ਜਲੰਧਰ, 20 ਸਤੰਬਰ (ਅ. ਬ.)-ਨਿਵੇਸ਼ਕਾਂ ਲਈ ਸੈਕਟਰ 97 ਅਤੇ 98 ਨਿਵੇਸ਼ ਵਾਸਤੇ ਇਕ ਨਵੀਂ ਮਿਸਾਲ ਬਣ ਕੇ ਉਭਰ ਰਿਹਾ ਹੈ | ਰਿਪੋਰਟਾਂ ਦੇ ਅਨੁਸਾਰ ਟਰਾਈ ਸਿਟੀ ਮਾਰਕੀਟ ਵਿੱਚ ਪਿਛਲੇ ਦੋ ਤੋਂ ਤਿੰਨ ਸਾਲਾਂ ਵਿੱਚ ਰੇਟਾਂ ਵਿੱਚ 15 ਤੋਂ 20% ਦਾ ਵਾਧਾ ਦਰਜ ਕੀਤਾ ਗਿਆ ਹੈ | ਇਨਾਂ ਸੈਕਟਰਾਂ ਵਿਚ ਵਿਕਾਸ ਦੀ ਰਫਤਾਰ ਬਹੁਤ ਹੀ ਤੇਜ਼ ਹੋ ਰਹੀ ਹੈ | ਇੱਥੇ ਹਰੇ ਭਰੇ ਪਾਰਕ ਜੋ ਕਿ ਗਮਾਡਾ ਦੀ ਤਰਫ ਬਣਾਏ ਜਾ ਰਹੇ ਹਨ | ਇਥੇ ਨਾਲ ਹੀ ਪੀਆਰ-7 ਸੜਕ ਦੇ ਬਣਨ ਨਾਲ ਜ਼ੀਰਕਪੁਰ ਚੰਡੀਗੜ੍ਹ ਅਤੇ ਪੰਚਕੂਲਾ ਨਾਲ ਕਨੈਕਟ ਹੋਣਾ ਬਹੁਤ ਹੀ ਆਸਾਨ ਹੋ ਗਿਆ ਹੈ | ਇਥੇ ਏਅਰਪੋਰਟ ਅਤੇ ਰੇਲਵੇ ਸਟੇਸ਼ਨ ਬਹੁਤ ਹੀ ਨਜ਼ਦੀਕ ਹਨ¢ ਹੁਣ ਏਅਰਪੋਰਟ ਤੋ ਇੰਟਰਨੈਸ਼ਨਲ ਫਲਾਈਟ ਵੀ ਸ਼ੁਰੂ ਹੋ ਗਈ ਹੈ | ਇਥੇ ਆਈਟੀ ਸੀਟੀ ਜੋ ਕਿ 82-ਏ ਵਿੱਚ ਸਥਿਤ ਹੈ ਬਹੁਤ ਹੀ ਨਜ਼ਦੀਕ ਹੈ ਜਿੱਥੇ ਯੁਵਾ ਵਰਗ ਦੇ ਲਈ ਰੁਜ਼ਗਾਰ ਲੱਭਣਾ ਬਹੁਤ ਹੀ ਆਸਾਨ ਹੋ ਗਿਆ ਹੈ | ਇਥੇ ਸਕੂਲ, ਮਾਲ ਅਤੇ ਹੌਸਪਿਟਲ ਕੁਝ ਹੀ ਦਿਨਾਂ ਵਿੱਚ ਬਣ ਕੇ ਤਿਆਰ ਹੋ ਜਾਣਗੇ | ਇੱਥੇ ਲੋਕਾਂ ਦੇ ਰਹਿਣ ਲਈ ਸੁਪਰ ਲਗਜ਼ਰੀ ਫਲੈਟ ਬਣਾਏ ਜਾ ਰਹੇ ਹਨ | ਚੰਡੀਗੜ੍ਹ ਵਿੱਚ ਜਗ੍ਹਾ ਦੀ ਕਮੀ ਨੂੰ ਦੇਖਦੇ ਅਤੇ ਪ੍ਰਵਾਸੀ ਭਾਰਤੀਆਂ ਵੱਲੋਂ ਹੁਣ ਬਹੁਤ ਹੀ ਦਿਲਚਸਪੀ ਦਿਖਾਈ ਜਾ ਰਹੀ ਹੈ | ਇਨਾਂ ਸੈਕਟਰਾਂ ਨੂੰ ਜੀਵਨ ਸ਼ੈਲੀ ਦੀ ਅਪੀਲ ਅਤੇ ਨਿਵੇਸ਼ ਦੇ ਵਾਧੇ ਲਈ ਇਕ ਬਹੁਤ ਹੀ ਅੱਛਾ ਵਿਲਕਲਪ ਬਣਾਇਆ ਜਾ ਸਕਦਾ ਹੈ |