31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਸੈਰੀਕਲਚਰਲ ਫਾਰਮ ਅਸਮਾਨਪੁਰ ਵਿਖੇ ਸੈਂਟਰਲ ਸਿਲਕ ਬੋਰਡ ਨੇ ਜਾਗਰੂਕਤਾ ਕੈਂਪ ਲਗਾਇਆ <br/>

ਸੈਰੀਕਲਚਰ ਫਾਰਮ ਅਸਮਾਨਪੁਰ ਵਿਖੇ ਜਾਗਰੂਕਤਾ ਸੈਮੀਨਾਰ ਉਪਰੰਤ ਜਾਣਕਾਰੀ ਦਿੰਦੇ ਅਧਿਕਾਰੀ | ਤਸਵੀਰ: ਹਰਦੀਪ ਸਿੰਘ ਢੀਂਡਸਾ <br/> 31-08-2025
ਨੂਰਪੁਰ ਬੇਦੀ, 30 ਅਗਸਤ (ਹਰਦੀਪ ਸਿੰਘ ਢੀਂਡਸਾ)-ਭਾਰਤ ਸਰਕਾਰ ਦੇ ਟੈਕਸਟਾਈਲ ਮੰਤਰਾਲਾ ਦੇ ਸੈਂਟਰਲ ਸਿਲਕ ਬੋਰਡ ਵਲੋਂ ਸਰਕਾਰੀ ਸੈਰੀਕਲਚਰਲ ਫਾਰਮ ਅਸਮਾਨਪੁਰ ਰੇਸ਼ਮ ਦੇ ਕੀੜੇ ਪਾਲ ਕੇ ਰੇਸ਼ਮ ਤਿਆਰ ਕਰਨ ਬਾਰੇ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿਚ ਰੇਸ਼ਮ ਕੀਟ ਪਾਲਕਾਂ ਨੂੰ ਪੰਜਾਬ ਅਤੇ ਕੇਂਦਰ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਅਤੇ ਨਵੀਆਂ ਤਕਨੀਕਾਂ ਦੀ ਜਾਣਕਾਰੀ ਦਿੱਤੀ ਗਈ | ਵਿਭਾਗ ਵਲੋਂ ਦੇਸ਼ ਵਿਆਪੀ ਸੈਰੀਕਲਚਰ (ਰੇਸ਼ਮ ਕੀਟ ਪਾਲਨ) ਟੈਕਨਾਲੋਜੀ ਮੁਹਿੰਮ 'ਮੇਰਾ ਰੇਸ਼ਮ, ਮੇਰਾ ਅਭਿਆਨ' ਅਧੀਨ ਇੱਕ ਕਿਸਾਨ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ | ਜਿਸ ਦਾ ਮੁੱਖ ਉਦੇਸ਼ ਸੈਰੀਕਲਚਰ ਨੂੰ ਇੱਕ ਟਿਕਾਊ ਜੀਵਕਾ ਦੇ ਰੂਪ ਵਿਚ ਉਤਸ਼ਾਹਿਤ ਕਰਨਾ ਅਤੇ ਕਿਸਾਨਾਂ ਨੂੰ ਸੈਂਟਰਲ ਸਿਲਕ ਬੋਰਡ ਵਲੋਂ ਚਲਾਈਆਂ ਜਾਂਦੀਆਂ ਨਵੀਆਂ ਯੋਜਨਾਵਾਂ ਤੇ ਤਕਨੀਕਾਂ ਦੀ ਜਾਣਕਾਰੀ ਦੇਣਾ ਸੀ | ਬੋਰਡ ਦੇ ਵਿਗਿਆਨੀ ਬੀ ਅਲੋਕ ਸਿੰਘ ਨੇ ਕਿਸਾਨਾਂ ਨੂੰ ਯੋਜਨਾਵਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਰੇਸ਼ਮ ਕੀਟ ਪਾਲਨ ਦੀ ਖੇਤੀ ਕਰਕੇ ਸਰਕਾਰੀ ਸਹਾਇਤਾ ਲੈ ਕੇ ਆਪਣੀ ਆਮਦਨ ਵਧਾ ਸਕਦੇ ਹਨ | ਉਨ੍ਹਾਂ ਨਵੀਆਂ ਤਕਨੀਕਾਂ, ਸੁਧਰੇ ਰੋਲਿੰਗ ਤਰੀਕੇ, ਕੋਕੂਨ ਹੈਂਡਲਿੰਗ, ਬਿਮਾਰੀ ਪ੍ਰਬੰਧਨ ਆਦਿ ਬਾਰੇ ਜਾਣਕਾਰੀ ਦਿੱਤੀ | ਜਸਪਾਲ ਸਿੰਘ ਸੁਪਰਡੰਟ ਸੈਰੀਕਲਚਰ ਤੇ ਇੰਚਾਰਜ ਸੈਰੀਕਲਚਰ ਫਾਰਮ ਅਸਮਾਨਪੁਰ ਨੇ ਕਿਸਾਨਾਂ ਨੂੰ ਰੇਸ਼ਮ ਦੇ ਕੀੜੇ ਪਾਲਨ ਅਤੇ ਸਤੰਬਰ ਮਹੀਨੇ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਕਿਸਾਨ ਰੇਸ਼ਮ ਦੇ ਕੀੜੇ ਪਾਲ ਕੇ ਰੇਸ਼ਮ ਤਿਆਰ ਕਰਕੇ ਆਪਣੀ ਆਮਦਨੀ ਵਿਚ ਵਾਧਾ ਕਰ ਸਕਦੇ ਹਨ | ਇਸ ਮੌਕੇ ਸੰਦੀਪ ਟਿੱਕੂ, ਐਸ.ਟੀ.ਏ. ਸੈਂਟਰਲ ਸਿਲਕ ਬੋਰਡ, ਡਾ.ਯੁਵਰਾਜ ਭਾਰਦਵਾਜ ਐਡ.ਡੀ.ਓ ਅਤੇ ਮੱਖਣ ਸਿੰਘ ਸਬ ਇੰਸਪੈਕਟਰ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਸਵਾਂ ਨਦੀ 'ਚ ਹੋ ਰਹੀ ਗੈਰ ਕਾਨੂੰਨੀ ਮਾਈਨਿੰਗ ਕਾਰਨ ਹਰ ਸਾਲ ਹੜ੍ਹਾਂ ਦੀ ਭੇਟ ਚੜ੍ਹ ਰਹੀ ਸੈਂਕੜੇ ਏਕੜ ਜ਼ਮੀਨ : ਕਾ. ਆਗ... ਅਗਲੀ ਖ਼ਬਰ ਅਗੰਮਪੁਰ ਸਹਿਕਾਰੀ ਸਭਾ ਨੂੰ ਮਿਲਿਆ ਪ੍ਰਸੰਸਾ ਪੱਤਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।