤਾਲ (ਇੱਕ ਮਨੋਨੀਤ ਕੈਂਸਰ ਇਲਾਜ ਕੇਂਦਰ) ਦੇ ਫੈਕਲਟੀ ਮੈਂਬਰਾਂ ਨੇ ਹਿੱਸਾ ਲੈਤਾ | ਆਈ.ਐਸ.ਐਚ.ਬੀ.ਟੀ ਦੁਆਰਾ ਨੈਸ਼ਨਲ ਹੇਮਾਟੋਲੋਜੀ ਕੁਇਜ਼ ਦੇ ਜ਼ੋਨਲ ਰਾਊਾਡ ਵਿਚ ਉੱਤਰੀ ਭਾਰਤ ਦੇ ਪ੍ਰਮੁੱਖ ਸੰਸਥਾਨਾਂ ਜਿਨ੍ਹਾਂ ਵਿਚ ਸ਼ੇਰ-ਏ-ਕਸ਼ਮੀਰ ਇੰਸਟੀਚਿਊਟ ਸ੍ਰੀਨਗਰ, ਏਮਜ਼ ਰਿਸ਼ੀਕੇਸ਼, ਪੀ.ਜੀ.ਆਈ ਚੰਡੀਗੜ੍ਹ, ਏਮਜ਼ ਬਠਿੰਡਾ ਅਤੇ ਐਮ.ਐਮ.ਆਈ.ਐਮ.ਐਸ.ਆਰ ਸੋਲਨ ਨੇ ਉਤਸ਼ਾਹੀ ਭਾਗੀਦਾਰੀ ਵੇਖੀ | ਇਨ੍ਹਾਂ ਪ੍ਰਤੀਯੋਗੀ ਵਿਚੋਂ ਏਮਜ਼ ਰਿਸ਼ੀਕੇਸ਼ ਨੂੰ ਜੇਤੂ ਐਲਾਨਿਆ | ਜਦਕਿ ਪੀ.ਜੀ.ਆਈ ਚੰਡੀਗੜ੍ਹ ਨੂੰ ਉਪ ਜੇਤੂ ਐਲਾਨ ਦਿੱਤਾ |

ਪਿਛਲੀ ਖ਼ਬਰ ਸਰਕਾਰ ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ਼੍ਰੇਣੀਆਂ ਦੇ ਮੁੱਦਿਆਂ ਦੇ ਹੱਲ ਲਈ ਸਰਗਰਮੀ ਨਾਲ ਕਰ ਰਹੀ ਕੰਮ-ਚੀਮਾ <br/> ਅਗਲੀ ਖ਼ਬਰ ਉਦੈਵੀਰ ਸਿੰਘ ਜੌਹਲ ਨੇ ਨੈਸ਼ਨਲ ਸੇਲਿੰਗ ਚੈਂਪੀਅਨਸ਼ਿਪ 'ਚ ਜਿੱਤਿਆ ਸੋਨ ਤਗਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।