ਡੀ.ਏ.ਵੀ. ਪਬਲਿਕ ਸਕੂਲ ਸੈਕਟਰ-8 ਨੇ ਲਾਅਨ ਟੈਨਿਸ ਮੁਕਾਬਲਾ ਜਿੱਤਿਆ
ਅਜੀਤ ਡੈਸਕ
20-09-2025
ਚੰਡੀਗੜ੍ਹ, 19 ਸਤੰਬਰ (ਬਲਜਿੰਦਰ ਸਿੰਘ ਹਾਂਡਾ)- ਯੂ.ਟੀ ਚੰਡੀਗੜ੍ਹ ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਏ ਜਾ ਰਹੇ ਅੰਤਰ ਸਕੂਲ ਟੂਰਨਾਮੈਂਟ ਲਾਅਨ ਟੈਨਿਸ 17 ਸਾਲ ਲੜਕਿਆਂ ਦੇ ਮੁਕਾਬਲਿਆਂ 'ਚ ਡੀ.ਏ.ਵੀ ਪਬਲਿਕ ਸੈਕਟਰ-8 ਨੇ ਪਹਿਲਾਂ ਸਥਾਨ ਸੈਂਟ ਜੌਸ਼ਫ ਸਕੂਲ ਸੈਕਟਰ-44 ਨੇ ਦੂਸਰੇ ਸਥਾਨ ਪ੍ਰਾਪਤ ਕੀਤਾ ਜਦਕਿ ਸੈਂਟ ਸੋਲਜਰ ਸਕੂਲ ਤੀਸਰੇ ਸਥਾਨ 'ਤੇ ਰਿਹਾ | ਲਾਅਨ 17 ਸਾਲਾ ਲੜਕੀਆਂ ਦੇ ਮੁਕਾਬਲਿਆਂ 'ਚ ਸੈਂਟ ਐਨੀਜ਼ ਸਕੂਲ ਸੈਕਟਰ-32, ਰਿਆਨ ਸਕੂਲ ਸੈਕਟਰ-49 ,ਡੀ.ਪੀ.ਐਸ ਸਕੂਲ ਸੈਕਟਰ-40 ਅਤੇ ਵਿਵੇਕ ਹਾਈ ਸਕੂਲ ਸੈਕਟਰ-38 ਦੀਆਂ ਟੀਮਾਂ ਸੈਮੀਫਾਈਨਲ 'ਚ ਪ੍ਰਵੇਸ਼ ਕਰ ਗਈਆਂ | ਇਨ੍ਹਾਂ ਟੀਮਾਂ ਦੇ ਫਾਈਨਲ ਮੁਕਾਬਲੇ ਕੱਲ੍ਹ ਖੇਡੇ ਜਾਣਗੇ |