ਸ੍ਰੀ ਅਨੰਦਪੁਰ ਸਾਹਿਬ, 30 ਅਗਸਤ (ਜੇ ਐਸ ਨਿੱਕੂਵਾਲ)-ਬਲਾਕ ਦੇ ਨਾਮਵਰ ਪਿੰਡ ਅਗੰਮਪੁਰ ਦੀ ਸਹਿਕਾਰੀ ਸਭਾ ਨੂੰ ਦੀ ਰੋਪੜ ਕੇਂਦਰੀ ਸਹਿਕਾਰੀ ਬੈਂਕ ਵਲੋਂ ਵਧੀਆ ਕਾਰਗੁਜ਼ਾਰੀ ਅਤੇ ਸ੍ਰੀ ਅਨੰਦਪੁਰ ਸਾਹਿਬ ਸ਼ਾਖਾ ਵਿਚ ਕਰਜੇ ਦੀ ਵਸੂਲੀ ਕਰਨ ਵਿਚ ਪਹਿਲੇ ਸਥਾਨ ਤੇ ਆਉਣ ਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਸਬੰਧੀ ਅਗੰਮਪੁਰ ਸਹਿਕਾਰੀ ਸਭਾ ਦੇ ਪ੍ਰਧਾਨ ਹਰਮਿੰਦਰ ਸਿੰਘ ਬੜਿੰਗ ਨੇ ਦੱਸਿਆ ਕਿ ਪਿਛਲੇ ਕੁੱਝ ਸਾਲਾਂ ਦੌਰਾਨ ਅਗੰਮਪੁਰ ਸਭਾ ਘਾਟੇ ਵਿਚ ਚੱਲਦੀ ਆ ਰਹੀ ਸੀ | ਪਰੰਤੂ ਸਭਾ ਦੀ ਨਵੀਂ ਬਣੀ ਟੀਮ ਦੀ ਮਿਹਨਤ ਸਦਕਾ ਸਭਾ ਘਾਟੇ ਵਿੱਚੋ ਉਭਰ ਕੇ ਕਾਮਯਾਬੀ ਦੀਆਂ ਬੁਲੰਦੀਆਂ ਛੂਹਣ ਲਗੀ ਜਿਸਦੀ ਬਦੌਲਤ ਦੀ ਰੋਪੜ ਕੇਂਦਰੀ ਸਹਿਕਾਰੀ ਬੈਂਕ ਵਲੋਂ ਵਧੀਆ ਕਾਰਗੁਜ਼ਾਰੀ ਤੇ 100 ਫ਼ੀਸਦੀ ਕਰਜੇ ਦੀ ਵਸੂਲੀ ਕਰਨ ਤੇ ਪ੍ਰਸੰਸਾ-ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੀਤ ਪ੍ਰਧਾਨ ਭਜਨ ਸਿੰਘ, ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ, ਰਾਮ ਕੁਮਾਰ ਰਾਣਾ, ਮੈਂਬਰ ਇਕਬਾਲ ਸਿੰਘ ਗਰਾਂ, ਖੁਸ਼ਪਾਲ ਸਿੰਘ, ਸਾਬਕਾ ਸਕੱਤਰ ਸ਼ੁਭਾਸ਼ ਚੰਦਰ, ਵਿਕਰੀ ਕਰਤਾ ਨਰੇਸ਼ ਕੁਮਾਰ, ਵਲੰਟੀਅਰ ਸੰਜੀਵਨ ਕੁਮਾਰ, ਨੰਬਰਦਾਰ ਦੀਪਕ ਕੁਮਾਰ, ਰਾਜੇਸ਼ ਕੁਮਾਰ ਜੱਸੀ ਆਦਿ ਹਾਜ਼ਰ ਸਨ |