10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਸ਼ਿਵਾਲਿਕ ਦੀਆਂ ਪਹਾੜੀਆਂ 'ਚ ਵਸਦੇ ਪਿੰਡ ਸੂੰਕ ਵਿਖੇ ਕੁਸ਼ਤੀ ਦੰਗਲ ਕਰਵਾਇਆ <br/>

ਅਜੀਤ ਡੈਸਕ 21-09-2025
ਮੁੱਲਾਂਪੁਰ ਗਰੀਬਦਾਸ, 20 ਸਤੰਬਰ (ਦਿਲਬਰ ਸਿੰਘ ਖੈਰਪੁਰ)-ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ 'ਚ ਵਸੇ ਪਿੰਡ ਸੂੰਕ ਦੀ ਗ੍ਰਾਮ ਪੰਚਾਇਤ ਅਤੇ ਨੌਜਵਾਨ ਸਭਾ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਕੁਸ਼ਤੀ ਦੰਗਲ ਕਰਵਾਇਆ ਗਿਆ | ਇਸ ਮੌਕੇ ਝੰਡੀ ਦੀ ਕੁਸ਼ਤੀ ਲਈ ਪਹਿਲਵਾਨ ਪ੍ਰਦੀਪ ਜ਼ੀਰਕਪੁਰ ਤੇ ਮੇਜਰ ਡੇਰਾ ਬਾਬਾ ਨਾਨਕ ਦਰਮਿਆਨ ਕਰੀਬ 20 ਗਹਿਗੱਚ ਮੁਕਾਬਲਾ ਹੋਇਆ, ਪਰ ਕੋਈ ਨਤੀਜਾ ਨਹੀਂ ਆਇਆ | ਇਸ ਤੋਂ ਬਾਅਦ ਪੁਆਇੰਟਾਂ ਦੇ ਆਧਾਰ 'ਤੇ ਹੋਈ ਕੁਸ਼ਤੀ 'ਚ ਪ੍ਰਦੀਪ ਜ਼ੀਰਕਪੁਰ ਨੇ ਮੇਜਰ ਡੇਰਾ ਬਾਬਾ ਨਾਨਕ ਨੂੰ ਚਿਤ ਕੀਤਾ | ਇਸ ਤੋਂ ਇਲਾਵਾ ਹੋਰਨਾਂ ਦਿਲਚਸਪ ਮੁਕਾਬਲਿਆਂ 'ਚ ਪਹਿਲਵਾਨ ਸਿਮਰਨ ਮਸੌਲ ਨੇ ਗਗਨ ਨੂੰ , ਗੋਲੂ ਚੰਡੀਗੜ੍ਹ ਨੇ ਸੰਨੀ ਰੋਪੜ ਨੂੰ , ਸਾਹਿਲ ਚੰਡੀਗੜ੍ਹ ਨੇ ਪਵਨ ਨੂੰ , ਅਤਿਸ਼ ਮੁੱਲਾਂਪੁਰ ਨੇ ਸਲਮਾਨ ਨੂੰ ਅਤੇ ਯੁਵਰਾਜ ਸਾਰੰਗਪੁਰ ਨੇ ਲਾਲੀ ਨੂੰ ਚਿੱਤ ਕੀਤਾ | ਕੁਸ਼ਤੀ ਦੰਗਲ ਦੌਰਾਨ ਸੰਤ ਮਾਮੂਪੁਰ ਤੇ ਭੂਰਾ ਧਨਾਸ ਨੇ ਰੈਫ਼ਰੀ ਦੀ ਜ਼ਿੰਮੇਵਾਰੀ ਨਿਭਾਈ, ਜਦਕਿ ਰਾਜਤ ਧੀਮਾਨ ਤੇ ਸ਼ਿਵ ਬੈਂਸ ਨੇ ਕੁਮੈਂਟਰੀ ਕੀਤੀ | ਇਸ ਮੌਕੇ ਅਜੀਤ ਸਿੰਘ ਸਾਬਕਾ ਸਰਪੰਚ ਜੌਲੂਵਾਲ (ਹਿਮਾਚਲ ਪ੍ਰਦੇਸ਼) ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਅੰਤ 'ਚ ਮਨਜਿੰਦਰ ਸਿੰਘ ਸਰਪੰਚ, ਬਲਕਾਰ ਸਿੰਘ, ਪਰਮਿੰਦਰ ਸਿੰਘ ਪੰਚ, ਬਲਵਿੰਦਰ ਸਿੰਘ ਪੰਚ, ਮਨਜੀਤ ਸਿੰਘ ਪੰਚ, ਬਬਲੀ ਕੌਰ ਪੰਚ, ਬਲਜਿੰਦਰ ਕੌਰ ਪੰਚ, ਸਾਬਕਾ ਸਰਪੰਚ ਸੁਰਜੀਤ ਸਿੰਘ, ਚਰਨਜੀਤ ਸਿੰਘ, ਨੰਬਰਦਾਰ ਰਵਿੰਦਰ ਸਿੰਘ, ਗੁਰਨਾਮ ਸਿੰਘ, ਬੰਤ ਸਿੰਘ, ਬਾਬਾ ਅਜਮੇਰ ਸਿੰਘ ਤੇ ਹੋਰਨਾਂ ਪਤਵੰਤਿਆਂ ਵਲੋਂ ਜੇਤੂ ਪਹਿਲਵਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ |

ਪਿਛਲੀ ਖ਼ਬਰ ਵਿਧਾਇਕ ਕੁਲਜੀਤ ਰੰਧਾਵਾ ਨੇ ਜਨਤਾ ਦਰਬਾਰ 'ਚ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ <br/> ਅਗਲੀ ਖ਼ਬਰ ਸੀ. ਜੀ. ਸੀ. ਲਾਂਡਰਾਂ ਵਲੋਂ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਚੰਡੀਗੜ੍ਹ ਨਾਲ ਸਮਝੌਤਾ ਸਹੀਬੱਧ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।