25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਐਸੋਸੀਏਟ ਪ੍ਰੋਫੈਸਰ ਨਿਪਾਲ 'ਚ ਹੋਣ ਵਾਲੇ ਅੰਤਰਰਾਸ਼ਟਰੀ ਗੋਲਮੇਜ਼ ਕਾਨਫਰੰਸ 'ਚ ਖੋਜ ਭਾਸ਼ਨ ਦੇਣਗੇ

ਅਜੀਤ ਡੈਸਕ 20-09-2025
ਚੰਡੀਗੜ੍ਹ, 19 ਸਤੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅਰਥ ਸ਼ਾਸਤਰ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ. ਨਿਤਿਨ ਅਰੋੜਾ ਨੇ ਅੱਜ ਨੇਪਾਲ ਦੇ ਕਾਠਮੰਡੂ ਵਿਖੇ ਏਸ਼ੀਅਨ ਡਿਵੈਲਪਮੈਂਟ ਬੈਂਕ ਇੰਸਟੀਚਿਊਟ ਜਾਪਾਨ ਦੁਆਰਾ ਕਰਵਾਏ ਅੰਤਰਰਾਸ਼ਟਰੀ ਗੋਲਮੇਜ਼ ਕਾਨਫਰੰਸ ਦੌਰਾਨ ਭਾਰਤ ਵਿਚ ਬੈਂਕ ਨਿਯਮਾਂ ਅਤੇ ਨਿਗਰਾਨੀ ਅਭਿਆਸਾਂ 'ਤੇ ਆਪਣਾ ਖੋਜ ਭਾਸ਼ਣ ਦਿੱਤਾ | ਡਾ. ਨਿਤਿਨ ਨੇ 1 ਤੋਂ 2 ਅਕਤੂਬਰ ਨੂੰ ਹੋਣ ਵਾਲੀ ਗੋਲਮੇਜ਼ ਕਾਨਫਰੰਸ ਦੌਰਾਨ ਭਾਰਤ ਦੀ ਨੁਮਾਇੰਦਗੀ ਕਰਨ ਲਈ ਦੇਸ਼ ਮਾਹਰ ਵਜੋਂ ਸੱਦਾ ਦਿੱਤਾ ਗਿਆ ਹੈ | ਸਾਰੇ ਦੱਖਣੀ ਏਸ਼ੀਆਈ ਦੇਸ਼ਾਂ ਦੇ ਕੇਂਦਰੀ ਬੈਂਕਾਂ ਦੇ ਪ੍ਰਤੀਨਿਧੀਆਂ ਨੂੰ ਹਰੇਕ ਦੇਸ਼ ਤੋਂ ਅਕਾਦਮਿਕ ਵਿਗਿਆਨ 'ਚੋਂ ਇਕ ਚੁਣੇ ਹੋਏ ਖੇਤਰ ਮਾਹਰ ਦੇ ਨਾਲ ਸੱਦਾ ਦਿੱਤਾ ਗਿਆ ਹੈ | ਡਾ. ਅਰੋੜਾ ਨੇ ਭਾਰਤੀ ਬੈਂਕਿੰਗ ਨਿਯਮਾਂ 'ਤੇ ਆਪਣੀ ਖੋਜ ਪੇਸ਼ ਕੀਤੀ ਜੋ ਕਿ 1429 ਪੱਧਰ 'ਤੇ ਦਸਤਾਵੇਜ਼ੀ ਰੂਪ ਵਿਚ ਦਰਜ ਕੀਤੇ ਜਾਣਗੇ | ਉਹ ਕਾਨਫਰੰਸ ਦੌਰਾਨ ਇਕ ਤਕਨੀਕੀ ਸੈਸ਼ਨ ਦੀ ਪ੍ਰਧਾਨਗੀ ਵੀ ਕਰਨਗੇ |


ਪਿਛਲੀ ਖ਼ਬਰ ਜਲਵਾਯੂ ਪਰਿਵਰਤਨ ਲੀਡਰਸ਼ਿਪ ਚੈਲੰਜ ਪ੍ਰਾਜੈਕਟ ਮੁਕਾਬਲੇ 'ਚ ਹੁਸ਼ਿਆਰਪੁਰ ਸਕੂਲ ਦੇ ਵਿਦਿਆਰਥੀਆਂ ਨੇ ਮਾਰੀ ਬਾਜ਼ੀ <br... ਅਗਲੀ ਖ਼ਬਰ ਗੁਰਦੁਆਰਾ ਸਾਹਿਬ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਕੇ ਸੇਵਾਮੁਕਤ ਕਰਮਚਾਰੀ ਵਲੋਂ ਖ਼ੁਦਕੁਸ਼ੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।